ਫ਼ਿਲਮ ‘ਓਏ ਮੱਖਣਾ’ ਦੇ ਪਹਿਲੇ ਗੀਤ ‘ਚੜ੍ਹ ਗਈ ਚੜ੍ਹ ਗਈ’ ਦਾ ਪੋਸਟਰ ਰਿਲੀਜ਼

Monday, Oct 10, 2022 - 02:28 PM (IST)

ਫ਼ਿਲਮ ‘ਓਏ ਮੱਖਣਾ’ ਦੇ ਪਹਿਲੇ ਗੀਤ ‘ਚੜ੍ਹ ਗਈ ਚੜ੍ਹ ਗਈ’ ਦਾ ਪੋਸਟਰ ਰਿਲੀਜ਼

ਚੰਡੀਗੜ੍ਹ (ਬਿਊਰੋ)– ਆਉਣ ਵਾਲੇ ਤਿਉਹਾਰਾਂ ਤੇ ਵਿਆਹਾਂ ਦੇ ਸੀਜ਼ਨ ਵਿਚਕਾਰ ਯੂਡਲੀ ਫ਼ਿਲਮਜ਼ ਦੀ ਆਉਣ ਵਾਲੀ ਪੰਜਾਬੀ ਰੋਮ-ਕਾਮ ਫ਼ਿਲਮ ‘ਓਏ ਮੱਖਣਾ’ ਦੀ ਟੀਮ ਨੇ ਅੱਜ ਫ਼ਿਲਮ ਦੇ ਪਹਿਲੇ ਗੀਤ ‘ਚੜ੍ਹ ਗਈ ਚੜ੍ਹ ਗਈ’ ਦਾ ਪੋਸਟਰ ਰਿਲੀਜ਼ ਕੀਤਾ ਹੈ। ਇਹ ਪਾਵਰ-ਪੈਕਡ ਟਰੈਕ 12 ਅਕਤੂਬਰ ਨੂੰ ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਣ ਜਾ ਰਿਹਾ ਹੈ, ਜੋ ਦੇਸ਼ ਭਰ ’ਚ ਹਿੱਟ ਸਾਬਿਤ ਹੋਵੇਗਾ ਤੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰੇਗਾ।

ਗਾਣੇ ’ਚ ਡਾਂਸਿੰਗ ਕੁਈਨ ਸਪਨਾ ਚੌਧਰੀ ਨੂੰ ਦਿਖਾਇਆ ਗਿਆ ਹੈ, ਜਿਸ ਦੇ ਦੁਨੀਆ ਭਰ ’ਚ ਵੱਡੀ ਗਿਣਤੀ ’ਚ ਪ੍ਰਸ਼ੰਸਕ ਹਨ। ਉਸ ਦੇ ਨਾਲ ਗੁੱਗੂ ਗਿੱਲ ਤੇ ਐਮੀ ਵਿਰਕ ਜ਼ੋਰਦਾਰ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ। ਸਪਨਾ ਚੌਧਰੀ, ਗੁੱਗੂ ਗਿੱਲ ਤੇ ਐਮੀ ਵਿਰਕ ਦੀ ਤਿਕੜੀ ਇਸ ਧਮਾਕੇਦਾਰ ਗੀਤ ‘ਚੜ੍ਹ ਗਈ ਚੜ੍ਹ ਗਈ’ ਨਾਲ ਦਰਸ਼ਕਾਂ ਦਾ ਦਿਲ ਜ਼ਰੂਰ ਜਿੱਤ ਲਵੇਗੀ।

ਇਹ ਖ਼ਬਰ ਵੀ ਪੜ੍ਹੋ : ਜੈਨੀ ਜੌਹਲ ਦਾ ਗੀਤ ਬੈਨ ਹੋਣ ’ਤੇ ਭਗਵੰਤ ਮਾਨ ਤੇ ਕੇਜਰੀਵਾਲ ’ਤੇ ਵਰ੍ਹੇ ਸੁਖਪਾਲ ਖਹਿਰਾ ਤੇ ਜੱਸੀ ਜਸਰਾਜ

4 ਨਵੰਬਰ, 2022 ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਓਏ ਮੱਖਣਾ’ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਨੂੰ ਪ੍ਰਦਰਸ਼ਿਤ ਕਰਨ ਲਈ ਤਿਆਰ ਹੈ, ਜੋ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਉੱਤਮ ਤੇ ਪ੍ਰਮੁੱਖ ਕਲਾਕਾਰਾਂ ’ਚ ਗਿਣੇ ਜਾਂਦੇ ਹਨ। ਦਰਸ਼ਕਾਂ ਨੂੰ ‘ਸੁਫ਼ਨਾ’ ਦੀ ਜੋੜੀ ਤੋਂ ਬਹੁਤ ਉਮੀਦਾਂ ਹਨ ਕਿਉਂਕਿ ਤਾਨੀਆ ਦਾ ਐਮੀ ਵਿਰਕ ਨਾਲ ਉਸ ਦੀ ਪਿਛਲੀ ਫ਼ਿਲਮ ‘ਬਾਜਰੇ ਦਾ ਸਿੱਟਾ’ ’ਚ ਸ਼ਾਨਦਾਰ ਪ੍ਰਦਰਸ਼ਨ ਸੀ। ਫ਼ਿਲਮ ’ਚ ਪ੍ਰਸਿੱਧ ਪੰਜਾਬੀ ਅਦਾਕਾਰ ਗੁੱਗੂ ਗਿੱਲ ਤੇ ਸਿਧੀਕਾ ਸ਼ਰਮਾ ਵਰਗੀਆਂ ਮੁੱਖ ਹਸਤੀਆਂ ਨੇ ਕਹਾਣੀ ਨੂੰ ਹੋਰ ਵੀ ਮਜ਼ੇਦਾਰ ਬਣਾਉਣ ਲਈ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ।

ਫ਼ਿਲਮ ਰਾਕੇਸ਼ ਧਵਨ ਵਲੋਂ ਲਿਖੀ ਗਈ ਹੈ, ਜਿਨ੍ਹਾਂ ਨੇ ‘ਹੌਂਸਲਾ ਰੱਖ’ ਵਰਗੀ ਫ਼ਿਲਮ ਲਿਖੀ ਹੈ। ਇਸ ਪ੍ਰਾਜੈਕਟ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ, ਜਿਨ੍ਹਾਂ ਨੇ ‘ਅੰਗਰੇਜ਼’ ਤੇ ‘ਮੁਕਲਾਵਾ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News