ਟਰੋਲਿੰਗ ਤੋਂ ਪ੍ਰੇਸ਼ਾਨ ‘ਲਾਈਗਰ’ ਦੀ ਪ੍ਰੋਡਿਊਸਰ ਚਾਰਮੀ ਕੌਰ ਨੇ ਛੱਡਿਆ ਸੋਸ਼ਲ ਮੀਡੀਆ, ਕਿਹਾ- ‘ਜੀਓ ਤੇ ਜਿਊਣ ਦਿਓ...’
Monday, Sep 05, 2022 - 04:02 PM (IST)
ਮੁੰਬਈ (ਬਿਊਰੋ)– ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ ਸਟਾਰਰ ‘ਲਾਈਗਰ’ ਤੋਂ ਮੇਕਰਜ਼ ਨੂੰ ਕਾਫੀ ਉਮੀਦਾਂ ਸਨ। ਸੋਸ਼ਲ ਮੀਡੀਆ ਤੋਂ ਲੈ ਕੇ ਆਮ ਲੋਕਾਂ ਵਿਚਾਲੇ ਜਾ ਕੇ ਟੀਮ ਨੇ ਫ਼ਿਲਮ ਦੀ ਕਾਫੀ ਪ੍ਰਮੋਸ਼ਨ ਵੀ ਕੀਤੀ ਸੀ, ਨਾਲ ਹੀ ਚੰਗਾ ਉਤਸ਼ਾਹ ਵੀ ਪੈਦਾ ਕੀਤਾ ਸੀ ਪਰ ਇੰਨੀ ਮਿਹਨਤ ਤੋਂ ਬਾਅਦ ਵੀ ਫ਼ਿਲਮ ਕਮਾਲ ਨਹੀਂ ਕਰ ਸਕੀ।
ਫ਼ਿਲਮ ਦੇ ਫਲਾਪ ਹੁੰਦਿਆਂ ਹੀ ਸੋਸ਼ਲ ਮੀਡੀਆ ’ਤੇ ਮੀਮਜ਼ ਦਾ ਹੜ੍ਹ ਆ ਗਿਆ, ਉਥੇ ਪੂਰੀ ਟੀਮ ਨੂੰ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਹੈ। ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਹੁਣ ਫ਼ਿਲਮ ਦੀ ਪ੍ਰੋਡਿਊਸਰ ਚਾਰਮੀ ਕੌਰ ਨੇ ਇਕ ਵੱਡਾ ਕਦਮ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ : ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਰਣਜੀਤ ਬਾਵਾ, ਪਾਕਿ ਹੱਥੋਂ ਮੈਚ ਹਾਰਨ ਮਗਰੋਂ ਹੋ ਰਿਹੈ ਵਿਰੋਧ
‘ਲਾਈਗਰ’ ਦੀ ਪ੍ਰੋਡਿਊਸਰ ਚਾਰਮੀ ਕੌਰ ਨੇ ਟਰੋਲਿੰਗ ਤੋਂ ਪ੍ਰੇਸ਼ਾਨ ਹੋ ਕੇ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ 4 ਸਤੰਬਰ ਨੂੰ ਟਵਿਟਰ ’ਤੇ ਇਕ ਪੋਸਟ ਸਾਂਝੀ ਕਰਦਿਆਂ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਹ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੀ ਹੈ।
ਇੰਨਾ ਹੀ ਨਹੀਂ, ਉਨ੍ਹਾਂ ਨੇ ਪੋਸਟ ’ਚ ਲਿਖਿਆ, ‘‘ਸ਼ਾਂਤ ਦੋਸਤੋ, ਬਸ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਹੀ ਹਾਂ। ਪੁਰੀ ਕਨੈਕਟਸ ਮੁੜ ਤੋਂ ਉੱਪਰ ਉਠੇਗਾ, ਉਦੋਂ ਤਕ ਲਈ ਜੀਓ ਤੇ ਜਿਊਣ ਦਿਓ।’’
‘ਲਾਈਗਰ’ ਨੂੰ ਲੈ ਕੇ ਚਾਰਮੀ ਨੇ ਸਾਲ 2019 ’ਚ ਹੀ ਕਰਨ ਜੌਹਰ ਨਾਲ ਮੁਲਾਕਾਤ ਕੀਤੀ ਸੀ। ਫ਼ਿਲਮ ਦੀ ਸ਼ੂਟਿੰਗ 2020 ’ਚ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਅਜਿਹੀ ਉਮੀਦ ਸੀ ਕਿ ‘ਲਾਈਗਰ’ ਚੰਗਾ ਪ੍ਰਦਰਸ਼ਨ ਕਰੇਗੀ। ਦੱਸ ਦੇਈਏ ਕਿ ਫ਼ਿਲਮ ਨੇ ਹੁਣ ਤਕ ਹਿੰਦੀ ਭਾਸ਼ਾ ’ਚ ਸਿਰਫ 18 ਕਰੋੜ ਰੁਪਏ ਹੀ ਕਮਾਏ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।