ਚਾਰੂ ਅਸੋਪਾ ਨੇ ਧਨਤੇਰਸ ’ਤੇ ਧੀ ਜਿਆਨਾ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਰਵਾਇਤੀ ਲੁੱਕ ’ਚ ਲੱਗ ਰਹੀ ਖੂਬਸੂਰਤ

Sunday, Oct 23, 2022 - 12:42 PM (IST)

ਚਾਰੂ ਅਸੋਪਾ ਨੇ ਧਨਤੇਰਸ ’ਤੇ ਧੀ ਜਿਆਨਾ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਰਵਾਇਤੀ ਲੁੱਕ ’ਚ ਲੱਗ ਰਹੀ ਖੂਬਸੂਰਤ

ਮੁੰਬਈ- 22 ਅਕਤੂਬਰ ਨੂੰ ਪੂਰੇ ਦੇਸ਼ 'ਚ ਧਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਕ ਇਸ ਦਿਨ ਨੂੰ ਸਟੀਲ ਦੇ ਬਰਤਨ ਜਾਂ ਸੋਨੇ ਅਤੇ ਹੀਰਿਆਂ ਦੇ ਗਹਿਣੇ ਖ਼ਰੀਦ ਕੇ ਮਨਾਉਂਦੇ ਹਨ। ਬੀ-ਟਾਊਨ ’ਚ ਵੀ ਇਹ ਤਿਉਹਾਰ ਦੇਖਣ ਨੂੰ ਮਿਲਿਆ। ਹਰ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਣ ਵਾਲੀ ਅਦਾਕਾਰਾ ਚਾਰੂ ਅਸੋਪਾ ਨੇ ਵੀ ਧੀ ਜਿਆਨਾ ਨਾਲ ਧਨਤੇਰਸ ਮਨਾਇਆ। ਇਹ ਚਾਰੂ ਦੀ ਲਾਡਲੀ ਦਾ ਪਹਿਲਾ ਧਨਤੇਰਸ ਹੈ। ਚਾਰੂ ਨੇ ਜਿਆਨਾ ਨਾਲ ਧਨਤੇਰਸ ਮਨਾਉਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇਸ ਸਮੇਂ ਚਰਚਾ ’ਚ ਹਨ।

PunjabKesari

ਇਹ ਵੀ ਪੜ੍ਹੋ : ਮਲਾਇਕਾ ਦੇ ਜਨਮਦਿਨ ’ਤੇ ਬੁਆਏਫ੍ਰੈਂਡ ਅਰਜੁਨ ਕਪੂਰ ਨੇ ਪੋਸਟ ਕੀਤੀ ਸਾਂਝੀ, ਕਿਹਾ- ‘ਤੁਸੀਂ ਮੇਰੇ ਹੀ ਰਹੋ’

ਲੁੱਕ ਦੀ ਗੱਲ ਕਰੀਏ ਤਾਂ ਚਾਰੂ ਪੀਲੇ ਰੰਗ ਦੇ ਲਹਿੰਗੇ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਲਹਿੰਗਾ ਦਾ ਬਾਰਡਰ ਹਰੇ ਅਤੇ ਸੁਨਹਿਰੀ ਰੰਗ ਨਾਲ ਸਜਇਆ ਹੋਇਆ ਹੈ। ਚਾਰੂ ਦੀ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ  ਹਾਰ, ਰਾਜਸਥਾਨੀ ਸਟਾਈਲ ਦਾ ਮਾਂਗ ਟਿੱਕਾ, ਝੁਮਕੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।

PunjabKesari

ਇਸ ਦੇ ਨਾਲ ਚਾਰੂ ਦੀ ਧੀ  ਜਾਮਨੀ ਰੰਗ ਦੇ ਟੌਪ ਅਤੇ ਚਿੱਟੇ ਰੰਗ ਦੀ ਪੈਂਟ ’ਚ ਬਹੁਤ ਪਿਆਰੀ ਲੱਗ ਰਹੀ ਸੀ। ਤਸਵੀਰਾਂ ’ਚ ਚਾਰੂ ਆਪਣੀ ਧੀ ਨੂੰ ਗੋਦ ’ਚ ਲੈ ਕੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਚਾਰੂ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ ‘ਸਾਰਿਆਂ ਨੂੰ ਧਨਤੇਰਸ ਦੀਆਂ ਮੁਬਾਰਕਾਂ।’

PunjabKesari

ਦੱਸ ਦੇਈਏ ਕਿ ਚਾਰੂ ਅਸੋਪਾ ਇਸ ਸਮੇਂ ਪਤੀ ਰਾਜੀਵ ਸੇਨ ਨਾਲ ਦਰਾਰ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ ’ਚ ਹੈ। ਜੋੜੇ ਦੀ ਧੀ ਜਿਆਨਾ ਦੀ ਸਿਹਤ ਵਿਗੜ ਗਈ ਸੀ। ਜਿਆਨਾ ਨੂੰ ਡੇਂਗੂ ਹੋ ਗਿਆ ਸੀ ਅਤੇ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ।

ਇਹ ਵੀ ਪੜ੍ਹੋ : ਆਨੰਦ ਪੰਡਿਤ ਦੀ ਦੀਵਾਲੀ ਪਾਰਟੀ ’ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਆਏ ਨਜ਼ਰ, ਅਜੇ-ਕਾਜੋਲ ਨੇ ਲਗਾਏ ਚਾਰ-ਚੰਨ

11 ਮਹੀਨਿਆਂ ਦੀ ਬੱਚੀ ਦੀ ਹਾਲਤ ਕਾਫ਼ੀ ਗੰਭੀਰ ਸੀ, ਜਿਵੇਂ ਹੀ ਰਾਜੀਵ ਨੂੰ ਧੀ ਦੀ ਹਾਲਤ ਦੀ ਸੂਚਨਾ ਮਿਲੀ ਤਾਂ ਉਹ ਸਾਰੇ ਦੁੱਖ ਭੁੱਲਾ ਕੇ ਆਪਣੀ ਪਤਨੀ ਨਾਲ ਰਾਜਸਥਾਨ ਪਹੁੰਚ ਗਿਆ ਸੀ।


 


author

Shivani Bassan

Content Editor

Related News