‘ਜਮਾਈ ਰਾਜਾ’ ਫੇਮ ਰਵੀ ਦੁਬੇ ਨੂੰ ਹੋਇਆ ਕੋਰੋਨਾ, ਪਤਨੀ ਸਰਗੁਣ ਮਹਿਤਾ ਨੇ ਦਿੱਤੀ ਇਹ ਪ੍ਰਤੀਕਿਰਿਆ

Tuesday, May 11, 2021 - 12:11 PM (IST)

‘ਜਮਾਈ ਰਾਜਾ’ ਫੇਮ ਰਵੀ ਦੁਬੇ ਨੂੰ ਹੋਇਆ ਕੋਰੋਨਾ, ਪਤਨੀ ਸਰਗੁਣ ਮਹਿਤਾ ਨੇ ਦਿੱਤੀ ਇਹ ਪ੍ਰਤੀਕਿਰਿਆ

ਮੁੰਬਈ: ਦੇਸ਼ ਭਰ ’ਚ ਕੋਰੋਨਾ ਦਾ ਸੰਕਟ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਦੀ ਇਸ ਦੂਜੀ ਲਹਿਰ ਦਾ ਪ੍ਰਕੋਪ ਖ਼ਤਰਨਾਕ ਹੈ। ਇਸ ਵਾਰ ਲਾਗ ਦਾ ਖ਼ਤਰਾ ਨੌਜਵਾਨਾਂ ’ਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ’ਚ ਹੁਣ ਕੋਰੋਨਾ ਦਾ ਸੰਕਟ ਸਿਤਾਰਿਆਂ ਤੱਕ ਵੀ ਪਹੁੰਚ ਗਿਆ ਹੈ। ਇਸ ਦੌਰਾਨ ਛੋਟੇ ਪਰਦੇ ਦੇੇ ਮਸ਼ਹੂਰ ਅਦਾਕਾਰ ਰਵੀ ਦੁਬੇ ਵੀ ਐਤਵਾਰ ਨੂੰ ਕੋਵਿਡ ਨਾਲ ਸੰਕਰਮਿਤ ਹੋ ਗਏ ਸਨ। 

PunjabKesari
‘ਜਮਾਈ ਰਾਜਾ’ ਫੇਮ ਅਦਾਕਾਰ ਰਵੀ ਨੇ ਖ਼ੁਦ ਇਸ ਗੱਲ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਰਵੀ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ’ਤੇ ਇਕ ਪੋਸਟ ਰਾਹੀਂ ਜਾਣਕਾਰੀ ਆਪਣੇ ਚਾਹੁਣ ਵਾਲਿਆਂ ਨੂੰ ਦਿੱਤੀ ਹੈ। ਅਦਾਕਾਰ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਤਾਂ ਜੋ ਵੀ ਲੋਕ ਉਨ੍ਹਾਂ ਦੇ ਸੰਪਰਕ ’ਚ ਆਏ ਹਨ ਉਹ ਖ਼ੁਦ ਨੂੰ ਸੁਰੱਖਿਅਤ ਰੱਖਣ ਅਤੇ ਆਪਣਾ ਕੋਵਿਡ ਟੈਕਸ ਕਰਵਾਉਣ’। 


ਰਵੀ ਨੇ ਪੋਸਟ ਕਰ ਦਿੱਤੀ ਜਾਣਕਾਰੀ
ਰਵੀ ਦੁਬੇ ਨੇ ਖ਼ੁਦ ਹੀ ਆਪਣੇ ਪ੍ਰਸ਼ੰਸਕਾਂ ਨੂੰ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਅਦਾਕਾਰ ਨੇ ਇਕ ਪੋਸਟ ’ਚ ਲਿਖਿਆ ਕਿ ਹਾਏ ਦੋਸਤਾਂ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਅਜਿਹੇ ’ਚ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਵੀ ਲੋਕ ਪਿਛਲੇ ਕੁਝ ਦਿਨਾਂ ਤੋਂ ਮੇਰੇ ਸੰਪਰਕ ’ਚ ਆਏ ਹੋਣ ਉਹ ਲੋਕ ਖ਼ੁਦ ਨੂੰ ਇਕਾਂਤਵਾਸ ਕਰ ਲਓ ਅਤੇ ਕੋਰੋਨਾ ਦੇ ਲੱਛਣਾਂ ਦਾ ਧਿਆਨ ਰੱਖੋ। ਮੈਂ ਆਪਣੇ ਚਾਹੁਣ ਵਾਲਿਆਂ ਲਈ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ, ਤੁਸੀਂ ਵੀ ਸੁਰੱਖਿਅਤ ਰਹੋ, ਤੁਹਾਡੇ ’ਤੇ ਭਗਵਾਨ ਦਾ ਆਸ਼ੀਰਵਾਦ ਰਹੇ’।
ਜਿਵੇਂ ਹੀ ਰਵੀ ਨੇ ਇਹ ਪੋਸਟ ਸਾਂਝੀ ਕੀਤੀ ਪ੍ਰਸ਼ੰਸਕਾਂ ਦੇ ਵਿਚਕਾਰ ਖਲਬਲੀ ਮਚ ਗਈ। ਹਰ ਕੋਈ ਰਵੀ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਿਹਾ ਹੈ। ਰਵੀ ਦੁਬੇ ਦੀ ਇਹ ਪੋਸਟ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਹੋ ਰਹੀ ਹੈ। ਪ੍ਰਸ਼ੰਸਕਾਂ ਸਣੇ ਟੀ.ਵੀ. ਸਿਤਾਰੇ ਅਦਾਕਾਰ ਦੀ ਪੋਸਟ ’ਤੇ ਲਗਾਤਾਰ ਕੁਮੈਂਟ ਕਰਕੇ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰ ਰਹੇ ਹਨ। 

PunjabKesari
ਪਤਨੀ ਸਰਗੁਣ ਮਹਿਤਾ ਹੋਈ ਦੁਖੀ
ਉੱਧਰ ਰਵੀ ਦੇ ਇਸ ਪੋਸਟ ’ਤੇ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਸਰਗੁਣ ਮਹਿਤਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਸਰਗੁਣ ਨੇ ਇਮੋਜ਼ੀ ਦੇ ਨਾਲ ਆਪਣੇ ਪਤੀ ਦੇ ਜਲਦ ਠੀਕ ਹੋਣ ਦੀ ਦੁਆ ਕੀਤੀ ਹੈ। ਪੁਲਕਿਤ ਸਮਰਾਟ, ਵਿਕਾਸ ਖਤਰੀ, ਪਰਾਗ ਮਹਿਤਾ, ਸ਼ਿਖਾ ਸਿੰਘ ਸ਼ਾਹ, ਆਸ਼ਾ ਨੇਗੀ ਵਰਗੇ ਤਮਾਮ ਸਿਤਾਰਿਆਂ ਨੇ ਰਵੀ ਦੇ ਜਲਦ ਠੀਕ ਹੋਣ ਦੀ ਦੁਆ ਕੀਤੀ ਹੈ। 
ਰਵੀ ਛੋਟੇ ਪਰਦੇ ਦਾ ਇਕ ਵੱਡਾ ਚਿਹਰਾ ਹੈ। ਰਵੀ ਕਈ ਸ਼ੋਅ ਹੋਸਟ ਕਰ ਚੁੱਕੇ ਹਨ। ਹਾਲ ਹੀ ’ਚ ਰਵੀ ਓ.ਟੀ.ਟੀ ਸ਼ੋਅ ‘ਜਮਾਈ ਰਾਜਾ 2.0’ ਨੂੰ ਬਹੁਤ ਵੱਡੀ ਸਫ਼ਲਤਾ ਮਿਲੀ। ਰਵੀ ਨੂੰ ਇਸ ਲਈ ਕਾਫ਼ੀ ਸ਼ਲਾਘਾ ਮਿਲੀ। ਇਸ ਸ਼ੋਅ ’ਚ ਉਨ੍ਹਾਂ ਦੇ ਨਾਲ ਨਿਆ ਸ਼ਰਮਾ ਨਜ਼ਰ ਆਈ ਸੀ। 


author

Aarti dhillon

Content Editor

Related News