'KBC' 'ਚ ਪੁੱਛਿਆ ਗਿਆ ਕ੍ਰਿਕਟ ਨਾਲ ਜੁੜਿਆ ਸਵਾਲ, ਕੀ ਤੁਸੀਂ ਜਾਣਦੇ ਹੋ ਸਹੀ ਜਵਾਬ?
Wednesday, Dec 04, 2024 - 12:53 PM (IST)
ਐਂਟਰਟੇਨਮੈਂਟ ਡੈਸਕ : ਟੀਵੀ ਇੰਡਸਟਰੀ ਦੇ ਮਸ਼ਹੂਰ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ 16ਵੇਂ ਸੀਜ਼ਨ 'ਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਹੌਟ ਸੀਟ 'ਤੇ ਬੈਠ ਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਜਿਸ ਤਰ੍ਹਾਂ ਅਮਿਤਾਭ ਬੱਚਨ ਮੁਕਾਬਲੇਬਾਜ਼ਾਂ ਨੂੰ ਸਸਪੈਂਸ ’ਚ ਉਲਝਾ ਕੇ ਸ਼ੋਅ ਦਾ ਮਜ਼ਾ ਦੁੱਗਣਾ ਕਰ ਦਿੰਦੇ ਹਨ, ਉਹ ਪ੍ਰਸ਼ੰਸਕਾਂ ਨੂੰ ਬਹੇੱਦ ਪਸੰਦ ਆਉਂਦਾ ਹੈ।
ਹਾਲ ਹੀ 'ਚ ਕੇਬੀਸੀ ਦੇ ਇਕ ਐਪੀਸੋਡ 'ਚ ਕ੍ਰਿਕਟ ਨਾਲ ਜੁੜਿਆ ਸਵਾਲ (cricket-related question) ਪੁੱਛਿਆ ਗਿਆ ਸੀ, ਜਿਸ ਲਈ ਪ੍ਰਤੀਯੋਗੀ ਨੇ ਲਾਈਫਲਾਈਨ ਦਾ ਇਸਤੇਮਾਲ ਕੀਤਾ ਸੀ ਜਾਂ ਨਹੀਂ, ਇਹ ਤਾਂ ਆਉਣ ਵਾਲੇ ਐਪੀਸੋਡ 'ਚ ਪਤਾ ਲੱਗੇਗਾ ਪਰ ਕ੍ਰਿਕਟ ਨਾਲ ਜੁੜੇ ਸਵਾਲ ਦਾ ਸਕਰੀਨਸ਼ਾਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਦਾ ਪ੍ਰਸ਼ੰਸਕਾਂ ਨੇ X 'ਤੇ ਹੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਜਾਣਦੇ ਹਾਂ ਅਜਿਹਾ ਕਿਹੜਾ ਸਵਾਲ ਪੁੱਛਿਆ ਗਿਆ ਸੀ?
ਇਹ ਵੀ ਪੜ੍ਹੋ- ਗਾਇਕ Karan Aujla ਖਿਲਾਫ ਦਰਜ ਹੋਈ ਸ਼ਿਕਾਇਤ, ਜਾਣੋ ਕੀ ਹੈ ਮਾਮਲਾ
ਕੀ ਤੁਹਾਨੂੰ KBC 'ਚ ਕ੍ਰਿਕਟ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਪਤਾ ਹੈ?
ਦਰਅਸਲ ਸੋਨੀ ਟੀਵੀ 'ਤੇ ਕੇਬੀਸੀ ਦੇ ਤਾਜ਼ਾ ਐਪੀਸੋਡ ਵਿਚ ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ ਦੇ ਇਕ ਖਿਡਾਰੀ ਨਾਲ ਸਬੰਧਤ ਸਵਾਲ ਪੁੱਛਿਆ ਗਿਆ ਸੀ। ਇਸ ਸਵਾਲ ਦਾ ਸਕਰੀਨਸ਼ਾਟ ਕਾਫੀ ਵਾਇਰਲ ਹੋ ਰਿਹਾ ਹੈ। ਸਵਾਲ ਇਹ ਸੀ ਕਿ ਨਿਊਜ਼ੀਲੈਂਡ ਦੇ ਇਨ੍ਹਾਂ ਕ੍ਰਿਕਟਰਾਂ 'ਚੋਂ ਕਿਹੜੇ ਕ੍ਰਿਕਟਰ ਦਾ ਮੁੰਬਈ 'ਚ ਜਨਮ ਹੋਇਆ ਸੀ ਪਰ ਉਨ੍ਹਾਂ ਦੀਆਂ ਜੜ੍ਹਾਂ ਸ਼ਹਿਰ ਦੇ ਜੋਗੇਸ਼ਵਰੀ ਇਲਾਕੇ 'ਚ ਹਨ। ਇਸ ਤੋਂ ਬਾਅਦ ਜਵਾਬ ਲਈ 4 ਆਪਸ਼ਨਾਂ ਦਿੱਤੀਆਂ ਗਈਆਂ, ਜਿਸ 'ਚ ਕੀਵੀ ਕ੍ਰਿਕਟਰ ਰਚਿਨ ਰਵਿੰਦਰ, ਦੀਪਕ ਪਾਟਿਲ, ਈਸ਼ ਸੋਢੀ ਅਤੇ ਏਜਾਜ਼ ਪਟੇਲ (Ajaz Patel) ਦੇ ਨਾਂ ਸ਼ਾਮਿਲ ਸਨ।
ਇਹ ਵੀ ਪੜ੍ਹੋ- 65 ਸਾਲਾਂ ਇਹ ਅਦਾਕਾਰਾ ਬਣੀ 'ਗੰਜੀ ਚੁੜੇਲ',ਵੀਡੀਓ ਦੇਖ ਤੁਸੀਂ ਵੀ ਜਾਵੋਗੇ ਡਰ
ਤੁਹਾਨੂੰ ਦੱਸ ਦੇਈਏ ਕਿ ਰਚਿਨ ਅਤੇ ਦੀਪਕ ਦਾ ਜਨਮ ਕ੍ਰਮਵਾਰ ਵੈਲਿੰਗਟਨ, ਨਿਊਜ਼ੀਲੈਂਡ ਅਤੇ ਨੈਰੋਬੀ, ਕੀਨੀਆ ਵਿਚ ਹੋਇਆ ਸੀ। ਇਸੇ ਦੌਰਾਨ ਈਸ਼ ਸੋਢੀ ਦਾ ਜਨਮ ਪੰਜਾਬ ਦੇ ਲੁਧਿਆਣਾ ਵਿਚ ਹੋਇਆ। ਸਹੀ ਜਵਾਬ ਏਜਾਜ਼ ਪਟੇਲ ਹੈ। ਖੱਬੇ ਹੱਥ ਦੇ ਸਪਿੰਨਰ ਏਜਾਜ਼ ਦਾ ਜਨਮ 1988 ਵਿਚ ਜੋਗੇਸ਼ਵਰੀ, ਮੁੰਬਈ ’ਚ ਹੋਇਆ ਸੀ। ਇਹ ਵੇਖਣਾ ਬਾਕੀ ਹੈ ਕਿ ਪ੍ਰਸ਼ਨ ਕਿੰਨੀ ਇਨਾਮੀ ਰਕਮ ਦਾ ਸੀ ਅਤੇ ਕੀ ਪ੍ਰਤੀਯੋਗੀ ਨੇ ਸਹੀ ਉੱਤਰ ਦਿੱਤਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤ ਮਾਨ ਤੇ ਭੁਪਿੰਦਰ ਬੱਬਲ ਨਾਲ ਨਜ਼ਰ ਆਏ ਅਦਾਕਾਰ ਸੰਜੇ ਦੱਤ, ਕਰਨਗੇ ਵੱਡਾ ਧਮਾਕਾ!
ਜੇ ਏਜਾਜ਼ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵਾਨਖੇੜੇ 'ਚ ਤੀਜੇ ਅਤੇ ਆਖਰੀ ਟੈਸਟ 'ਚ ਭਾਰਤ ਖਿਲਾਫ ਯਾਦਗਾਰ ਪ੍ਰਦਰਸ਼ਨ ਦਿੱਤਾ ਸੀ। ਨਿਊਜ਼ੀਲੈਂਡ ਨੇ ਆਖਰੀ ਮੈਚ 25 ਦੌੜਾਂ ਨਾਲ ਜਿੱਤ ਕੇ ਭਾਰਤ ਨੂੰ ਸੀਰੀਜ਼ 'ਚ 3-0 ਨਾਲ ਹਰਾ ਦਿੱਤਾ ਸੀ। ਏਜਾਜ਼ ਨੇ ਮੈਚ ਵਿੱਚ 11 ਵਿਕਟਾਂ ਲਈਆਂ ਅਤੇ ਇਸ ਮੈਦਾਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਵਿਦੇਸ਼ੀ ਖਿਡਾਰੀ ਬਣ ਗਿਆ (ਚਾਰ ਟੈਸਟਾਂ ਵਿਚ 25 ਵਿਕਟਾਂ)।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8