ਫ਼ਿਲਮ ''ਚਿਹਰੇ'' ਦਾ ਟਰੇਲਰ ਰਿਲੀਜ਼, ਅੱਖ ਝਪਕਦੇ ਹੀ ਰਿਆ ਚੱਕਰਵਰਤੀ ਅੱਖਾਂ ਅੱਗਿਓਂ ਹੋਈ ਗਾਇਬ (ਵੀਡੀਓ)

Thursday, Mar 18, 2021 - 04:40 PM (IST)

ਫ਼ਿਲਮ ''ਚਿਹਰੇ'' ਦਾ ਟਰੇਲਰ ਰਿਲੀਜ਼, ਅੱਖ ਝਪਕਦੇ ਹੀ ਰਿਆ ਚੱਕਰਵਰਤੀ ਅੱਖਾਂ ਅੱਗਿਓਂ ਹੋਈ ਗਾਇਬ (ਵੀਡੀਓ)

ਮੁੰਬਈ (ਬਿਊਰੋ) : 30 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਫ਼ਿਲਮ 'ਚਿਹਰੇ' ਦਾ ਟਰੇਲਰ ਫਾਇਨਲੀ ਰਿਲੀਜ਼ ਕੀਤਾ ਗਿਆ ਹੈ। ਹਾਲ ਹੀ 'ਚ ਜਦੋਂ ਇਸ ਫ਼ਿਲਮ ਦਾ ਪੋਸਟਰ ਤੇ ਟੀਜ਼ਰ ਸਾਂਝਾ ਕੀਤਾ ਗਿਆ ਸੀ, ਉਸ ਸਮੇਂ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਤਾਂ ਮੌਜੂਦ ਸਨ ਪਰ ਉਸ 'ਚੋਂ ਰਿਆ ਚੱਕਰਵਰਤੀ ਗ਼ੈਰ ਹਾਜ਼ਰ ਸੀ। ਅਜਿਹੇ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਵਿਵਾਦਾਂ 'ਚ ਘਿਰੀ ਰਿਆ ਚੱਕਰਵਰਤੀ ਦੇ ਕਿਰਦਾਰ ਨੂੰ ਫ਼ਿਲਮ 'ਚੋਂ ਕੱਢ ਦਿੱਤਾ ਗਿਆ ਜਾਂ ਰਿਆ ਨੂੰ ਰਿਪਲੇਸ ਕਰ ਦਿੱਤਾ ਗਿਆ ਹੈ ਕਿਉਂਕਿ ਪਹਿਲਾਂ ਇਸ ਫ਼ਿਲਮ ਨੂੰ ਅਮਿਤਾਭ, ਇਮਰਾਨ ਤੇ ਰਿਆ ਦੇ ਕਿਰਦਾਰਾਂ ਨਾਲ ਪ੍ਰਮੋਟ ਕੀਤਾ ਜਾ ਰਿਹਾ ਸੀ।

ਦੱਸ ਦਈਏ ਕਿ ਰਿਆ ਚੱਕਰਵਰਤੀ ਦੀ ਇਕ ਝਲਕ ਰਿਲੀਜ਼ ਹੋਏ ਫ਼ਿਲਮ ਦੇ ਟਰੇਲਰ 'ਚ ਦੇਖੀ ਜਾ ਸਕਦੀ ਹੈ ਪਰ ਟਰੇਲਰ 'ਚ ਵੀ ਰਿਆ ਦੀ ਝਲਕ ਇੰਨੀ ਛੋਟੀ ਹੈ ਕਿ ਅੱਖ ਝਪਕਦੇ ਦੇ ਹੀ ਰਿਆ ਅੱਖਾਂ ਦੇ ਅੱਗਿਓਂ ਗਾਇਬ ਹੋ ਜਾਂਦੀ ਹੈ। ਪੂਰੇ ਟਰੇਲਰ 'ਚ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਦੀ ਆਪਸੀ ਗੱਲਬਾਤ ਨੂੰ ਇੰਪੋਰਟੈਂਸ ਦਿੱਤੀ ਗਈ ਹੈ। ਟਰੇਲਰ ਤੋਂ ਸਾਫ਼ ਹੁੰਦਾ ਹੈ ਕਿ ਰੂਮੀ ਜਾਫਰੀ ਦੁਆਰਾ ਲਿਖੀ ਤੇ ਡਾਇਰੈਕਟ ਕੀਤੀ ਇਹ ਫ਼ਿਲਮ ਇਕ ਮਡਰ ਮਿਸਟਰੀ ਹੈ ਅਤੇ ਫ਼ਿਲਮ ਦੇ ਸਸਪੈਂਸ ਅਤੇ ਥ੍ਰਿਲਰ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਦੇ ਮੋਢਿਆਂ 'ਤੇ ਟਿਕੀ ਹੈ।

ਦੱਸਣਯੋਗ ਹੈ ਕਿ ਕ੍ਰਿਸਟਲ ਡੀਸੂਜ਼ਾ ਵੀ ਕੁਝ ਸੀਨਜ਼ 'ਚ ਨਜ਼ਰ ਆਈ। ਇਕ ਟੀ. ਵੀ. ਅਦਾਕਾਰ ਵਜੋਂ ਜਾਣੀ ਜਾਂਦੀ ਕ੍ਰਿਸਟਲ ਦੀ ਇਹ ਡੈਬਿਊ ਫ਼ਿਲਮ ਹੈ। ਰਿਆ ਚੱਕਰਵਰਤੀ ਆਖਰੀ ਵਾਰ ਸਾਲ 2018 'ਚ ਰਿਲੀਜ਼ ਹੋਈ ਫ਼ਿਲਮ 'ਜਲੇਬੀ' 'ਚ ਲੀਡ ਹੀਰੋਇਨ ਦੇ ਰੂਪ 'ਚ ਦਿਖਾਈ ਦਿੱਤੀ ਸੀ। ਫ਼ਿਲਮ 'ਚਿਹਰੇ' ਪਿਛਲੇ ਸਾਲ ਜੂਨ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਅਤੇ ਡਰੱਗਜ਼ ਕੇਸ 'ਚ ਕਰੀਬ ਇਕ ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਰਿਆ ਚੱਕਰਵਰਤੀ ਦੀ ਪਹਿਲੀ ਰਿਲੀਜ਼ ਫ਼ਿਲਮ ਹੋਵੇਗੀ।


author

sunita

Content Editor

Related News