ਕਾਨਸ ਫ਼ਿਲਮ ਫ਼ੈਸਟੀਵਲ ’ਚ ਰੈੱਡ ਕਾਰਪੇਟ ’ਤੇ ਨਜ਼ਰ ਆਈ ਦੀਪਿਕਾ, ਖ਼ੂਬਸੂਰਤੀ ਨੇ ਲਗਾਏ ਈਵੈਂਟ ’ਚ ਚਾਰ-ਚੰਨ

05/20/2022 12:12:56 PM

ਮੁੰਬਈ: ਫਰਾਂਸ ’ਚ ਚੱਲ ਰਹੇ 75ਵੇਂ ਕਾਨਸ ਫ਼ਿਲਮ ਫ਼ੈਸਟੀਵਲ ’ਚ ਬਾਲੀਵੁੱਡ ਅਦਾਕਾਰਾਂ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਕਾਨਸ ਫ਼ਿਲਮ ਫ਼ੈਸਟੀਵਲ ਇਸ ਸਾਲ ਹੋਰ ਵੀ ਖ਼ਾਸ ਹੈ ਕਿਉਂਕਿ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਜਿਊਰੀ ਮੈਂਬਰ ਵਜੋਂ ਸ਼ਾਮਲ ਹੋਈ ਹੈ।

PunjabKesari

ਇਹ ਵੀ ਪੜ੍ਹੋ: ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ

ਉੱਥੇ ਹੀ ਬਾਕੀ ਹੋਰ ਬਾਲੀਵੁੱਡ ਅਦਾਕਾਰਾਂ ਐਸ਼ਵਰਿਆ ਰਾਏ ਬੱਚਨ, ਪੂਜਾ ਹੇਗੜੇ, ਹਿਨਾ ਖਾਨ, ਉਰਵਸ਼ੀ ਰੌਤੇਲਾ ਅਤੇ ਤੰਮਨਾ ਭਾਟੀਆ ਵੀ ਰੈੱਡ ਕਾਰਪੇਟ ’ਤੇ ਖੂਬਸੂਰਤ ਅੰਦਾਜ਼ ’ਚ ਜਲਵੇ ਦਿਖਾਉਦੀਆਂ ਨਜ਼ਰ ਆਈਆ।

PunjabKesari

ਇਹ ਵੀ ਪੜ੍ਹੋ: ਫ਼ਿਲਮ ‘ਥਾਈ ਮਸਾਜ’ ਦੀ ਪਹਿਲੀ ਲੁੱਕ ਰਿਲੀਜ਼, ਵੱਖਰੇ ਅੰਦਾਜ਼ ’ਚ ਨਜ਼ਰ ਆਏ ਗਜਰਾਜ ਰਾਓ

PunjabKesari

ਦੀਪਿਕਾ ਦੇ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਡੀਪਨੇਕ ਪੇਪਲਮ ਟੋਪ ਅਤੇ ਲੋਗ ਸਕਰਟ ’ਚ ਖੂਬਸੂਰਤੀ ਬਿਖੇਰਦੀ ਨਜ਼ਰ ਆਈ। ਇਸ ਦੇ ਨਾਲ ਦੀਪਿਕਾ ਨੇ ਡਾਈਮੰਡ ਨੇਕਲੇਸ ਪਾਇਆ ਹੈ। ਦੀਪਿਕਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।

PunjabKesari

ਜੋ ਉਸ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਿਹਾ ਹੈ ਅਤੇ ਵਾਲਾਂ ਨੂੰ ਸਟਾਈਲਿਸ਼ ਪੋਨੀਟੇਲ ’ਚ ਬੰਨਿਆ ਹੋਇਆ ਹੈ। ਦੀਪਿਕਾ ਦਿਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ। 

PunjabKesari

ਇਹ ਵੀ ਪੜ੍ਹੋ: ਅਰਚਨਾ ਪੂਰਨ ਸਿੰਘ ਤੇ ਸ਼ੇਖਰ ਸੁਮਨ ਦੀ ਜਲੰਧਰ ਕੋਰਟ ’ਚ ਹੋਈ ਵਰਚੂਅਲ ਪੇਸ਼ੀ, ਜਾਣੋ ਕੀ ਹੈ ਮਾਮਲਾ

ਕਾਨਸ ਫ਼ਿਲਮ ਫ਼ੈਸਟੀਵਲ ’ਚ ਦੀਪਿਕਾ ਪਾਦੁਕੋਣ ਇਸ ਸਮੇਂ ਚਰਚਾ ’ਚ ਹੈ। 

PunjabKesari


Anuradha

Content Editor

Related News