ਗ੍ਰੈਮੀ ਅਵਾਰਡ ਕੋਈ ਮਾਇਨੇ ਨਹੀਂ ਰੱਖਦੇ : ਕ੍ਰਿਸ ਬ੍ਰਾਊਨ

Monday, Feb 01, 2016 - 04:39 PM (IST)

 ਗ੍ਰੈਮੀ ਅਵਾਰਡ ਕੋਈ ਮਾਇਨੇ ਨਹੀਂ ਰੱਖਦੇ  : ਕ੍ਰਿਸ ਬ੍ਰਾਊਨ

ਲਾਸ ਏਂਜਲਸ : ਰੈਪਰ ਕ੍ਰਿਸ ਬ੍ਰਾਊਨ ਨੇ ਗ੍ਰੈਮੀ ਅਵਾਰਡਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਹੁਣ ਇਨ੍ਹਾਂ ਅਵਾਰਡਾਂ ਦਾ ਕੋਈ ਮਤਲਬ ਨਹੀਂ ਬਚਿਆ। ਪਿਛਲੇ ਸਾਲ ਦਸੰਬਰ ''ਚ ਅਵਾਰਡ ਲਈ ਨਾਮਜ਼ਦ ਕਲਾਕਾਰਾਂ ''ਚ ਕ੍ਰਿਸ ਬ੍ਰਾਊਨ ਦਾ ਵੀ ਨਾਂ ਸ਼ਾਮਲ ਸੀ, ਬਾਵਜੂਦ ਇਸ ਦੇ ਉਨ੍ਹਾਂ ਨੇ ਸਮਾਗਮ ਅਤੇ ਸੰਗੀਤ ਉਦਯੋਗ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਈ ਟਵੀਟ ਕੀਤੇ। 
ਉਨ੍ਹਾਂ ਟਵੀਟ ਕੀਤਾ, ''''ਗ੍ਰੈਮੀ? ਸ਼ਾਇਦ ਇਹੀ ਕਾਰਨ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਦੇ ਸੰਗੀਤ ਦੀ ਰਚਨਾ ਲਈ ਆਜ਼ਾਦ ਰਹਿਣਾ ਪਸੰਦ ਕਰਦਾ ਹਾਂ। ਕਈ ਲੋਕ ਪਿਆਰ-ਮੁਹੱਬਤ ''ਚ ਹੀ ਲੱਗੇ ਰਹਿੰਦੇ ਹਨ ਅਤੇ ਕੰਮ ਕਰਦੇ ਹਨ।''''  ਆਪਣੇ ਗੀਤ ''ਫਾਰਐਵਰ'' ਵਿਚ ਚਰਚਿਤ ਗਾਇਕ ਨੇ ਪੋਸਟ ਕੀਤਾ, ''''ਜੇਕਰ ਤੁਸੀਂ ਰੇਡੀਓ ਚਲਾਓ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਕ ਘੰਟੇ ਦੇ ਅੰਦਰ ਅੱਧੇ ਤੋਂ ਵਧੇਰੇ ਗੀਤ ਤੁਸੀਂ ਕ੍ਰਿਸ ਬ੍ਰਾਊਨ ਦੇ ਹੀ ਸੁਣੋਗੇ ਜਾਂ ਫਿਰ ਮੇਰੇ ਲਿਖੇ ਗੀਤ ਸੁਣੋਗੇ।''''


Related News