ਰਣਵੀਰ ਸਿੰਘ ਨੇ ‘ਸਿੰਘਮ ਅਗੇਨ’ ’ਚ ਆਪਣੇ ਕੋ-ਸਟਾਰ ਟਾਈਗਰ ਸ਼ਰਾਫ ਨੂੰ ‘ਮੈਨ ਕ੍ਰਸ਼’ ਦੱਸਿਆ
Tuesday, Oct 08, 2024 - 02:27 PM (IST)
 
            
            ਮੁੰਬਈ (ਬਿਊਰੋ) - ਬਾਲੀਵੁੱਡ ਦੇ ਸਭ ਤੋਂ ਨੌਜਵਾਨ ਐਕਸ਼ਨ ਸੁਪਰਸਟਾਰ ਟਾਈਗਰ ਸ਼ਰਾਫ ਨੇ ਰੋਹਿਤ ਸ਼ੈੱਟੀ ਦੀ ‘ਸਿੰਘਮ ਅਗੇਨ’ ਨਾਲ ਕਾਪ-ਯੂਨੀਵਰਸ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਟ੍ਰੇਲਰ ਲਾਂਚ ’ਤੇ ਰਣਵੀਰ ਸਿੰਘ ਨੇ ਟਾਈਗਰ ਸ਼ਰਾਫ ਦੀ ਤਾਰੀਫ ਕੀਤੀ ਅਤੇ ਆਪਣੇ ਆਪ ਨੂੰ ਉਸਦਾ ‘ਵੱਡਾ ਫੈਨ’ ਦੱਸਿਆ। ਉਸ ਨੂੰ ਆਪਣਾ ‘ਮੈਨ ਕ੍ਰਸ਼’ ਦੱਸਦੇ ਹੋਏ ਸਿੰਘ ਨੇ ਕਿਹਾ, ‘‘ਸ਼ਾਇਦ ਦੁਨੀਆ ਵਿਚ ਕੋਈ ਵੀ ਟਾਈਗਰ ਜਿੰਨਾ ਖਾਸ ਅਤੇ ਹੁਨਰਮੰਦ ਨਹੀਂ ਹੈ।’’
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ 'ਤੇ 1 ਕਰੋੜ ਦੀ ਧੋਖਾਧੜੀ! ਪੜ੍ਹੋ ਪੂਰਾ ਮਾਮਲਾ
ਸੋਸ਼ਲ ਮੀਡੀਆ ’ਤੇ ਟ੍ਰੇਲਰ ਨੂੰ ਸਾਂਝਾ ਕਰਦੇ ਹੋਏ ਟਾਈਗਰ ਨੇ ਲਿਖਿਆ, ‘‘ਜਸਟ ਏ ਟਾਈਗਰ ਐਂਟਰਿੰਗ ਦਿ ਲਾਇਨ ਡੇਨ, ਗ੍ਰੇਟਫੁਲ ਟੁ ਬੀ ਕਿਕਿੰਗ ਐਸ ਅਲੋਂਗਸਾਈਡ ਦੀਜ਼ ਲੀਜੇਂਡਜ਼।’’ ਇਕ ਸੋਸ਼ਲ ਮੀਡੀਆ ਯੂਜ਼ਰਸ ਨੇ ਲਿਖਿਆ, ‘‘ਆਵਰ ਮੋਸਟ ਫੇਵਰੇਟ ਐਂਡ ਪਾਵਰਫੁਲ ਕਾਪ ਗੂਜ਼ਬੰਪਸ।’’ ਇਕ ਹੋਰ ਯੂਜ਼ਰ ਨੇ ਕਿਹਾ, ‘‘ਬਾਲੀਵੁੱਡ ਦਾ ਬਾਪ।’’
ਇਹ ਖ਼ਬਰ ਵੀ ਪੜ੍ਹੋ - ਮੁੜ ਕਸੂਤੀ ਫਸੀ ਕੰਗਨਾ ਰਣੌਤ, ਜਾਰੀ ਹੋ ਗਿਆ ਨੋਟਿਸ
ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ’ਚ ਬਣੀ ਇਸ ਫਿਲਮ ’ਚ ਅਜੇ ਦੇਵਗਨ, ਟਾਈਗਰ ਸ਼ਰਾਫ, ਅਕਸ਼ੈ ਕੁਮਾਰ, ਰਣਵੀਰ ਸਿੰਘ, ਅਰਜੁਨ ਕਪੂਰ, ਕਰੀਨਾ ਕਪੂਰ, ਦੀਪਿਕਾ ਪਾਦੂਕੋਣ ਵਰਗੇ ਸਟਾਰਜ਼ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਹ ਫਿਲਮ 1 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            