ਸਹੁਰਿਆਂ ਨਾਲ ਦੀਪਿਕਾ ਨੇ ਮਨਾਈ ਈਦ, ਇਸ ਤਰ੍ਹਾਂ ਸਜੀ ਅਦਾਕਾਰਾ (ਦੇਖੋ ਤਸਵੀਰਾਂ)

Monday, Jul 11, 2022 - 04:51 PM (IST)

ਸਹੁਰਿਆਂ ਨਾਲ ਦੀਪਿਕਾ ਨੇ ਮਨਾਈ ਈਦ, ਇਸ ਤਰ੍ਹਾਂ ਸਜੀ ਅਦਾਕਾਰਾ (ਦੇਖੋ ਤਸਵੀਰਾਂ)

ਮੁੰਬਈ: ‘ਸਸੁਰਾਲ ਸਿਮਰ ਕਾ’ ਦੀ ਅਦਾਕਾਰਾ ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਟੀ.ਵੀ. ਇੰਡਸਟਰੀ ਦਾ ਮਸ਼ਹੂਰ ਜੋੜਾ ਹੈ। ਵਿਆਹ ਤੋਂ ਬਾਅਦ ਦੋਵੇਂ ਆਪਣੀ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਦੀਪਿਕਾ ਅਤੇ ਸ਼ੋਏਬ ਦੋਵੇਂ ਹੀ ਸੋਸ਼ਲ ਮੀਡੀਆ ’ਤੇ ਲਗਾਤਾਰ ਐਕਟਿਵ ਰਹਿੰਦੇ ਹਨ ਅਤੇ ਪ੍ਰਸ਼ੰਸਕਾਂ ਨੂੰ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ।

PunjabKesari

ਹਾਲ ਹੀ ’ਚ ਦੀਪਿਕਾ ਅਤੇ ਸ਼ੋਏਬ ਨੇ ਪਰਿਵਾਰ ਨਾਲ ਈਦ ਮਨਾਈ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੀਪਿਕਾ ਦੇ ਲਈ ਈਦ ਬੇਹੱਦ ਖ਼ਾਸ ਰਹੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਦੀ ਝਲਕ ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਦੀਪਿਕਾ ਨੀਲੇ ਰੰਗ ਦੇ ਸਲਵਾਰ ਸੂਟ ’ਚ ਖ਼ੂਬਸੂਰਤ ਲੱਗ ਰਹੀ ਹੈ। ਹੱਥਾਂ ’ਤੇ ਮਹਿੰਦੀ, ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲ ਦੀਪਿਕਾ ਦੀ ਲੁੱਕ ਨੂੰ ਚਾਕ-ਚੰਨ ਲਗਾ ਰਹੇ ਹਨ। ਦੀਪਿਕਾ ਦੇ ਇਸ ਸੂਟ ਨੇ ਉਸ ਦੀ ਈਦ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ : ਈਦ ’ਤੇ ਫ਼ਿਰ ਅੱਬੂ ਨੂੰ ਯਾਦ ਕਰ ਰਹੀ ਹਿਨਾ, ਪਤੀ ਦੀ ਕਬਰ ’ਤੇ ਪਹੁੰਚੀ ਅਦਾਕਾਰਾ ਦੀ ਮਾਂ

ਪ੍ਰਸ਼ੰਸਕ ਦੀਪਿਕਾ ਦੇ ਰਵਾਇਤੀ ਪਹਿਰਾਵੇ ਨੂੰ ਬੇਹੱਦ ਪਸੰਦ ਕਰ ਰਹੇ ਹਨ। ਸ਼ੋਏਬ ਦੀ ਗੱਲ ਕਰੀਏ ਤਾਂ ਉਹ ਚਿੱਟੇ ਰੰਗ ਦੇ ਕੁੜਤੇ-ਪਾਇਜਾਮੇ ਦੇ ਨਾਲ ਬਲੈਕ ਜੈਕੇਟ ’ਚ ਸਮਾਰਟ ਦਿਖਾਈ ਦੇ ਰਹੇ ਹਨ।ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ 2 ਸਾਲ ਦੀ ਡੇਟਿੰਗ ਤੋਂ ਬਾਅਦ ਸ਼ੋਏਬ ਅਤੇ ਦੀਪਿਕਾ ਨੇ 2018 ’ਚ ਭੋਪਾਲ ’ਚ ਵਿਆਹ ਕਰ ਲਿਆ ਸੀ। ਦੀਪਿਕਾ ਨੇ ਸ਼ੋਏਬ ਇਬਰਾਹਿਮ ਨਾਲ ਵਿਆਹ ਕਰਨ ਤੋਂ ਬਾਅਦ ਇਸਲਾਮ ਕਬੂਲ ਕਰ ਲਿਆ ਸੀ। ਦੋਵਾਂ ਦਾ ਵਿਆਹ ਮੁਸਲਿਮ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੇ ਆਪਣਾ ਨਾਂ ਬਦਲ ਕੇ ਫ਼ੈਜ਼ਾ ਇਬਰਾਹਿਮ ਰੱਖ ਲਿਆ।

PunjabKesari

ਇਹ ਵੀ ਪੜ੍ਹੋ : IT'S PARTY TIME: 32 ਸਾਲਾਂ ਦੇ ਹੋਏ ਪਾਰਸ ਛਾਬੜਾ, ਮਾਹਿਰਾ ਸ਼ਰਮਾ ਨਾਲ ਦੇਰ ਰਾਤ ਮਨਾਇਆ ਜਨਮਦਿਨ

ਅਦਾਕਾਰਾ ਦੇ ਟੀ.ਵੀ. ’ਚ ਕੰਮ ਦੀ ਗੱਲ ਕਰੀਏ ਤਾਂ ਦੀਪਿਕਾ ਨੇ ਆਖ਼ਿਰੀ ਵਾਰ ‘ਸਸੁਰਾਲ ਸਿਮਰ ਕਾ 2’ ’ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਸ਼ੋਏਬ ਕਿਸੇ ਲੰਬੇ ਪ੍ਰੋਜੈਕਟ ਲਈ ਇਨ੍ਹੀਂ ਦਿਨੀਂ ਕੰਮ ਕਰ ਰਹੇ ਹਨ।


author

Anuradha

Content Editor

Related News