ਕੰਮ ਤੋਂ ਬ੍ਰੇਕ ਲੈ ਕੇ ਮਾਂ ਅਤੇ ਭੈਣ ਨਾਲ ਘੁੰਮਣ ਨਿਕਲੀ ਦੀਪਿਕਾ, ਦੇਖੋ ਮਸਤੀ ਟਾਈਮ ਦੀਆਂ ਤਸਵੀਰਾਂ

Saturday, Apr 30, 2022 - 02:51 PM (IST)

ਕੰਮ ਤੋਂ ਬ੍ਰੇਕ ਲੈ ਕੇ ਮਾਂ ਅਤੇ ਭੈਣ ਨਾਲ ਘੁੰਮਣ ਨਿਕਲੀ ਦੀਪਿਕਾ, ਦੇਖੋ ਮਸਤੀ ਟਾਈਮ ਦੀਆਂ ਤਸਵੀਰਾਂ

ਮੁੰਬਈ- ਅਦਾਕਾਰਾ ਦੀਪਿਕਾ ਪਾਦੁਕੋਣ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਪਰ ਉਹ ਜਦੋਂ ਵੀ ਕੋਈ ਪੋਸਟ ਸਾਂਝੀ ਕਰਦੀ ਹੈ ਤਾਂ ਇੰਟਰਨੈੱਟ 'ਤੇ ਤੁਰੰਤ ਵਾਇਰਲ ਹੋ ਜਾਂਦੀ ਹੈ। ਇਨੀਂ ਦਿਨੀਂ ਦੀਪਿਕਾ ਪਾਦੁਕੋਣ ਆਪਣੀ ਮਾਂ ਅਤੇ ਭੈਣ ਨਾਲ ਇਟਲੀ ਦੇ ਖੂਬਸੂਰਤ ਸ਼ਹਿਰ ਵੈਨਿਸ ਦਾ ਟੂਰ ਕੱਟ ਰਹੀ ਹੈ, ਜਿਥੋਂ ਉਨ੍ਹਾਂ ਨੇ ਨਵੀਂਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੀਪਿਕਾ ਦੀਆਂ ਇਹ ਤਸਵੀਰਾਂ ਹੁਣ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari
ਇਨ੍ਹਾਂ ਤਸਵੀਰਾਂ 'ਚ ਦੀਪਿਕਾ ਮਾਂ ਉੱਜਵਲਾ ਪਾਦੁਕੋਣ ਅਤੇ ਭੈਣ ਅਮੀਸ਼ਾ ਦੇ ਨਾਲ ਮਸਤੀ ਦੇ ਮੂਡ 'ਚ ਦਿਖਾਈ ਦੇ ਰਹੀ ਹੈ। ਤਿੰਨਾਂ ਨੇ ਇਕੱਠੇ ਬਰਗਰ, ਫ੍ਰਾਈਜ਼ ਅਤੇ ਜੂਸ ਦਾ ਮਜ਼ਾ ਲਿਆ ਅਤੇ ਖੂਬਸੂਰਤ ਸ਼ਹਿਰ 'ਚ ਘੁੰਮੀਆਂ। ਇੰਨਾ ਹੀ ਨਹੀਂ ਦੀਪਿਕਾ ਨੇ ਆਪਣੀ ਮਾਂ-ਭੈਣ ਦੇ ਨਾਲ ਸ਼ਿਪ ਰਾਈਡ ਦਾ ਮਜ਼ਾ ਵੀ ਲਿਆ।

PunjabKesari
ਅਦਾਕਾਰਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਦੀਪਿਕਾ ਜਲਦ ਹੀ ਫਿਲਮ 'ਪਠਾਨ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਸੁਪਰਸਟਾਰ ਸ਼ਾਹਰੁਖ ਖਾਨ ਮੁੱਖ ਕਿਰਦਾਰ 'ਚ ਦਿਖਣਗੇ।

PunjabKesariPunjabKesariPunjabKesariPunjabKesari


author

Aarti dhillon

Content Editor

Related News