ਕਾਮੇਡੀ ਨਾਈਟਜ਼ ਦੇ ਸਟਾਰਜ਼ ''ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ

Sunday, Jan 03, 2016 - 02:12 PM (IST)

ਕਾਮੇਡੀ ਨਾਈਟਜ਼ ਦੇ ਸਟਾਰਜ਼ ''ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ

ਡੇਰਾ ਸੱਚਾ ਸੌਦੇ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਮਜ਼ਾਕ ਉਡਾਉਣ ਦੇ ਮਾਮਲੇ ''ਚ 9 ਲੋਕਾਂ ''ਤੇ ਕੇਸ ਦਰਜ ਹੋਇਆ ਹੈ। ਡੇਰਾ ਸਮਰਥਕਾਂ ਨੇ ਧਾਰਮਿਕ ਭਾਵਨਾਂਵਾ ਭੜਕਾਉਣ ਦੇ ਮਾਮਲੇ ''ਚ ਇਹ ਕੇਸ ਦਰਜ ਕਰਵਾਇਆ ਹੈ। ਜਾਣਕਾਰੀ ਅਨੁਸਾਰ ਟੀ.ਵੀ. ਸ਼ੋਅ ''ਕਾਮੇਡੀ ਨਾਈਟਜ਼ ਵਿਦ ਕਪਿਲ'' ਦੇ ਸਟੈਂਡਅਪ ਕਾਮੇਡੀਅਨ ਕੀਕੂ ਸ਼ਾਰਧਾ (ਪਲਕ), ਸੁਨੀਲ ਗਰੋਵਰ (ਗੁੱਥੀ), ਅਲੀ ਅਸਗਰ (ਦਾਦੀ) ਸਹਿਤ 9 ਲੋਕਾਂ ''ਤੇ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਅਨੁਸਾਰ ਜ਼ੀ-ਟੀ.ਵੀ ''ਤੇ ਪ੍ਰਸਾਰਿਤ ਸ਼ੋਅ ਜਸ਼ਨ-ਏ-ਆਜ਼ਾਦੀ ਦੇ ਕਾਮੇਡੀ ਐਕਟ ''ਚ ਰਾਮ ਰਹੀਮ ਦੀ ਫਿਲਮ ''ਐਮ. ਐਸ. ਜੀ. 2'' ਦੇ ਇਕ ਸੀਨ ਦੇ ਨਾਲ ਛੇੜਛਾੜ ਕੀਤੀ ਗਈ ਜਿਸ ਦੌਰਾਨ ਕਲਾਕਾਰਾਂ ਨੂੰ ਗੁਰਮੀਤ ਰਾਮ ਰਹੀਮ ਵਰਗੀ ਲੁੱਕ ਬਣਾ ਕੇ ਸ਼ਰਾਬ ਵਰਤਾਉਂਦੇ ਦਿਖਾਇਆ ਗਿਆ ਅਤੇ ਲੜਕੀਆਂ ਨਾਲ ਅਸ਼ਲੀਲ ਡਾਂਸ ਕਰਦੇ ਵੀ ਦਿਖਾਇਆ ਗਿਆ।
ਇਸ ਕਾਰਨ ਡੇਰਾ ਸਮਰਥਕ ਉਦੇਯ ਸਿੰਘ ਨੇ ਇਹ ਮਾਮਲਾ ਦਰਜ਼ ਕਰਵਾਇਆ। 27 ਦਸੰਬਰ ਨੂੰ ਪ੍ਰਦਰਸ਼ਿਤ ਹੋਏ ਕਪਿਲ ਦੇ ਸ਼ੋਅ ''ਚ ਕਲਾਕਾਰ ਕੀਕੂ ਸ਼ਾਰਧਾ(ਪਲਕ), ਸੁਨੀਲ ਗਰੋਵਰ(ਗੁੱਥੀ), ਅਲੀ ਅਸਗਰ(ਦਾਦੀ), ਰਾਜੀਵ ਠਾਕੁਰ, ਪੂਜਾ ਬੈਨਰਜੀ, ਮੱਨਾ ਰਾਏ, ਗੌਤਮ ਗੁਲਾਟੀ, ਸਨਾਹ ਖਾਨ ਨੇ ਰਾਮ ਰਹੀਮ ਦਾ ਰੂਪ ਧਾਰਨ ਕਰਕੇ ਉਸ ਦਾ ਮਜ਼ਾਕ ਉਡਾਇਆ ਸੀ।


Related News