ਕੀ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣਨਗੇ ਦੀਪਿਕਾ-ਰਣਵੀਰ?

Wednesday, Sep 04, 2024 - 01:34 PM (IST)

ਕੀ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣਨਗੇ ਦੀਪਿਕਾ-ਰਣਵੀਰ?

ਮੁੰਬਈ (ਬਿਊਰੋ) - ਅਦਾਕਾਰਾ ਦੀਪਿਕਾ ਪਾਦੂਕੌਣ-ਰਣਵੀਰ ਸਿੰਘ ਦੇ ਘਰ ਜਲਦ ਹੀ ਕਿਲਕਾਰੀਆਂ ਗੂੰਜਣ ਵਾਲਿਆਂ ਹਨ। ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਸਾਂਝੀ ਕਰਦੇ ਹੋਏ, ਜੋੜੇ ਨੇ ਦੱਸਿਆ ਸੀ ਕਿ ਸਤੰਬਰ 'ਚ ਛੋਟਾ ਮਹਿਮਾਨ ਆਉਣ ਵਾਲਾ ਹੈ। ਇਸ ਜੋੜੇ ਨੇ ਆਪਣੇ ਮੈਟਰਨਿਟੀ ਸ਼ੂਟ ਦੀਆਂ ਬਿਹਤਰੀਨ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਟ੍ਰੋਲਸ ਨੂੰ ਚੁੱਪ ਕਰਾਇਆ ਹੈ, ਜੋ ਉਨ੍ਹਾਂ 'ਤੇ ਫਰਜ਼ੀ 'ਬੇਬੀ ਬੰਪ' ਦਾ ਦੋਸ਼ ਲਗਾ ਰਹੇ ਸਨ। ਅਦਾਕਾਰਾ ਕਈ ਵਾਰ 'ਬੇਬੀ ਬੰਪ' ਲੈ ਕੇ ਆਈ ਸੀ ਪਰ ਹਾਲ ਹੀ 'ਚ ਉਸ ਨੇ ਆਪਣੇ ਸਫ਼ਰ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਆਪਣੀ ਪ੍ਰੈਗਨੈਂਸੀ ਦੀ ਚਮਕ ਦਿਖਾਈ ਹੈ। 'ਬੇਬੀ ਬੰਪ' ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਅੰਦਾਜ਼ਾ ਲਗਾ ਰਹੇ ਹਨ ਕਿ ਦੀਪਿਕਾ ਦੇ ਘਰ 2 ਮਹਿਮਾਨ ਆਉਣਗੇ, ਮਤਲਬ ਕਿ ਉਹ ਜੁੜਵਾਂ ਬੱਚਿਆਂ ਨੂੰ ਜਨਮ ਦੇ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ -  ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ

ਦੀਪਿਕਾ ਪਾਦੂਕੋਣ ਨੇ ਆਪਣੇ ਮੈਟਰਨਿਟੀ ਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦਾ ਵੱਡਾ ਹੋਇਆ 'ਬੇਬੀ ਬੰਪ' ਉਸ ਦੀ ਪ੍ਰੈਗਨੈਂਸੀ ਗਲੋ ਦੇ ਨਾਲ ਸਾਫ਼ ਦੇਖਿਆ ਜਾ ਸਕਦਾ ਹੈ। ਡੀਪੀ ਦੀ ਹਰ ਤਸਵੀਰ ਉਨ੍ਹਾਂ ਨਫ਼ਰਤ ਕਰਨ ਵਾਲਿਆਂ ਨੂੰ ਜਵਾਬ ਹੈ, ਜੋ ਉਸ ਦੇ 'ਬੇਬੀ ਬੰਪ' ਨੂੰ ਫਰਜ਼ੀ ਕਹਿ ਰਹੇ ਸਨ। ਤਸਵੀਰਾਂ 'ਚ ਅਭਿਨੇਤਰੀ ਦਾ 'ਬੇਬੀ ਬੰਪ' ਦੇਖਣ ਤੋਂ ਬਾਅਦ ਕਈ ਯੂਜ਼ਰਸ ਅੰਦਾਜ਼ਾ ਲਗਾ ਰਹੇ ਹਨ ਕਿ ਉਹ 2 ਬੱਚਿਆਂ ਨੂੰ ਜਨਮ ਦੇਣ ਵਾਲੀ ਹੈ। ਇਕ ਯੂਜ਼ਰ ਨੇ ਲਿਖਿਆ- ਮੈਨੂੰ ਲੱਗਦਾ ਹੈ ਕਿ ਦੀਪਿਕਾ ਨੂੰ ਜੁੜਵਾਂ ਬੱਚੇ ਹੋਣਗੇ। ਇਕ ਹੋਰ ਯੂਜ਼ਰ ਨੇ ਲਿਖਿਆ- ਲੱਗਦਾ ਹੈ ਕਿ ਦੋਹਰੀ ਖੁਸ਼ਖਬਰੀ ਆਵੇਗੀ। ਇਕ ਹੋਰ ਨੇ ਲਿਖਿਆ- ਮੈਨੂੰ ਲੱਗਦਾ ਹੈ ਕਿ ਦੀਪਿਕਾ ਅਤੇ ਰਣਵੀਰ ਦੇ ਘਰ 2 ਛੋਟੇ ਬੱਚੇ ਆਉਣ ਵਾਲੇ ਹਨ। 

ਦੀਪਿਕਾ ਪਾਦੂਕੋਣ ਨੇ ਵੱਖ-ਵੱਖ ਆਊਟਫਿਟਸ ‘ਚ ਆਕਰਸ਼ਕ ਪੋਜ਼ ਦਿੱਤੇ ਹਨ, ਜੋ ਲੋਕਾਂ ਨੂੰ ਦੀਵਾਨਾ ਬਣਾ ਰਹੇ ਹਨ। ਦੀਪਿਕਾ ਪਾਦੂਕੋਣ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਕੇ ਜ਼ਿੰਦਗੀ ਦੇ ਖੂਬਸੂਰਤ ਦੌਰ ਦਾ ਜਸ਼ਨ ਮਨਾ ਰਹੀ ਹੈ। ਦੀਪਿਕਾ ਨੇ ਕੁਝ ਤਸਵੀਰਾਂ ‘ਚ ਆਪਣੇ ਪਤੀ ਰਣਵੀਰ ਸਿੰਘ ਨਾਲ ਰੋਮਾਂਟਿਕ ਪੋਜ਼ ਵੀ ਦਿੱਤੇ ਹਨ। 

ਇਹ ਖ਼ਬਰ ਵੀ ਪੜ੍ਹੋ -  ਕੰਗਨਾ ਰਣੌਤ ਦੇ ਵਿਵਾਦਿਤ ਬਿਆਨ 'ਤੇ ਬੱਬੂ ਮਾਨ ਦਾ ਆਇਆ ਅਜਿਹਾ ਰਿਐਕਸ਼ਨ

ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦਾ ਵਿਆਹ 2018 'ਚ ਇਟਲੀ ਵਿੱਚ ਹੋਇਆ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਨੂੰ ਆਖਰੀ ਵਾਰ ‘ਕਲਕੀ 2898 ਈ.’ ‘ਚ ਦੇਖਿਆ ਗਿਆ ਸੀ। ਜਦਕਿ ਰਣਵੀਰ ਸਿੰਘ ਕਰਨ ਜੌਹਰ ਦੇ ਨਿਰਦੇਸ਼ਨ ‘ਚ ਬਣੀ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਨਜ਼ਰ ਆਏ ਸਨ। ਇਸ ਜੋੜੀ ਦੀ ‘ਸਿੰਘਮ ਅਗੇਨ’ ਪਾਈਪਲਾਈਨ ਵਿੱਚ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News