ਬਰਿੰਦਰ ਢਪਈ ਦਾ ਗੀਤ ‘ਡੇਂਜਰ ਡਰਿੱਲ’ ਬਣਿਆ ਚਰਚਾ ਦਾ ਵਿਸ਼ਾ, ਯੂਟਿਊਬ ’ਤੇ ਪਾ ਰਿਹਾ ਧੁੰਮਾਂ (ਵੀਡੀਓ)

Wednesday, Aug 14, 2024 - 09:55 PM (IST)

ਬਰਿੰਦਰ ਢਪਈ ਦਾ ਗੀਤ ‘ਡੇਂਜਰ ਡਰਿੱਲ’ ਬਣਿਆ ਚਰਚਾ ਦਾ ਵਿਸ਼ਾ, ਯੂਟਿਊਬ ’ਤੇ ਪਾ ਰਿਹਾ ਧੁੰਮਾਂ (ਵੀਡੀਓ)

ਜਲੰਧਰ (ਬਿਊਰੋ)– ਪੰਜਾਬੀ ਗਾਇਕ ਬਰਿੰਦਰ ਢਪਈ ਦਾ ਗੀਤ ‘ਡੇਂਜਰ ਡਰਿੱਲ’ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੇਸ਼ੱਕ ਗੀਤ ਨੂੰ ਰਿਲੀਜ਼ ਹੋਇਆਂ ਇਕ ਮਹੀਨੇ ਦਾ ਸਮਾਂ ਹੋਣ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਗੀਤ ਨੇ ਵਧੀਆ ਹਾਈਪ ਬਣਾ ਕੇ ਰੱਖੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਗੀਤ ਨੂੰ ਬਰਿੰਦਰ ਢਪਈ ਵਲੋਂ ਖ਼ੁਦ ਲਿਖਿਆ ਗਿਆ ਹੈ, ਜੋ ਉਨ੍ਹਾਂ ਵਲੋਂ ਲਿਖਿਆ ਤੇ ਕੰਪੋਜ਼ ਕੀਤਾ ਗਿਆ ਪਹਿਲਾ ਗੀਤ ਹੈ।

ਇਸ ਗੀਤ ਨੂੰ ਇਕ ਫ਼ਿਲਮ ਵਾਂਗ ਵੱਡੇ ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਆਪਣੇ ਆਪ ’ਚ ਇਕ ਕਹਾਣੀ ਨੂੰ ਬਿਆਨ ਕਰਦਾ ਹੈ, ਜੋ ਅਖੀਰ ’ਚ ਇਕ ਸੁਨੇਹਾ ਵੀ ਦਿੰਦਾ ਹੈ ਕਿ ਜੇਕਰ ਗਲਤ ਕੰਮ ਕਰੋਗੇ ਤਾਂ ਉਸ ਦਾ ਅੰਜਾਮ ਗਲਤ ਹੀ ਹੋਵੇਗਾ। ਬਰਿੰਦਰ ਢਪਈ ਦੀ ਗੀਤ ਵਿਚ ਲੁੱਕ ਨੂੰ ਕੇਜੀਐੱਫ ਦੇ ਯਸ਼ ਨਾਲ ਕੰਪੇਅਰ ਕੀਤਾ ਜਾ ਰਿਹਾ ਹੈ, ਜੋ ਕਿ ਇਕ ਪੰਜਾਬੀ ਗੀਤ ਲਈ ਵਧੀਆ ਗੱਲ ਹੈ।

ਗੀਤ ਨੂੰ ਬਰਿੰਦਰ ਢਪਈ ਦੇ ਨਾਲ ਮਸ਼ਹੂਰ ਗਾਇਕਾ ਗੁਰਲੇਜ ਅਖ਼ਤਰ ਨੇ ਵੀ ਆਪਣੀ ਆਵਾਜ਼ ਦਿੱਤੀ ਹੈ, ਜਿਨ੍ਹਾਂ ਨੇ ਗੀਤ ਨੂੰ ਚਾਰ ਚੰਨ ਲਾ ਦਿੱਤੇ ਹਨ। ਇਸ ਗੀਤ ਦਾ ਸੰਗੀਤ ਅਲੂਫ ਨੇ ਤਿਆਰ ਕੀਤਾ ਹੈ, ਜਦਕਿ ਇਸ ਦੀ ਵੀਡੀਓ ਬਿੰਡਰ ਬੁਰਜ ਨੇ ਬਣਾਈ ਹੈ, ਜਿਸ ’ਤੇ ਪੈਸਾ ਲੱਗਾ ਨਜ਼ਰ ਆਉਂਦਾ ਹੈ ਤੇ ਵਿਜ਼ੂਅਲ ਪੱਖੋਂ ਗੀਤ ਸ਼ਾਨਦਾਰ ਹੈ।

PunjabKesari

ਗੀਤ ਦੇ ਸਿਲਸਿਲੇ ਵਿਚ ਬਰਿੰਦਰ ਢਪਈ ਨੇ ਪੰਜਾਬ ਕੇਸਰੀ ਦੇ ਮਾਣਯੋਗ ਅਵਿਨਾਸ਼ ਚੋਪੜਾ ਜੀ ਨਾਲ ਮੁਲਾਕਾਤ ਕੀਤੀ। ਅਵਿਨਾਸ਼ ਚੋਪੜਾ ਜੀ ਵੱਲੋਂ ਵੀ ਇਸ ਗੀਤ ਦੀ ਹੌਸਲਾ ਅਫਜ਼ਾਈ ਕੀਤੀ ਗਈ। ‘ਡੇਂਜਰ ਡਰਿੱਲ’ ਗੀਤ ਬਰਿੰਦਰ ਢਪਈ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ, ਜੋ ਖ਼ਬਰ ਲਿਖੇ ਜਾਣ ਤਕ ਯੂਟਿਊਬ ’ਤੇ 2.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਬਰਿੰਦਰ ਢਪਈ ਨੂੰ ਇਸ ਗੀਤ ਲਈ ਦਰਸ਼ਕਾਂ ਵਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਨਾਲ ਹੀ ਗੀਤ ਦੇ ਅਖੀਰ ’ਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਗੀਤ ਦੇ ਅੱਗੇ ਦਾ ਭਾਗ ਵੀ ਆਵੇਗਾ, ਜੋ ਉਮੀਦ ਕਰਦੇ ਹਾਂ ਕਿ ਜਲਦ ਰਿਲੀਜ਼ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਡੇਂਜਰ ਡਰਿੱਲ’ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News