ਗੰਗਾ ਨਦੀ ’ਚ ਲਾਸ਼ਾ ਤੈਰਦੀਆਂ ਦੇਖ ਇਨ੍ਹਾਂ ਸਿਤਾਰਿਆਂ ਨੇ ਜਤਾਈ ਚਿੰਤਾ

Wednesday, May 12, 2021 - 04:18 PM (IST)

ਗੰਗਾ ਨਦੀ ’ਚ ਲਾਸ਼ਾ ਤੈਰਦੀਆਂ ਦੇਖ ਇਨ੍ਹਾਂ ਸਿਤਾਰਿਆਂ ਨੇ ਜਤਾਈ ਚਿੰਤਾ

ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਨੇ ਦੇਸ਼ ’ਚ ਹਲਚਲ ਮਚਾ ਦਿੱਤੀ ਹੈ। ਇਸ ਦੇ ਕਾਰਨ ਆਉਣ ਵਾਲੇ ਦਿਨਾਂ ’ਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਰਹੇ ਹਨ। ਇਸ ਦੌਰਾਨ ਬਿਹਾਰ ਦੀ ਗੰਗਾ ਨਦੀ ਕਿਨਾਰੇ ਅੱਧੀਆਂ ਸੜੀਆਂ ਲਾਸ਼ਾਂ ਵੇਖ ਕੇ ਹਰ ਕਿਸੇ ਦਾ ਮਨ ਉਦਾਸ ਹੋ ਰਿਹਾ ਹੈ। ਇਸ ਸਥਿਤੀ ਨੂੰ ਵੇਖਦਿਆਂ ਸ਼ੇਖਰ ਸੁਮਨ ਤੇ ਉਰਮਿਲਾ ਵਰਗੇ ਸਿਤਾਰਿਆਂ ਨੇ ਚਿੰਤਾ ਜਤਾਈ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸ਼ੰਸਕ ਦੀ ਮਾਂ ਲਈ ਫ਼ਰਿਸ਼ਤਾ ਬਣੇ ਸਿਧਾਰਥ ਸ਼ੁਕਲਾ, ਔਖੀ ਘੜੀ 'ਚ ਘਰ ਪਹੁੰਚਾਇਆ ਆਕਸੀਜਨ ਸਿਲੰਡਰ

ਸ਼ੇਖਰ ਸੁਮਨ ਨੇ ਟਵੀਟ ਕਰਕੇ ਲਿਖਿਆ, ‘ਕੋਰੋਨਾ ਪੀੜਤਾਂ ਦੀਆਂ 150 ਅੱਧ ਸੜੀਆਂ ਲਾਸ਼ਾਂ ਬਿਹਾਰ ’ਚ ਗੰਗਾ ਨਦੀ ’ਚ ਤੈਰਦੀਆਂ ਮਿਲੀਆਂ। ਇਹ ਪ੍ਰਲੈ ਨਹੀਂ ਤੇ ਹੋਰ ਕੀ ਹੈ? ਅਸੀਂ ਇਸ ਦੇ ਲਾਇਕ ਨਹੀਂ ਹਾਂ। ਰੱਬਾ ਕਿਰਪਾ ਕਰਕੇ ਸਾਨੂੰ ਇਸ ਤਬਾਹੀ ਤੋਂ ਬਚਾ।’

ਉਰਮਿਲਾ ਨੇ ਵੀ ਲਿਖਿਆ, ‘ਮੈਂ ਇਸ ਘੋਰ ਹਨੇਰੇ ਨੂੰ ਸਵੇਰ ਕਿੱਦਾਂ ਕਹਿ ਦੇਵਾਂ, ਮੈਂ ਇਨ੍ਹਾਂ ਨਜ਼ਾਰਿਆਂ ਦੀ ਅੰਨ੍ਹੀਂ ਤਮਾਸ਼ਬੀਨ ਨਹੀਂ। 100 ਤੋਂ ਵੱਧ ਲਾਸ਼ਾਂ ਇਥੇ ਗੰਗਾ ’ਚ ਵਹਿ ਰਹੀਆਂ ਹਨ। ਦੁਖਦਾਈ, ਬੇਰਹਿਮ, ਅਣਮਨੁੱਖੀ, ਵਿਸ਼ਵਾਸ ਤੋਂ ਪਰ੍ਹੇ।’

ਦਿਵੇਏਂਦੂ ਸ਼ਰਮਾ ਨੇ ਵੀ ਟਵੀਟ ਕੀਤਾ, ‘ਲਾਸ਼ਾਂ ਨੂੰ ਗੰਗਾ ’ਚ ਤੈਰਦੇ ਹੋਏ ਵੇਖਿਆ ਗਿਆ ਹੈ। ਇਹ ਕਿਥੋਂ ਦੀ ਕਿਥੇ ਆ ਗਏ ਹਾਂ ਅਸੀਂ।’

ਬਾਕੀ ਸੂਬਿਆਂ ਵਾਂਗ ਬਿਹਾਰ ਵੀ ਹੁਣ ਸੰਕਟ ਦੀ ਸਥਿਤੀ ’ਚੋਂ ਲੰਘ ਰਿਹਾ ਹੈ। ਹੁਣ ਅਸੀਂ ਐਮਰਜੰਸੀ ਸਥਿਤੀ ’ਚ ਪਹੁੰਚ ਗਏ ਹਾਂ।’

ਨੋਟ– ਇਸ ਖ਼ਬਰ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


author

sunita

Content Editor

Related News