ਬਾਲੀਵੁੱਡ ’ਚ ਜਾਰੀ ਕੋਰੋਨਾ ਦਾ ਕਹਿਰ, ਹੁਣ ਅਦਾਕਾਰ ਆਸ਼ੀਸ਼ ਵਿਦਿਆਰਥੀ ਦੀ ਰਿਪੋਰਟ ਆਈ ਪਾਜ਼ੇਟਿਵ

Saturday, Mar 13, 2021 - 11:56 AM (IST)

ਬਾਲੀਵੁੱਡ ’ਚ ਜਾਰੀ ਕੋਰੋਨਾ ਦਾ ਕਹਿਰ, ਹੁਣ ਅਦਾਕਾਰ ਆਸ਼ੀਸ਼ ਵਿਦਿਆਰਥੀ ਦੀ ਰਿਪੋਰਟ ਆਈ ਪਾਜ਼ੇਟਿਵ

ਮੁੰਬਈ: ਭਾਰਤ ’ਚ ਇਕ ਵਾਰ ਫਿਰ ਕੋਰੋਨਾ ਨੇ ਆਪਣੇ ਪੈਰ ਪਸਾਰ ਲਏ ਹਨ। ਮਹਾਰਾਸ਼ਟਰ, ਪੰਜਾਬ ’ਚ ਤਾਂ ਕੋਰੋਨਾ ਦੇ ਕੇਸ ਵਧਦੇ ਹੀ ਜਾ ਰਹੇ ਹਨ। ਉੱਧਰ ਬਾਲੀਵੁੱਡ ਇੰਡਸਟਰੀ ’ਚ ਵੀ ਕਈ ਸਿਤਾਰੇ ਇਸ ਵਾਇਰਸ ਦੀ ਲਪੇਟ ’ਚ ਆ ਗਏ ਹਨ। ਬੀਤੇ 5 ਦਿਨਾਂ ’ਚ ਬੀ-ਟਾਊਨ ਤੋਂ ਕਈ ਮਾਮਲੇ ਸਾਹਮਣੇ ਆਏ। 

PunjabKesari
ਉੱਧਰ ਹੁਣ ਅਦਾਕਾਰ ਆਸ਼ੀਸ਼ ਵਿਦਿਆਰਥੀ ਵੀ ਕੋਰੋਨਾ ਦੀ ਲਪੇਟ ’ਚ ਆ ਗਏ। ਅਦਾਕਾਰ ਆਸ਼ੀਸ਼ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ ਇਸ ਗੱਲ ਦੀ ਜਾਣਕਾਰੀ ਖ਼ੁਦ ਉਨ੍ਹਾਂ ਨੇ ਵੀਡੀਓ ਸਾਂਝੀ ਕਰਕੇ ਦਿੱਤੀ।

PunjabKesari
ਵੀਡੀਓ ’ਚ ਉਨ੍ਹਾਂ ਕਿਹਾ ਕਿ ‘ਮੇਰੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ’। ਮੇਰੇ ਸੰਪਰਕ ’ਚ ਜੋ ਕਈ ਵੀ ਆਇਆ ਹੋਵੇ ਉਹ ਕ੍ਰਿਪਾ ਕਰਕੇ ਆਪਣੀ ਜਾਂਚ ਕਰਵਾ ਲਓ। ਮੇਰੇ ’ਚ ਹਾਲੇ ਕੋਰੋਨਾ ਦੇ ਕੋਈ ਵੀ ਲੱਛਣ ਨਹੀਂ ਹਨ, ਮੈਂ ਜਲਦ ਹੀ ਸਿਹਤਮੰਦ ਹੋ ਜਾਵਾਂਗਾ। ਤੁਹਾਡਾ ਪਿਆਰ ਅਤੇ ਸ਼ੁੱਭਕਾਮਾਨਾਵਾਂ ਮੇਰੇ ਲਈ ਅਨਮੋਲ ਹਨ। ਅਲਸ਼ੁਕਰਾਨ ਭਰਾਵੋਂ, ਅਲਸ਼ੁਕਰਾਨ ਜ਼ਿੰਦਗੀ। ਆਸ਼ੀਸ਼ ਇਸ ਸਮੇਂ ਦਿੱਲੀ ਸਥਿਤ ਸਾਕੇਤ ਦੇ ਮੈਕਸ ਹਸਪਤਾਲ ’ਚ ਦਾਖ਼ਲ ਹਨ। 

PunjabKesari
ਆਸ਼ੀਸ ਵਿਦਿਆਰਥੀ ਦੇ ਕੰਮ ਦੀ ਗੱਲ ਕਰੀਏ ਤਾਂ ਉਹ ‘ਜਿੱਦੀ’, ‘ਹਸੀਨਾ ਮਾਨ ਜਾਏਗੀ’, ‘ਸੋਲਜਰ’, ‘ਅਰਜੁਨ ਪੰਡਿਤ’ ਵਰਗੀਆਂ ਕਈ ਫ਼ਿਲਮਾਂ ’ਚ ਆਪਣੀ ਐਕਟਿੰਗ ਦਾ ਦਮ ਦਿਖਾ ਚੁੱਕੇ ਹਨ। 

PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਨੋਜ ਬਾਜਪੇਈ, ਰਣਬੀਰ ਕਪੂਰ, ਸੰਜੇ ਲੀਲਾ ਭੰਸਾਲੀ ਵਰਗੇ ਸਿਤਾਰੇ ਕੋਵਿਡ ਪਾਜ਼ੇਟਿਵ ਪਾਏ ਗਏ ਸਨ। ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਟੀ.ਵੀ. ਸੀਰੀਅਲ ‘ਗੁਮ ਹੈ ਕਿਸੇ ਕੇ ਪਿਆਰ ਮੇ’ ਫੇਮ ਨੀਲ ਭੱਟ ਵੀ ਕੋਰੋਨਾ ਦੀ ਲਪੇਟ ’ਚ ਆਏ।

PunjabKesari

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


author

Aarti dhillon

Content Editor

Related News