‘ਗੁੰਮ ਦਿਲ ਕਾ ਰਬ ਰਖਾ ਦੀਵਾਲੀ ਮਹਾਸੰਗਮ’ ’ਚ ਆਉਣਗੇ ਦਲੇਰ ਮਹਿੰਦੀ

Tuesday, Oct 29, 2024 - 02:42 PM (IST)

‘ਗੁੰਮ ਦਿਲ ਕਾ ਰਬ ਰਖਾ ਦੀਵਾਲੀ ਮਹਾਸੰਗਮ’ ’ਚ ਆਉਣਗੇ ਦਲੇਰ ਮਹਿੰਦੀ

ਮੁੰਬਈ (ਬਿਊਰੋ) - ਜਿਵੇਂ-ਜਿਵੇਂ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਚਾਰੇ ਪਾਸੇ ਖੁਸ਼ੀਆਂ ਅਤੇ ਚਾਅ ਦਾ ਮਾਹੌਲ ਹੈ। ਇਸ ਸਾਲ, ਸਟਾਰ ਪਲੱਸ ਨੇ ‘ਗਮ ਦਿਲ ਕਾ ਰਬ ਰਖਾ ਦੀਵਾਲੀ ਮਹਾਸੰਗਮ’ ਨਾਲ ਜਸ਼ਨਾਂ ਨੂੰ ਜੋੜਿਆ। ਇਸ ਮੌਕੇ ਨੂੰ ਹੋਰ ਵੀ ਖਾਸ ਬਣਾਉਂਦੇ ਹੋਏ, ਮਸ਼ਹੂਰ ਗਾਇਕ ਦਲੇਰ ਮਹਿੰਦੀ ਆਪਣੀ ਸ਼ਾਨਦਾਰ ਆਵਾਜ਼ ਨਾਲ ਸਭ ਨੂੰ ਦੀਵਾਨਾ ਬਣਾ ਦੇਣਗੇ। 

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਨੇ ਭਾਜਪਾ ਦੇ ਇਸ ਰਾਸ਼ਟਰੀ ਬੁਲਾਰੇ ਨਾਲ ਦਿੱਲੀ 'ਚ ਕੀਤੀ ਮੁਲਾਕਾਤ

ਇਸ ਬਾਰੇ ਦਲੇਰ ਮਹਿੰਦੀ ਨੇ ਕਿਹਾ, ‘‘ਸਟਾਰ ਪਲੱਸ ਦੇ ‘ਗਮ ਦਿਲ ਕਾ ਰਬ ਰਖਾ ਦੀਵਾਲੀ ਮਹਾਸੰਗਮ’ ਦਾ ਹਿੱਸਾ ਬਣਨਾ ਸੱਚਮੁੱਚ ਬਹੁਤ ਖੁਸ਼ੀ ਦੀ ਗੱਲ ਹੈ। ਇਹ ਸਭ ਦਰਸ਼ਕਾਂ ਲਈ ਦੀਵਾਲੀ ਦਾ ਇਕ ਖਾਸ ਤੌਹਫਾ ਹੈ। ਨਵੀਆਂ ਪ੍ਰਤਿਭਾਵਾਂ ਦੇ ਨਾਲ ਕੰਮ ਕਰਨਾ ਖਾਸ ਅਨੁਭਵ ਹੁੰਦਾ ਹੈ। ਸਟਾਰ ਪਲੱਸ ’ਤੇ ਨਵੀਆਂ ਪ੍ਰਤਿਭਾਵਾਂ ਨਾਲ ਸੰਗੀਤ ’ਤੇ ਪ੍ਰਦਰਸ਼ਨ ਕਰਨਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਉਹਨਾਂ ਨੂੰ ਸੰਗੀਤ ਬੰਨ੍ਹੇ ਰੱਖਣਗੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

sunita

Content Editor

Related News