''The Kandahar Hijack'' ਵੈੱਬ ਸੀਰੀਜ਼ ਨੂੰ ਲੈ ਕੇ ਭੱਖਿਆ ਵਿਵਾਦ, ਸਰਕਾਰ ਨੇ ਭੇਜਿਆ ਸੰਮਨ

Tuesday, Sep 03, 2024 - 10:56 AM (IST)

''The Kandahar Hijack'' ਵੈੱਬ ਸੀਰੀਜ਼ ਨੂੰ ਲੈ ਕੇ ਭੱਖਿਆ ਵਿਵਾਦ, ਸਰਕਾਰ ਨੇ ਭੇਜਿਆ ਸੰਮਨ

ਮੁੰਬਈ- ਇਸ ਸਮੇਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਤੋਂ ਇਲਾਵਾ ਵੈੱਬ ਸੀਰੀਜ਼ 'IC 814: The Kandahar Hijack' ਵਿਵਾਦਾਂ ਵਿਚਾਲੇ ਘਿਰੀ ਹੋਈ ਹੈ। ਦੱਸ ਦੇਈਏ ਕਿ ਇਸ ਸੀਰੀਜ਼ 'ਚ ਅਗਵਾਕਾਰਾਂ ਦੇ ਨਾਵਾਂ ਨੂੰ ਲੈ ਕੇ ਵਿਵਾਦ ਭੱਖਿਆ ਹੋਇਆ ਹੈ। ਇਸ ਮਾਮਲੇ 'ਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ Netflix India ਦੇ ਕੰਟੈਂਟ ਹੈੱਡ ਨੂੰ ਸੰਮਨ ਭੇਜਿਆ ਹੈ।ਸੂਤਰਾਂ ਮੁਤਾਬਕ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੋਮਵਾਰ ਨੂੰ 'IC: 814' ਵੈੱਬ ਸੀਰੀਜ਼ ਕੰਟੈਂਟ ਵਿਵਾਦ ਨੂੰ ਲੈ ਕੇ Netflix ਇੰਡੀਆ ਦੀ ਕੰਟੈਂਟ ਹੈੱਡ ਮੋਨਿਕਾ ਸ਼ੇਰਗਿੱਲ ਨੂੰ ਮੰਗਲਵਾਰ ਨੂੰ ਦਿੱਲੀ ਤਲਬ ਕੀਤਾ ਹੈ। ਉਨ੍ਹਾਂ ਨੇ ਵੈੱਬ ਸੀਰੀਜ਼ ਨਾਲ ਜੁੜੇ ਵਿਵਾਦਿਤ ਤੱਥਾਂ 'ਤੇ ਵੀ ਸਪੱਸ਼ਟੀਕਰਨ ਮੰਗਿਆ ਹੈ।

ਇਹ ਖ਼ਬਰ ਵੀ ਪੜ੍ਹੋ -ਫਾਇਰਿੰਗ ਤੋਂ ਬਾਅਦ AP Dhillon ਦਾ ਪਹਿਲਾਂ ਬਿਆਨ ਆਇਆ ਸਾਹਮਣੇ

ਅਨੁਭਵ ਸਿਨਹਾ ਦੁਆਰਾ ਨਿਰਦੇਸ਼ਿਤ, ਇਹ ਸੀਰੀਜ਼ ਇੰਡੀਅਨ ਏਅਰਲਾਈਨਜ਼ ਫਲਾਈਟ 814 ਦੇ ਹਾਈਜੈਕ 'ਤੇ ਆਧਾਰਿਤ ਹੈ। ਵੈੱਬ ਸੀਰੀਜ਼ 'ਚ ਅੱਤਵਾਦੀਆਂ ਦੇ ਨਾਂ ਚੀਫ, ਡਾਕਟਰ, ਬਰਗਰ, ਭੋਲਾ ਅਤੇ ਸ਼ੰਕਰ ਦੱਸੇ ਗਏ ਹਨ। ਦਿਖਾਇਆ ਗਿਆ ਹੈ ਕਿ ਅਗਵਾਕਾਰ ਇੱਕ ਦੂਜੇ ਨੂੰ ਇੱਕੋ ਨਾਮ ਨਾਲ ਸੰਬੋਧਨ ਕਰਦੇ ਸਨ।ਜਹਾਜ਼ ਨੂੰ ਅੱਤਵਾਦੀ ਸੰਗਠਨ ਹਰਕਤ-ਉਲ-ਮੁਜਾਹਿਦੀਨ ਦੇ ਅੱਤਵਾਦੀਆਂ ਨੇ ਹਾਈਜੈਕ ਕਰ ਲਿਆ ਸੀ। ਉਸ ਨੇ ਪਾਕਿਸਤਾਨੀ ਅੱਤਵਾਦੀਆਂ ਅਹਿਮਦ ਉਮਰ ਸਈਦ ਸ਼ੇਖ, ਮਸੂਦ ਅਜ਼ਹਰ ਅਤੇ ਮੁਸ਼ਤਾਕ ਅਹਿਮਦ ਜ਼ਰਗਰ ਨੂੰ ਰਿਹਾਅ ਕਰਵਾਉਣ ਲਈ ਫਲਾਈਟ ਹਾਈਜੈਕ ਕਰ ਲਈ ਸੀ, ਜੋ ਭਾਰਤ ਦੀ ਜੇਲ 'ਚ ਬੰਦ ਸਨ।

ਇਹ ਖ਼ਬਰ ਵੀ ਪੜ੍ਹੋ -ਯੋਗਰਾਜ ਸਿੰਘ ਨੂੰ ਕਪਿਲ ਦੇਵ ਤੇ ਐਮ ਐਸ ਧੋਨੀ 'ਤੇ ਕਿਉਂ ਆਇਆ ਗੁੱਸਾ, ਜਾਣੋ ਕਾਰਨ

ਇਸ ਤੋਂ ਪਹਿਲਾਂ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਵੈੱਬ ਸੀਰੀਜ਼ 'ਤੇ ਸਵਾਲ ਉਠਾਏ ਸਨ। ਉਨ੍ਹਾਂ ਨੇ ਐਕਸ 'ਤੇ ਲਿਖਿਆ ਸੀ, “IC-814 ਦੇ ਹਾਈਜੈਕਰ ਖ਼ੌਫ਼ਨਾਕ ਅੱਤਵਾਦੀ ਸਨ, ਜਿਨ੍ਹਾਂ ਨੇ ਆਪਣੀ ਮੁਸਲਿਮ ਪਛਾਣ ਛੁਪਾਉਣ ਲਈ ਫਰਜ਼ੀ ਨਾਂ ਅਪਣਾਏ ਸਨ। "ਫਿਲਮ ਨਿਰਦੇਸ਼ਕ ਅਨੁਭਵ ਸਿਨਹਾ ਨੇ ਆਪਣੇ ਗੈਰ-ਮੁਸਲਿਮ ਨਾਵਾਂ ਦਾ ਪ੍ਰਚਾਰ ਕਰਕੇ ਆਪਣੇ ਅਪਰਾਧਿਕ ਇਰਾਦਿਆਂ ਨੂੰ ਜਾਇਜ਼ ਠਹਿਰਾਇਆ।"ਇਸ ਵੈੱਬ ਸੀਰੀਜ਼ ਨੂੰ ਸੋਸ਼ਲ ਮੀਡੀਆ 'ਤੇ ਵੀ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਯੂਜ਼ਰਸ ਨੇ ਦੋਸ਼ ਲਗਾਇਆ ਹੈ ਕਿ ਮੇਕਰਸ ਨੇ ਜਾਣਬੁੱਝ ਕੇ ਕਿਡਨੈਪਰ ਦਾ ਧਰਮ ਬਦਲਿਆ ਹੈ। ਇਕ ਯੂਜ਼ਰ ਨੇ ਐਕਸ 'ਤੇ ਲਿਖਿਆ, ''ਕੰਧਾਰ ਜਹਾਜ਼ ਹਾਈਜੈਕਰਾਂ ਦੇ ਅਸਲੀ ਨਾਂ ਇਬਰਾਹਿਮ ਅਥਰ, ਸ਼ਾਹਿਦ ਅਖਤਰ, ਸੰਨੀ ਅਹਿਮਦ, ਜ਼ਹੂਰ ਮਿਸਤਰੀ ਅਤੇ ਸ਼ਾਕਿਰ ਹਨ। ਅਨੁਭਵ ਸਿਨਹਾ ਦੀ ਵੈੱਬ ਸੀਰੀਜ਼ 'IC 814' 'ਚ ਅਗਵਾਕਾਰਾਂ ਨੂੰ ਭੋਲਾ, ਸ਼ੰਕਰ ਦੇ ਰੂਪ 'ਚ ਦਿਖਾਇਆ ਗਿਆ ਹੈ। ਸਿਨੇਮੈਟਿਕ ਤੌਰ 'ਤੇ ਇਸ ਤਰ੍ਹਾਂ ਵਾਈਟਵਾਸ਼ਿੰਗ ਕੀਤੀ ਜਾਂਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News