ਧੀ ਦੇ ਜਨਮ ਤੋਂ ਬਾਅਦ ਬਦਲੀ ਦੀਪਿਕਾ ਦੀ ਜ਼ਿੰਦਗੀ, ਪੋਸਟ ਰਾਹੀਂ ਕੀਤਾ ਬਿਆਨ

Tuesday, Sep 24, 2024 - 03:00 PM (IST)

ਧੀ ਦੇ ਜਨਮ ਤੋਂ ਬਾਅਦ ਬਦਲੀ ਦੀਪਿਕਾ ਦੀ ਜ਼ਿੰਦਗੀ, ਪੋਸਟ ਰਾਹੀਂ ਕੀਤਾ ਬਿਆਨ

ਮੁੰਬਈ- ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਬਾਲੀਵੁਡ ਦੀਆਂ ਮਸ਼ਹੂਰ ਹਸਤੀਆਂ ਹਨ। ਹਾਲ ਹੀ ਵਿਚ ਉਹਨਾਂ ਦੇ ਘਰ ਧੀ ਦਾ ਜਨਮ ਹੋਇਆ ਹੈ। ਜਿਸ ਕਾਰਕੇ ਉਨ੍ਹਾਂ ਨੂੰ ਚਾਰੇ ਪਾਸਿਓ ਵਧਾਈਆਂ ਮਿਲ ਰਹੀਆਂ ਹਨ। ਉਹ ਆਪਣੀ ਧੀ ਦੇ ਨਾਲ ਖ਼ੂਬਸੂਰਤ ਸਮਾਂ ਬਤੀਤ ਕਰ ਰਹੇ ਹਨ। ਦੀਪਿਕਾ ਨੇ ਇਕ ਵੀਡੀਓ ਵਿਚ ਬੱਚੇ ਦੇ ਜਨਮ ਤੋਂ ਬਾਅਦ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਿਆਂ ਹੈ। ਦੀਪਿਕਾ ਨੇ ਇਕ ਵੀਡੀਓ ਵਿਚ ਦੱਸਿਆ ਕਿ ਨਵਜੰਮੇ ਬੱਚੇ ਨੂੰ ਦੁੱਧ ਪਿਲਾਉਣ ਵਿਚ ਕਿੰਨੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਦੀਪਿਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ- Paris Fashion Week 'ਚ ਐਸ਼ਵਰਿਆ ਰਾਏ ਨੇ ਲਗਾਏ ਚਾਰ ਚੰਨ, ਦੇਖੋ ਤਸਵੀਰਾਂ

ਤੁਹਾਨੂੰ ਦੱਸ ਦਈਏ ਕਿ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਜੇ ਕੈਪਸਨ ਵਿਚ ਲਿਖਿਆ ਹੈ ਕਿ ਜੇਕਰ ਬਾਲਗ ਨਵਜੰਮੇ ਬੱਚਿਆਂ ਵਾਂਗ ਖਾਂਦੇ ਤਾਂ ਇਹ ਵੀਡੀਓ ਕਾਫੀ ਮਜ਼ਾਕੀਆ ਲੱਗ ਰਿਹਾ ਹੈ ਪਰ ਇਸ ਦੇ ਨਾਲ ਹੀ ਦੀਪਿਕਾ ਨੇ ਪ੍ਰਸ਼ੰਸਕਾਂ ਨੂੰ ਆਪਣੀ ਸਮੱਸਿਆ ਦੱਸੀ ਹੈ। ਵੀਡੀਓ 'ਚ ਇਕ ਔਰਤ ਰਸੋਈ 'ਚ ਜਾਂਦੀ ਹੈ ਅਤੇ ਜੋ ਵੀ ਖਾਂਦੀ ਹੈ, ਉਸ ਦੇ ਨਾਲ-ਨਾਲ ਸਿਰ ਹਿਲਾਉਂਦੀ ਰਹਿੰਦੀ ਹੈ, ਇਹੀ ਨਹੀਂ, ਉਹ ਸਿਰਫ ਇਕ ਬਾਇਟ ਖਾ ਕੇ ਸੌਂ ਜਾਂਦੀ ਹੈ ਭਾਵ ਕਿ ਉਹ ਛੋਟੇ ਬੱਚੇ ਵਾਂਗ ਕਰ ਰਹੀ ਹੈ।ਦੀਪਿਕਾ ਨੇ ਆਪਣੀ ਧੀ ਦਾ ਸਾਰਾ ਕੰਮ ਖੁਦ ਕਰਨ ਦਾ ਫੈਸਲਾ ਕੀਤਾ ਹੈ। ਉਹ ਆਪਣਾ ਸਾਰਾ ਸਮਾਂ ਆਪਣੀ ਧੀ ਨੂੰ ਦੇਵੇਗੀ, ਉਸ ਨੇ ਆਪਣੀ ਧੀ ਲਈ ਨੈਨੀ ਵੀ ਨਹੀਂ ਰੱਖੀ ਹੈ। ਧੀ ਦੇ ਲਈ ਦੀਪਿਕਾ ਤੇ ਰਣਵੀਰ ਸਿੰਘ ਨੇ ਆਪਣੇ ਕੰਮ ਤੋਂ ਬ੍ਰੇਕ ਲਈ ਹੈ। ਦੀਪਿਕਾ ਦਾ ਕਹਿਣਾ ਹੈ ਕਿ ਪਹਿਲਾਂ ਉਹ ਆਪਣੀ ਧੀ 'ਤੇ ਧਿਆਨ ਦੇਵੇਗੀ ਅਤੇ ਫਿਰ ਕੰਮ 'ਤੇ ਵਾਪਸ ਆਵੇਗੀ।

ਇਹ ਖ਼ਬਰ ਵੀ ਪੜ੍ਹੋ- ਅਸਲ ਜ਼ਿੰਦਗੀ 'ਚ ਡਾਕੂਆਂ ਨਾਲ ਘਿਰੇ ਅਕਸ਼ੈ ਕੁਮਾਰ, ਕਿੱਸਾ ਸੁਣ ਉੱਡ ਜਾਣਗੇ ਹੋਸ਼

ਜ਼ਿਕਰਯੋਗ ਹੈ ਕਿ ਦੀਪਿਕਾ ਤੇ ਰਣਵੀਰ ਸਿੰਘ ਦੇ ਘਰ 8 ਸਤੰਬਰ ਨੂੰ ਧੀ ਦਾ ਜਨਮ ਹੋਇਆ ਹੈ। ਉਨ੍ਹਾਂ ਨੇ ਅਜੇ ਤੱਕ ਧੀ ਦਾ ਨਾਂ ਆਪਣੇ ਪ੍ਰਸ਼ੰਸ਼ਕਾਂ ਨੂੰ ਨਹੀਂ ਦੱਸਿਆ ਤੇ ਨਾ ਹੀ ਆਪਣੀ ਧੀ ਦਾ ਚਿਹਰਾ ਰਿਵੀਲ ਕੀਤਾ ਹੈ। ਦੀਪਿਕਾ ਅਤੇ ਰਣਵੀਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਬੇਟੀ ਦੇ ਜਨਮ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਦੀ ਕੈਪਸਨ ਵਿਚ ਲਿਖਿਆ ਸੀ ਕਿ ਵੈਲਕਮ ਬੇਬੀ ਗਰਲ 08-09-24।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News