ਦੀਪਿਕਾ ਅਤੇ ਪ੍ਰਿਯੰਕਾ ਬਣਨਾ ਚਾਹੁੰਦੀਆਂ ਹਨ ਬਾਂਡ ਗਰਲ
Thursday, May 12, 2016 - 07:32 AM (IST)

ਮੁੰਬਈ : ਬਾਲੀਵੁੱਡ ਦੀਆਂ ਮਸ਼ਹੂਰ ਅਭਨੇਤਰੀਆਂ ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਬਾਂਡ ਗਰਲ ਬਣਨਾ ਚਾਹੁੰਦੀਆਂ ਹਨ। ਦੀਪਿਕਾ ਅਤੇ ਪ੍ਰਿਯੰਕਾ ਅੱਜਕਲ ਹਾਲੀਵੁੱਡ ''ਚ ਆਪਣੇ ਹੁਨਰ ਨਾਲ ਲੋਕਾਂ ਨੂੰ ਮੋਹ ਰਹੀਆਂ ਹਨ। ਦੀਪਿਕਾ ਨੇ ਹਾਲ ਹੀ ''ਚ ਟਾਮ ਕਰੂਜ਼ ਦੀ ਫਿਲਮ ''ਦਿ ਮਮੀ'' ਲਈ ਵੀ ਆਡੀਸ਼ਨ ਦਿੱਤੇ ਸਨ। ਹਾਲਾਂਕਿ ਗੱਲ ਨਹੀਂ ਬਣ ਸਕੀ ਪਰ ਹੁਣ ਚਰਚਾ ਹੈ ਕਿ ਪ੍ਰਿਯੰਕਾ ਅਤੇ ਦੀਪਿਕਾ ਨੂੰ ਅਗਲੇ ਜੇਮਸ ਬਾਂਡ ਗਰਲ ਦੇ ਰੋਲ ਦੇ ਤੌਰ ''ਤੇ ਲਏ ਜਾਣ ਦੀਆਂ ਚਰਚਾਵਾਂ ਹਨ। ਦੂਜੇ ਪਾਸੇ ਪ੍ਰਿਯੰਕਾ ਵੀ ਆਪਣੀ ਹਾਲੀਵੁੱਡ ਫਿਲਮ ''ਬੇਵਾਚ'' ਦੀ ਸ਼ੂਟਿੰਗ ''ਚ ਰੁੱਝੀ ਹੋਈ ਹੈ। ਇਸ ਤੋਂ ਪਹਿਲਾਂ ਵੀ ਪ੍ਰਿਯੰਕਾ ਅਮਰੀਕੀ ਸ਼ੋਅ ''ਕਵਾਂਟਿਕੋ'' ''ਚ ਆਪਣੇ ਅਭਿਨੈ ਦਾ ਜਲਵਾ ਦਿਖਾ ਚੁੱਕੀ ਹੈ।