ਅਨੀਤਾ ਹਸਨੰਦਾਨੀ ਨੇ ਨੰਨ੍ਹੇ ਪੁੱਤਰ ਲਈ ਖਰੀਦਿਆ ਇੰਨਾ ਮਹਿੰਗਾ ਪੰਘੂੜਾ

3/31/2021 2:14:19 PM

ਚੰਡੀਗੜ੍ਹ (ਬਿਊਰੋ) - ਟੀ. ਵੀ. ਦੀ ਮਸ਼ਹੂਰ ਅਦਾਕਾਰਾ ਅਨੀਤਾ ਹਸਨੰਦਾਨੀ ਨੇ ਹਾਲ ਹੀ 'ਚ ਬੇਬੀ ਬੁਆਏ ਆਰਵ ਦੇ ਪੰਘੂੜੇ ਅਤੇ ਬੈੱਡ ਦੀ ਤਸਵੀਰ ਸਾਂਝੀ ਕੀਤੀ ਹੈ। ਆਰਵ ਇਸ ਪੰਘੂੜੇ 'ਚ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ, ਜਦੋਂਕਿ ਉਸ ਦੀ ਮਾਂ ਅਨੀਤਾ ਤੇ ਉਸ ਦੇ ਪਿਤਾ ਰੋਹਿਤ ਰੈਡੀ ਉਸ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਦੇ ਨਜ਼ਰ ਆ ਰਹੇ ਹਨ। ਇਸ ਪਿਆਰੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਨੀਤਾ ਨੇ ਲੰਮਾ ਨੋਟ ਵੀ ਲਿਖਿਆ ਹੈ।

PunjabKesari

ਇਸ ਤਸਵੀਰ ਨੂੰ ਸਾਂਝਾ ਕਰਦਿਆਂ ਅਨੀਤਾ ਨੇ ਲਿਖਿਆ, "ਜਦੋਂ ਤੁਹਾਡਾ ਬੱਚਾ ਹੁੰਦਾ ਹੈ। ਇਹ ਬਹੁਤ ਅਹਿਮ ਹੈ ਕਿ ਤੁਸੀਂ ਇਹ ਸੁਨਿਸ਼ਚਿਤ ਕਰੋ ਕਿ ਉਹ ਸੁਰੱਖਿਅਤ ਅਤੇ ਬਿਹਤਰ ਮਹਿਸੂਸ ਕਰੇ। ਇਸੇ ਲਈ ਮੈਂ ਅਤੇ ਰੋਹਿਤ ਨੇ ਇਸ ਸੁਪਰ ਕਿਊਟ ਪੰਘੂੜਾ ਅਤੇ ਬਿਸਤਰੇ ਨੂੰ ਲੈਣ ਦਾ ਫ਼ੈਸਲਾ ਕੀਤਾ। ਇਸ 'ਚ ਉਹ ਆਸਾਨੀ ਨਾਲ ਖਾ ਸਕਦਾ ਹੈ, ਖੇਡ ਸਕਦਾ ਹੈ, ਸੋ ਸਕਦਾ ਹੈ ਅਤੇ ਇਹ ਸਭ ਮੈਨੂੰ ਪਰੇਸ਼ਾਨ ਕੀਤੇ ਬਗੈਰ।'' ਦੱਸ ਦਈਏ ਟੀਵੀ ਦੀ ਮਸ਼ਹੂਰ ਅਦਾਕਾਰਾ ਅਨੀਤਾ ਹਸਨੰਦਾਨੀ ਨੇ ਇੰਸਟਾਗ੍ਰਾਮ 'ਤੇ ਬੇਟੇ ਆਰਵ ਦੇ ਪੰਘੂੜੇ 'ਚ ਸੁੱਤੇ ਹੋਏ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ।

PunjabKesari

ਦੱਸ ਦਈਏ ਕਿ ਇਸ ਪੰਘੂੜੇ ਦੀ ਕੀਮਤ 9500 ਰੁਪਏ ਹੈ। ਇਹ 50 ਪ੍ਰਤੀਸ਼ਤ ਛੋਟ ਨਾਲ ਉਪਲਬਧ ਹੈ। ਜੀ ਹਾਂ ਜੇ ਤੁਸੀਂ ਵੀ ਆਪਣੇ ਬੱਚੇ ਲਈ ਇਸੇ ਤਰ੍ਹਾਂ ਦਾ ਪੰਘੂੜਾ ਅਤੇ ਕੌਟ ਖਰੀਦਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਸਿਰਫ 9500 ਰੁਪਏ ਖਰਚ ਕਰਨੇ ਪੈਣਗੇ। ਇਸ ਪੰਘੂੜੇ ਅਤੇ ਕੌਟ ਦੀ ਅਸਲ ਕੀਮਤ 18,999 ਰੁਪਏ ਹੈ ਪਰ ਤੁਸੀਂ ਇਸ ਨੂੰ 50 ਪ੍ਰਤੀਸ਼ਤ ਦੀ ਛੋਟ ਨਾਲ ਖਰੀਦ ਸਕਦੇ ਹੋ।

PunjabKesari

ਦੱਸਣਯੋਗ ਹੈ ਕਿ ਅਨੀਤਾ ਨੇ ਪਿਛਲੇ ਮਹੀਨੇ ਦੀ 9 ਫਰਵਰੀ ਨੂੰ ਬੇਟੇ ਆਰਵ ਨੂੰ ਜਨਮ ਦਿੱਤਾ ਸੀ। ਇਨ੍ਹੀਂ ਦਿਨੀਂ ਉਹ ਮਾਂ ਬਣਨ ਦਾ ਆਨੰਦ ਲੈ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਹੈ। ਉਹ ਆਪਣੀ ਗਰਭ ਅਵਸਥਾ ਦੌਰਾਨ ਹੁਣ ਤਕ ਅਕਸਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। 

PunjabKesari


sunita

Content Editor sunita