ਦੀਪਿਕਾ ਪਾਦੁਕੋਣ ਨੇ  ਆਪਣਾ ਸੈਲਫ਼ ਕੇਅਰ ਬ੍ਰਾਂਡ ਕੀਤਾ ਲਾਂਚ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

Thursday, Nov 10, 2022 - 04:03 PM (IST)

ਦੀਪਿਕਾ ਪਾਦੁਕੋਣ ਨੇ  ਆਪਣਾ ਸੈਲਫ਼ ਕੇਅਰ ਬ੍ਰਾਂਡ ਕੀਤਾ ਲਾਂਚ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਬਾਲੀਵੁੱਡ ਡੈਸਕ- ਦੀਪਿਕਾ ਪਾਦੁਕੋਣ ਹੁਣ ਉਨ੍ਹਾਂ ਬਾਲੀਵੁੱਡ ਅਦਾਕਾਰਾ ’ਚ ਸ਼ਾਮਲ ਹੋ ਗਈ ਹੈ, ਜੋ ਫ਼ਿਲਮਾਂ 'ਚ ਅਦਾਕਾਰੀ ਦੇ ਨਾਲ-ਨਾਲ ਅਸਲ ਜ਼ਿੰਦਗੀ 'ਚ ਵੀ ਕਿਸੇ ਨਾ ਕਿਸੇ ਕਾਰੋਬਾਰ 'ਚ ਸ਼ਾਮਲ ਹਨ। ਦੀਪਿਕਾ ਨੇ ਆਪਣਾ ਸੈਲਫ਼ ਕੇਅਰ ਬ੍ਰਾਂਡ ਲਾਂਚ ਕੀਤਾ ਹੈ, ਜਿਸ ਦਾ ਨਾਂ ਉਸ ਨੇ 82 ਈਸਟ ਰੱਖਿਆ ਹੈ। ਦੀਪਿਕਾ ਨੇ 9 ਨਵੰਬਰ ਨੂੰ ਫ਼ਿਲਮ ਇੰਡਸਟਰੀ ’ਚ ਆਪਣਾ 15 ਸਾਲ ਦਾ ਸਫ਼ਰ ਤੈਆ ਕੀਤਾ ਹੈ।

PunjabKesari

ਇਹ ਵੀ ਪੜ੍ਹੋ-  ਜੈਕਲੀਨ ਦੀ ਜ਼ਮਾਨਤ ’ਤੇ 11 ਨਵੰਬਰ ਨੂੰ ਆਵੇਗਾ ਫ਼ੈਸਲਾ, ਅਦਾਲਤ 'ਚ ਕਿਹਾ- ED ਦੇ ਦੋਸ਼ ਬੇਬੁਨਿਆਦ ਹਨ

ਦੀਪਿਕਾ ਨੇ ਆਪਣੇ ਇਸ ਨਵੇਂ ਕਾਰੋਬਾਰ ਦੀ ਜਾਣਕਾਰੀ ਇੰਸਟਾਗ੍ਰਾਮ ਦੇ ਜ਼ਰੀਏ ਦਿੱਤੀ। ਅਦਾਕਾਰਾ ਨੇ ਲਿਖਿਆ ਕਿ ‘ਦੋ ਸਾਲ ਪਹਿਲਾਂ ਅਸੀਂ ਇਕ ਆਧੁਨਿਕ ਸਵੈ-ਸੰਭਾਲ ਬ੍ਰਾਂਡ ਸ਼ੁਰੂ ਕਰਨ ਬਾਰੇ ਸੋਚਿਆ ਸੀ, ਜਿਸ ਦੀ ਸ਼ੁਰੂਆਤ ਭਾਵੇਂ ਭਾਰਤ ’ਚ ਹੋਈ ਹੋਵੇ, ਪਰ ਪੂਰੀ ਦੁਨੀਆ ਤੱਕ ਪਹੁੰਚੇ। ਇਸ ਨੂੰ AT ਟੂ ਈਸਟ ਕਿਹਾ ਜਾਂਦਾ ਹੈ, ਸਾਡਾ ਬ੍ਰਾਂਡ ਸਟੈਂਡਰਡ ਮੈਰੀਡੀਅਨ ਤੋਂ ਪ੍ਰੇਰਿਤ ਹੈ, ਜੋ ਭਾਰਤ ਨੂੰ ਦੁਨੀਆ ਨਾਲ ਜੋੜਦਾ ਹੈ।

PunjabKesari

ਦੀਪਿਕਾ ਨੇ ਅੱਗੇ ਕਿਹਾ ਕਿ ਇਸ ਬ੍ਰਾਂਡ ਨੂੰ ਲਾਂਚ ਕਰਨ ਦਾ ਉਦੇਸ਼ ਹਰ ਕਿਸੇ ਲਈ ਸੈਲਫ਼ ਕੇਅਰ ਨੂੰ ਸਰਲ, ਮਜ਼ੇਦਾਰ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ। ਚੀਜ਼ਾਂ ਨੂੰ ਖੋਜਣ ਅਤੇ ਸਿੱਖਣ ਦਾ ਮੇਰਾ ਹੁਣ ਤੱਕ ਦਾ ਸਫ਼ਰ ਦਿਲਚਸਪ ਰਿਹਾ ਹੈ, ਮੈਂ ਇਸਨੂੰ ਤੁਹਾਡੇ ਨਾਲ ਸਾਂਝਾ ਕਰਨ ਲਈ ਬਹੁਤ ਖੁਸ਼ ਹਾਂ।’

ਇਹ ਵੀ ਪੜ੍ਹੋ- ਦੀਪਿਕਾ ਦੇ ਬਾਲੀਵੁੱਡ ’ਚ 15 ਸਾਲ ਹੋਏ ਪੂਰੇ, 'ਗਲੋਬਲ ਆਈਕਨ' ਸਮੇਤ ਮਿਲੇ ਕਈ ਵੱਡੇ ਸਨਮਾਨ

ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਸ਼ੁਰੂ ਕੀਤੀ ਹੈ, ਜਿਸ ਦਾ ਨਾਂ ਉਸ ਨੇ ਕੇਏ ਪ੍ਰੋਡਕਸ਼ਨ ਰੱਖਿਆ ਹੈ। ਉਸ ਦੀ ਪ੍ਰੋਡਕਸ਼ਨ ਦੀ ਪਹਿਲੀ ਫ਼ਿਲਮ ਛਪਾਕ ਹੈ।


author

Anuradha

Content Editor

Related News