ਵਾਇਰਲ ਵੀਡੀਓ ਨੂੰ ਲੈ ਕੇ ਮਰਹੂਮ ਦੀਪ ਸਿੱਧੂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਆਇਆ ਸਪੱਸ਼ਟੀਕਰਨ
Thursday, Nov 03, 2022 - 12:08 PM (IST)
ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੇ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ’ਚ ਉਹ ਪਾਸਟਰ ਨਾਲ ਨਜ਼ਰ ਆ ਰਹੇ ਹਨ। ਜੋ ਕਿ ਹੁਣ ਇਹ ਵੀਡੀਓ ਕਾਫ਼ੀ ਚਰਚਾ ’ਚ ਹੈ, ਜਿਸ ’ਤੇ ਲੋਕ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਜਾਣਕਾਰੀ ਮੁਤਾਬਕ ਦੱਸ ਦੇਈਏ ਦਰਅਸਲ ਇਹ ਵੀਡੀਓ ਅਦਾਕਾਰ ਦੇ ਕਿਸੇ ਫ਼ਿਲਮ ਲਈ ਬਣਾਈ ਗਈ ਸੀ। ਹਾਲਾਂਕਿ ਇਸ ਵੀਡੀਓ ਦਾ ਅਦਾਕਾਰ ਦੀ ਜ਼ਿੰਦਗੀ ਨਾਲ ਕੋਈ ਨਿੱਜੀ ਸਬੰਧ ਨਹੀਂ ਹੈ।
ਇਹ ਵੀ ਪੜ੍ਹੋ- ਬ੍ਰੇਕ ਮਿਲਦੇ ਹੀ ਪੁੱਤਰ ਜੇਹ ਨਾਲ ਮਸਤੀ ਕਰਦੀ ਨਜ਼ਰ ਆਈ ਕਰੀਨਾ ਕਪੂਰ, ਤਸਵੀਰਾਂ ’ਚ ਛੋਟੇ ਨਵਾਬ ਨੇ ਦਿਖਾਇਆ ਸਵੈਗ
ਇਸ ਵੀਡੀਓ ਨੂੰ ਲੈ ਕੇ ਅਦਾਕਾਰ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਪੱਸ਼ਟੀਕਰਨ ਦਿੱਤਾ ਗਿਆ ਹੈ। ਜਿਸ ’ਚ ਲਿਖਿਆ ਹੈ ਕਿ ‘ਇੰਟਰਨੈੱਟ ’ਤੇ ਇਕ ਵੀਡੀਓ ਘੁੰਮ ਰਹੀ ਹੈ ਜਿਸ ’ਚ ਦੱਸਿਆ ਗਿਆ ਹੈ ਕਿ ਦੀਪ ਜੀਸਸ ਦਾ ਚੇਲਾ ਸੀ। ਇਹ ਸੱਚ ਨਹੀਂ ਹੈ ਅਤੇ ਮੈਂ ਚੀਜ਼ਾਂ ਨੂੰ ਸਾਫ਼ ਕਰਨਾ ਚਾਹਾਂਗਾ। ਦੀਪ ਅਤੇ ਮੈਂ ਆਪਣੀ ਫ਼ਿਲਮ ਦੇ ਪ੍ਰਚਾਰ ਲਈ ਟੂਰ ’ਤੇ ਸੀ। ਇਸ ਵੀਡੀਓ ਦਾ ਕਿਸੇ ਵੀ ਧਰਮ ਪ੍ਰਤੀ ਦੀਪ ਦੀ ਧਾਰਮਿਕ ਆਸਥਾ ਨਾਲ ਕੋਈ ਸਬੰਧ ਨਹੀਂ ਹੈ।’
ਇਹ ਵੀ ਪੜ੍ਹੋ- ਸ਼ਾਹਰੁਖ ਖ਼ਾਨ ਨੇ ਪ੍ਰਸ਼ੰਸਕਾਂ ਨਾਲ ਮਨਾਇਆ ਜਨਮਦਿਨ, ਵੇਖੋ ਜਸ਼ਨ ਦੀਆਂ ਤਸਵੀਰਾਂ
ਇਸ ਦੇ ਸਪੱਸ਼ਟੀਕਰਨ ’ਚ ਅੱਗੇ ਲਿਖਿਆ ਕਿ ‘ਉਹ ਕਿਸੇ ਧਰਮ ਦੇ ਵਿਰੁੱਧ ਨਹੀਂ ਸੀ। ਦੀਪ ਮਾਨਵਤਾ ’ਚ ਵਿਸ਼ਵਾਸ ਸੀ ਅਤੇ ਅਸੀਂ ਸਾਰੇ ਇਕ ਹਾਂ। ਦੀਪ ਇਕ ਸਿੱਖ ਅਤੇ ਵਾਹਿਗੁਰੂ ’ਚ ਪੱਕਾ ਵਿਸ਼ਵਾਸ਼ ਰੱਖਦਾ ਸੀ। ਦੀਪ ਹਮੇਸ਼ਾ ਕਹਿੰਦਾ ਸੀ “ਤੁਮ ਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ।’’ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸੋਸ਼ਲ ਮੀਡੀਆ ’ਤੇ ਜੋ ਵੀ ਦੇਖਦੇ ਹੋ ਉਸ ’ਤੇ ਵਿਸ਼ਵਾਸ ਨਾ ਕਰੋ! ਕਿਰਪਾ ਕਰਕੇ ਦੀਪ ਨੂੰ ਆਪਣੇ ਵਿਚਾਰਾਂ, ਦਿਲਾਂ ਅਤੇ ਪ੍ਰਾਰਥਨਾਵਾਂ ’ਚ ਯਾਦ ਰੱਖੋ। ਆਓ ਉਸਦੀ ਵਿਰਾਸਤ ਨੂੰ ਜਿਉਂਦਾ ਰੱਖੀਏ।’