ਫਲੋਰਲ ਟਾਪ ਅਤੇ ਡੈਨਿਮ ਪੈਂਟ ''ਚ ਮਾਂ ਨਾਲ ਡਿਨਰ ਕਰਨ ਪੁੱਜੀ ਦੀਪਿਕਾ ਪਾਦੂਕੋਣ

06/02/2024 5:15:37 PM

ਮੁੰਬਈ(ਬਿਊਰੋ)- ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਉਹ ਜਲਦੀ ਹੀ ਪਤੀ ਰਣਵੀਰ ਸਿੰਘ ਦੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਅਜਿਹੇ 'ਚ ਅਦਾਕਾਰਾ ਆਪਣੇ ਪਰਿਵਾਰ ਨਾਲ ਕਾਫ਼ੀ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਬੀਤੇ ਸ਼ਨੀਵਾਰ ਦੀਪਿਕਾ ਨੂੰ ਆਪਣੀ ਮਾਂ ਨਾਲ ਡਿਨਰ ਡੇਟ 'ਤੇ ਸਪਾਟ ਕੀਤਾ ਗਿਆ, ਜਿੱਥੇ ਉਹ ਆਪਣੇ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਨਜ਼ਰ ਆਈ।

PunjabKesari

ਹੁਣ ਅਦਾਕਾਰਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

 

ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਦੀਪਿਕਾ ਆਪਣੀ ਮਾਂ ਨਾਲ ਰੈਸਟੋਰੈਂਟ 'ਚ ਡਿਨਰ ਲਈ ਪੁੱਜੀ। ਇਸ ਦੌਰਾਨ ਉਹ ਵਾਈਟ ਫਲੋਰਲ ਟਾਪ ਦੇ ਨਾਲ ਡੈਨਿਮ ਪੈਂਟ 'ਚ ਕਾਫੀ ਸ਼ਾਨਦਾਰ ਲੱਗ ਰਹੀ ਹੈ।ਦੀਪਿਕਾ ਨੇ ਆਪਣੇ ਲੁੱਕ ਨੂੰ ਨਿਊਡ ਮੇਕਅੱਪ, ਈਅਰਰਿੰਗਸ ਅਤੇ ਲੋਅ ਬਨ ਨਾਲ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਨਜ਼ਰ ਆ ਰਹੀ ਹੈ।

PunjabKesari
ਦੱਸ ਦਈਏ ਕਿ ਦੀਪਿਕਾ ਪਾਦੂਕੋਣ ਜਲਦ ਹੀ ਫਿਲਮ 'ਕਲਕੀ 2898' 'ਚ ਨਜ਼ਰ ਆਵੇਗੀ। ਉਨ੍ਹਾਂ ਦੀ ਇਹ ਫ਼ਿਲਮ ਬਹੁਤ ਜਲਦੀ ਯਾਨੀ 27 ਜੂਨ 2024 ਨੂੰ ਪਰਦੇ 'ਤੇ ਰਿਲੀਜ਼ ਹੋਵੇਗੀ।


Harinder Kaur

Content Editor

Related News