ਵਿਵਾਦ: ਆਮਿਰ ਖਾਨ ਦਾ ਵਿਗਿਆਪਨ ਦੇਖ ਭੜਕੇ ਯੂਜ਼ਰਸ, ਅਦਾਕਾਰ ''ਤੇ ਲਗਾਇਆ ਹਿੰਦੂ ਵਿਰੋਧੀ ਹੋਣ ਦਾ ਦੋਸ਼

Sunday, Oct 03, 2021 - 12:10 PM (IST)

ਵਿਵਾਦ: ਆਮਿਰ ਖਾਨ ਦਾ ਵਿਗਿਆਪਨ ਦੇਖ ਭੜਕੇ ਯੂਜ਼ਰਸ, ਅਦਾਕਾਰ ''ਤੇ ਲਗਾਇਆ ਹਿੰਦੂ ਵਿਰੋਧੀ ਹੋਣ ਦਾ ਦੋਸ਼

ਮੁੰਬਈ- ਅਦਾਕਾਰ ਆਮਿਰ ਖਾਨ ਆਏ ਦਿਨ ਕਿਸੇ ਨਾ ਕਿਸੇ ਕਾਰਨ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਅਦਾਕਾਰ ਆਪਣੇ ਵਿਗਿਆਪਨ ਨੂੰ ਲੈ ਕੇ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਹਾਲ ਹੀ 'ਚ ਸੀਏਟ ਟਾਇਰ ਨੇ ਆਪਣਾ ਇਕ ਵਿਗਿਆਪਨ ਜਾਰੀ ਕੀਤਾ ਹੈ। ਇਸ ਐਡ 'ਚ ਆਮਿਰ ਖਾਨ ਸੜਕਾਂ 'ਤੇ ਪਟਾਕੇ ਨਹੀਂ ਚਲਾਉਣ ਦੀ ਅਪੀਲ ਕਰ ਰਹੇ ਹਨ ਪਰ ਇਸ ਐਡ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਭੜਕ ਗਏ ਅਤੇ ਉਨ੍ਹਾਂ 'ਤੇ ਹਿੰਦੂ ਵਿਰੋਧੀ ਹੋਣ ਦਾ ਦੋਸ਼ ਲਗਾ ਰਹੇ ਹਨ।

Bollywood Tadka
ਸੋਸ਼ਲ ਮੀਡੀਆ 'ਤੇ ਯੂਜ਼ਰਸ ਆਮਿਰ ਖਾਨ ਅਤੇ ਸੀਏਟ ਟਾਇਰ ਨੂੰ ਹਿੰਦੂ ਵਿਰੋਧੀ ਦੱਸਦੇ ਹੋਏ ਬਾਇਕਾਟ ਕਰਨ ਦੀ ਅਪੀਲ ਕਰ ਰਹੇ ਹਨ। ਇਸ ਐਡ 'ਚ ਦੇਖਿਆ ਜਾ ਸਕਦਾ ਹੈ ਕਿ ਆਮਿਰ ਖਾਨ ਬੱਚਿਆਂ ਨੂੰ ਕਹਿੰਦੇ ਹਨ ਕਿ ਅਨਾਰ ਬੰਬ, ਸੁਤਲੀ ਬੰਬ, ਚੱਕਰਘਿਨੀ, ਅੱਜ ਜੇਕਰ ਸਾਡੀ ਟੀਮ ਛੱਕੇ ਛੁਡਾਉਂਦੀ ਹੈ ਤਾਂ ਅਸੀਂ ਵੀ ਪਟਾਕੇ ਛੁਡਾਵਾਂਗੇ ਪਰ ਕਿੱਥੇ ਸੁਸਾਇਟੀ ਦੇ ਅੰਦਰ। ਕਿਉਂਕਿ ਰੋਡ ਗੱਡੀ ਚਲਾਉਣ ਲਈ ਹੈ ਰਾਕੇਟ ਚਲਾਉਣ ਲਈ ਨਹੀਂ। 

ਇਸ ਐਡ ਤੋਂ ਬਾਅਦ ਲੋਕ ਆਮਿਰ ਖਾਨ ਅਤੇ ਸੀਏਟ ਟਾਇਰ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਇਕ ਯੂਜ਼ਰ ਨੇ ਲਿਖਿਆ-ਰੋਡ ਨਮਾਜ਼ ਪੜ੍ਹਨ ਲਈ ਵੀ ਨਹੀਂ ਹੁੰਦੀ। ਇਹ ਖਾਨ ਹਮੇਸ਼ਾ ਹਿੰਦੂ ਵਿਰੋਧੀ ਵਿਗਿਆਪਨ ਕਰਦੇ ਹਨ ਅਤੇ ਸਾਡੇ ਹਿੰਦੂ ਭਾਈ ਬਹੁਤ ਮਜ਼ੇ ਨਾਲ ਇਨ੍ਹਾਂ ਨੂੰ ਦੇਖਦੇ ਹਨ।

Bollywood Tadka
ਅਜਿਹੇ ਵਿਗਿਆਪਨ ਬੰਦ ਹੋਣੇ ਚਾਹੀਦੇ ਹਨ ਅਤੇ ਵਿਗਿਆਪਨ ਕਰਨ ਵਾਲੇ ਅਦਾਕਾਰ ਦੀਆਂ ਫਿਲਮਾਂ ਦੇਖਣੀਆਂ ਬੰਦ ਕਰੋ। ਉਧਰ ਇਕ ਯੂਜ਼ਰ ਨੇ ਆਮਿਰ ਖਾਨ ਨੂੰ ਪੁੱਛਿਆ ਕਿ ਕੀ ਸੜਕ ਨਮਾਜ਼ ਪੜ੍ਹਨ ਲਈ ਹੈ? ਇਕ ਹੋਰ ਯੂਜ਼ਰ ਨੇ ਲਿਖਿਆ-ਸੀਏਟ ਟਾਇਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਲੋਕ ਸੀਏਟ ਟਾਇਰ ਦੇ ਮਾਲਕ ਹਰਸ਼ ਗੋਇਨਕਾ ਨੂੰ ਵੀ ਟਰੋਲ ਕਰ ਰਹੇ ਹਨ।

Bollywood Tadka


author

Aarti dhillon

Content Editor

Related News