ਅੰਡਰਵਰਲਡ ਦੇ ਆਲੇ-ਦੁਆਲੇ ਬੰਗਾਲੀ ਸੁਪਰਸਟਾਰ ਜੀਤ ਦੀ ਪਹਿਲੀ ਫ਼ਿਲਮ ਹੋਵੇਗੀ ‘ਚੇਂਗਿਜ਼’
Sunday, Mar 26, 2023 - 06:16 PM (IST)
ਮੁੰਬਈ (ਬਿਊਰੋ)– ‘ਸਾਥੀ’, ‘ਨਾਟੇਰ ਗੁਰੂ’, ‘ਸੰਗੀ’, ‘ਬੰਧਨ’, ‘ਯੁਧੋ’, ‘ਜ਼ੋਰ’, ‘ਵਾਂਟਿਡ’, ‘ਦੁਈ ਪ੍ਰਿਥਵੀ’, ‘ਨਟ ਗੁਰੂ’, ‘ਬੌਸ ਬੌਰਨ ਟੂਰੂਅਲ’, ‘ਦਿ ਰਾਇਲ ਬੰਗਾਲ ਟਾਈਗਰ’, ‘ਬੱਚਨ’ ਤੇ ‘ਬਾਦਸ਼ਾਹ ਦਿ ਡੌਨ’ ਵਰਗੀਆਂ ਹਿੱਟ ਫ਼ਿਲਮਾਂ ਤੋਂ ਬਾਅਦ ਬੰਗਾਲੀ ਸੁਪਰਸਟਾਰ ਜੀਤ ਨੇ ਲਗਭਗ ਦੋ ਦਹਾਕਿਆਂ ਤੋਂ ਬੰਗਾਲੀ ਸਿਨੇਮਾ ’ਚ ਰਾਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)
ਜੀਤ ਹੁਣ ਦਰਸ਼ਕਾਂ ਦੇ ਸਾਹਮਣੇ ਇਕ ਹਾਈ ਆਕਟੇਨ, ਹਾਈ ਐਨਰਜੀ ਵਾਲੀ ਐਕਸ਼ਨ ਐਂਟਰਟੇਨਰ ਫ਼ਿਲਮ ‘ਚੇਂਗਿਜ਼’ ਲੈ ਕੇ ਆ ਰਿਹਾ ਹੈ। ਬੰਗਾਲੀ ਤੇ ਹਿੰਦੀ ’ਚ ਇਕੋ ਸਮੇਂ ਰਿਲੀਜ਼ ਹੋਣ ਵਾਲੀ ਪਹਿਲੀ ਬੰਗਾਲੀ ਫ਼ਿਲਮ ਬਣ ਕੇ ਬੰਗਾਲੀ ਸਿਨੇਮਾ ਦੇ ਇਤਿਹਾਸ ’ਚ ਇਕ ਗੇਮ-ਚੇਂਜਰ ਸਾਬਤ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਫ਼ਿਲਮ ਅੰਡਰਵਰਲਡ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ’ਚ ਸੁਪਰਸਟਾਰ ਪਹਿਲੀ ਵਾਰ ਇਕ ਅੰਡਰਵਰਲਡ ਡੌਨ ਦੀ ਭੂਮਿਕਾ ਨਿਭਾਅ ਰਿਹਾ ਹੈ। ਜੀਤ, ਗੋਪਾਲ ਮਦਨਾਨੀ ਤੇ ਅਮਿਤ ਜੁਮਰਾਨੀ ਦੁਆਰਾ ਨਿਰਮਿਤ ‘ਚੇਂਗਿਜ਼’ ਦਾ ਨਿਰਦੇਸ਼ਨ ਰਾਜੇਸ਼ ਗਾਂਗੁਲੀ ਨੇ ਕੀਤਾ ਹੈ, ਜਿਸ ਨੇ ਡਾਇਲਾਗ ਤੇ ਸਕ੍ਰੀਨਪਲੇ ਵੀ ਲਿਖੇ ਹਨ।
ਨੀਰਜ ਪਾਂਡੇ ਤੇ ਰਾਜੇਸ਼ ਗਾਂਗੁਲੀ ਦੀ ਕਹਾਣੀ ’ਤੇ ਆਧਾਰਿਤ ਇਹ ਫ਼ਿਲਮ 21 ਅਪ੍ਰੈਲ, 2023 ਨੂੰ ਈਦ ’ਤੇ ਰਿਲੀਜ਼ ਹੋਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।