ਆਸਕਰ ਨਾਮੀਨੇਟ ਫ਼ਿਲਮ ‘ਛੇਲੋ ਸ਼ੋਅ’ ਦੇ ਚਾਈਲਡ ਐਕਟਰ ਦਾ 15 ਸਾਲ ਦੀ ਉਮਰ ’ਚ ਦਿਹਾਂਤ

Tuesday, Oct 11, 2022 - 12:00 PM (IST)

ਆਸਕਰ ਨਾਮੀਨੇਟ ਫ਼ਿਲਮ ‘ਛੇਲੋ ਸ਼ੋਅ’ ਦੇ ਚਾਈਲਡ ਐਕਟਰ ਦਾ 15 ਸਾਲ ਦੀ ਉਮਰ ’ਚ ਦਿਹਾਂਤ

ਮੁੰਬਈ (ਬਿਊਰੋ)– ਮਨੋਰੰਜਨ ਜਗਤ ਤੋਂ ਇਕ ਮਾੜੀ ਖ਼ਬਰ ਸਾਹਮਣੇ ਆਈ ਹੈ। ਗੁਜਰਾਤੀ ਫ਼ਿਲਮ ‘ਛੇਲੋ ਸ਼ੋਅ’ (ਦਿ ਲਾਸਟ ਫ਼ਿਲਮ ਸ਼ੋਅ) ਦੇ ਚਾਈਲਡ ਐਕਟਰ ਰਾਹੁਲ ਕੋਲੀ ਦਾ ਦਿਹਾਂਤ ਹੋ ਗਿਆ। ਰਾਹੁਲ ਸਿਰਫ 15 ਸਾਲ ਦੇ ਸਨ। ਰਾਹੁਲ ਦੀ ਮੌਤ ਦੀ ਵਜ੍ਹਾ ਕੈਂਸਰ ਦੱਸੀ ਜਾ ਰਹੀ ਹੈ।

15 ਸਾਲ ਦੇ ਰਾਹੁਲ ਕੋਲੀ ਭਾਰਤ ਵਲੋਂ ਇਸ ਸਾਲ ਆਸਕਰ ’ਚ ਐਂਟਰੀ ਕਰਨ ਵਾਲੀ ਗੁਜਰਾਤੀ ਫ਼ਿਲਮ ‘ਛੇਲੋ ਸ਼ੋਅ’ ਦੇ ਚਾਈਲਡ ਐਕਟਰ ਸਨ। ਰਾਹੁਲ ਨੇ ‘ਛੇਲੋ ਸ਼ੋਅ’ ਫ਼ਿਲਮ ’ਚ ਸ਼ਾਨਦਾਰ ਕੰਮ ਕਰਕੇ ਨਿੱਕੀ ਉਮਰ ’ਚ ਹੀ ਖ਼ਾਸ ਪਛਾਣ ਬਣਾ ਲਈ ਸੀ।

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ 80ਵੇਂ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ਬਣਾਇਆ ਯਾਦਗਰ ਦਿਨ

ਰਾਹੁਲ ਨੇ ਅਜੇ ਆਪਣੇ ਸੁਪਨਿਆਂ ਦੀ ਉਡਾਣ ਭਰਨੀ ਸ਼ੁਰੂ ਹੀ ਕੀਤੀ ਸੀ ਪਰ ਇਸ ਤੋਂ ਪਹਿਲਾਂ ਹੀ ਕੈਂਸਰ ਕਾਰਨ ਉਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਰਿਪੋਰਟ ਮੁਤਾਬਕ ਰਾਹੁਲ ਦੇ ਪਿਤਾ ਇਕ ਆਟੋ ਰਿਕਸ਼ਾ ਡਰਾਈਵਰ ਹਨ। ਰਾਹੁਲ ਦੇ ਪਰਿਵਾਰ ਨੇ ਸੋਮਵਾਰ ਨੂੰ ਆਪਣੇ ਜੱਦੀ ਪਿੰਡ ਹਾਪਾ ’ਚ ਪ੍ਰੇਅਰ ਮੀਟ ਰੱਖੀ ਸੀ। ਰਾਹੁਲ ਦੇ ਪਿਤਾ ਨੇ ਕਿਹਾ, ‘‘ਉਹ ਬਹੁਤ ਖ਼ੁਸ਼ ਸੀ ਤੇ ਹਮੇਸ਼ਾ ਮੈਨੂੰ ਕਹਿੰਦਾ ਸੀ ਕਿ 14 ਅਕਤੂਬਰ (ਫ਼ਿਲਮ ਦੀ ਰਿਲੀਜ਼ ਡੇਟ) ਤੋਂ ਬਾਅਦ ਸਾਡੀ ਜ਼ਿੰਦਗੀ ਬਦਲ ਜਾਵੇਗੀ ਪਰ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਰਾਹੁਲ ਦਾ ਦਿਹਾਂਤ ਹੋ ਗਿਆ।’’ ਰਾਹੁਲ ਦਾ ਪਰਿਵਾਰ ਉਸ ਦੇ ਦਿਹਾਂਤ ਦੀ ਖ਼ਬਰ ਕਾਰਨ ਸਦਮੇ ’ਚ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News