ਦੀਪਿਕਾ ਦੇ ਜਨਮਦਿਨ ’ਤੇ ਰਿਲੀਜ਼ ਹੋਇਆ ‘ਗਹਿਰਾਈਆਂ’ ਦਾ ਪੋਸਟਰ

Friday, Jan 07, 2022 - 01:22 PM (IST)

ਦੀਪਿਕਾ ਦੇ ਜਨਮਦਿਨ ’ਤੇ ਰਿਲੀਜ਼ ਹੋਇਆ ‘ਗਹਿਰਾਈਆਂ’ ਦਾ ਪੋਸਟਰ

ਮੁੰਬਈ (ਬਿਊਰੋ)– ਐਮਾਜ਼ੋਨ ਪ੍ਰਾਈਮ ਵੀਡੀਓ ਵਲੋਂ ਐਮਾਜ਼ੋਨ ਆਰੀਜਨਲ ਫ਼ਿਲਮ ‘ਗਹਿਰਾਈਆਂ’ ਦੇ 6 ਨਵੇਂ ਪੋਸਟਰ ਰਿਲੀਜ਼ ਕੀਤੇ ਗਏ, ਜਿਸ ਦਾ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਹੈ। ਪ੍ਰਤਿਭਾਵਾਨ ਨਿਰਦੇਸ਼ਕ ਸ਼ਕੁਨ ਬੱਤਰਾ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ’ਚ ਅਜੋਕੇ ਜ਼ਮਾਨੇ ਦੇ ਰਿਸ਼ਤਿਆਂ ਦੀਆਂ ਉਲਝਣਾਂ ਤੇ ਉਸ ਦੀ ਅੰਦਰੂਨੀ ਪਰਤਾਂ, ਨੌਜਵਾਨਾ ਦੇ ਜੀਵਨ ਦੇ ਖ਼ਾਸ ਪਹਿਲੂਆਂ ਤੇ ਮੁਕਤ ਹੋ ਕੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਊਣ ਦੀ ਇੱਛਾ ਨੂੰ ਬਾਖੂਬੀ ਦਿਖਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪਤਨੀ ਤੇ ਪੁੱਤਰਾਂ ਨਾਲ ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਮਿੰਟਾਂ ’ਚ ਹੋਈਆਂ ਵਾਇਰਲ

ਫ਼ਿਲਮ ਦੀ ਮੁੱਖ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਜਨਮਦਿਨ ਦੇ ਖ਼ਾਸ ਮੌਕੇ ’ਤੇ ਰਿਲੀਜ਼ ਕੀਤੇ ਗਏ ਨਵੇਂ ਪੋਸਟਰਾਂ ਅਨੁਸਾਰ ਸਾਰੇ ਕਿਰਦਾਰਾਂ ਨੂੰ ਵੱਖ-ਵੱਖ ਦਰਸਾਉਣ ਵਾਲੇ ਬੇਹੱਦ ਮਨਮੋਹਕ ਪੋਸਟਰਾਂ ਦੇ ਨਾਲ-ਨਾਲ ਦੀਪਿਕਾ ਤੇ ਸਿਧਾਂਤ ਦਾ ਦਿਲ ਨੂੰ ਛੂਹ ਜਾਣ ਵਾਲਾ ਪੋਸਟਰ ਤੇ ਸਾਰੇ ਕਲਾਕਾਰਾਂ ਦਾ ਸਾਂਝਾ ਪੋਸਟਰ ਸ਼ਾਮਲ ਹੈ। ਫ਼ਿਲਮ ਪ੍ਰਤੀ ਬੇਸਬਰੀ ਹੋਰ ਵਧਾਉਣ ਵਾਲੇ ਇਹ ਸਾਰੇ ਪੋਸਟਰ ਦਰਸ਼ਕਾਂ ਦੇ ਮਨ ’ਚ ਇਸ ਰਿਲੇਸ਼ਨਸ਼ਿਪ ਡਰਾਮੇ ਨੂੰ ਦੇਖਣ ਦੀ ਲਾਲਸਾ ਜਗਾਉਂਦੇ ਹਨ।

ਦੀਪਿਕਾ ਪਾਦੁਕੋਣ ਨੇ ਸਭ ਤੋਂ ਪਹਿਲਾਂ ਆਪਣੇ ਪ੍ਰਸ਼ੰਸਕਾਂ ਲਈ ਇਨ੍ਹਾਂ ਪੋਸਟਰਾਂ ਨੂੰ ਸਾਂਝਾ ਕੀਤਾ ਸੀ। ਉਸ ਨੇ ਲਿਖਿਆ, ‘‘ਤੁਹਾਡੇ ਸਾਰਿਆਂ ਦੇ ਭਰਪੂਰ ਪਿਆਰ ਲਈ ਇਸ ਖ਼ਾਸ ਦਿਨ ’ਤੇ ਤੁਹਾਡੇ ਲਈ ਇਕ ਖ਼ਾਸ ਤੋਹਫ਼ਾ ਹੈ।’

ਫ਼ਿਲਮ ’ਚ ਦੀਪਿਕਾ ਪਾਦੁਕੋਣ, ਸਿਧਾਂਤ ਚਤੁਰਵੇਦੀ ਤੇ ਅਨਨਿਆ ਪਾਂਡੇ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ, ਨਾਲ ਹੀ ਧੈਰਿਆ ਕਰਵਾ, ਨਸੀਰੂਦੀਨ ਸ਼ਾਹ ਤੇ ਰਜਤ ਕਪੂਰ ਨੇ ਵੀ ਇਸ ’ਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਐਕਸਕਲੂਜ਼ਿਵ ਵਰਲਡ ਪ੍ਰੀਮੀਅਰ 11 ਫਰਵਰੀ, 2022 ਨੂੰ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News