ਅਦਾਕਾਰਾ ਸਮੀਰਾ ਰੈੱਡੀ ਨੂੰ ਹੋਇਆ ਕੋਰੋਨਾ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
Sunday, Apr 18, 2021 - 12:28 PM (IST)

ਮੁੰਬਈ: ਬਾਲੀਵੁੱਡ ਇੰਡਸਟਰੀ ’ਚ ਇਕ ਤੋਂ ਬਾਅਦ ਇਕ ਸਿਤਾਰਾ ਕੋਰੋਨਾ ਪਾਜ਼ੇਟਿਵ ਪਾਇਆ ਜਾ ਰਿਹਾ ਹੈ। ਹੁਣ ਤੱਕ ਕਈ ਮਸ਼ਹੂਰ ਸਿਤਾਰੇ ਕੋਰੋਨਾ ਦੀ ਚਪੇਟ ’ਚ ਆ ਚੁੱਕੇ ਹਨ। ਉੱਧਰ ਹੁਣ ਅਦਾਕਾਰਾ ਸਮੀਰਾ ਰੈੱਡੀ ਵੀ ਇਸ ਖ਼ਤਰਨਾਕ ਵਾਇਰਸ ਦਾ ਸ਼ਿਕਾਰ ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਕੀਤੀ ਹੈ।
ਸਮੀਰਾ ਰੈੱਡੀ ਨੇ ਇੰਸਟਾ ਸਟੋਰੀ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਲਿਖਿਆ ਹੈ ਕਿ ‘ਮੈਂ ਕੱਲ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਅਸੀਂ ਸੁਰੱਖਿਅਤ ਹਾਂ ਅਤੇ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ। ਭਗਵਾਨ ਦੀ ਕ੍ਰਿਪਾ ਨਾਲ ਸੱਸ ਸਹੁਰਾ ਵੱਖ ਰਹਿ ਰਹੇ ਹਨ ਅਤੇ ਸੁਰੱਖਿਅਤ ਹਾਂ। ਅਸੀਂ ਘਰ ’ਚ ਹੀ ਇਕਾਂਤਵਾਸ ਰਹਾਂਗੇ। ਮੈਨੂੰ ਪਤਾ ਹੈ ਕਿ ਮੇਰੇ ਚਿਹਰੇ ’ਤੇ ਮੁਸਕਾਨ ਲਿਆਉਣ ਲਈ ਤੁਹਾਡੇ ਕੋਲ ਪਿਆਰੀਆਂ ਝਲਕੀਆਂ ਹਨ। ਇਹ ਹਾਂ-ਪੱਖੀ ਹੋਣ ਦੇ ਨਾਲ ਮਜ਼ਬੂਤ ਹੋਣ ਦਾ ਸਮਾਂ ਹੈ। ਅਸੀਂ ਸਭ ਇਸ ’ਚ ਇਕੱਠੇ ਹਾਂ। ਸੁਰੱਖਿਅਤ ਰਹੋ।
ਦੱਸ ਦੇਈਏ ਕਿ ਸਮੀਰਾ ਰੈੱਡੀ ਕਾਫ਼ੀ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ’ਤੇ ਉਹ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ।