ਦਿਲ ਨੂੰ ਝੰਜੋੜ ਦੇਵੇਗਾ ‘ਸ਼ੱਕਰ ਪਾਰੇ’ ਫ਼ਿਲਮ ਦਾ ਗੀਤ ‘ਛੱਡ ਦਿਲਾ’ (ਵੀਡੀਓ)

Wednesday, Jul 27, 2022 - 01:44 PM (IST)

ਦਿਲ ਨੂੰ ਝੰਜੋੜ ਦੇਵੇਗਾ ‘ਸ਼ੱਕਰ ਪਾਰੇ’ ਫ਼ਿਲਮ ਦਾ ਗੀਤ ‘ਛੱਡ ਦਿਲਾ’ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਸ਼ੱਕਰ ਪਾਰੇ’ ਦਾ ਅੱਜ ਨਵਾਂ ਗੀਤ ‘ਛੱਡ ਦਿੱਲਾ’ ਰਿਲੀਜ਼ ਹੋ ਗਿਆ ਹੈ। ‘ਛੱਡ ਦਿਲਾ’ ਇਕ ਸੈਡ ਸੌਂਗ ਹੈ, ਜੋ ਤੁਹਾਡੇ ਦਿਲ ਨੂੰ ਝੰਜੋੜ ਕੇ ਰੱਖ ਦੇਵੇਗਾ।

ਇਹ ਖ਼ਬਰ ਵੀ ਪੜ੍ਹੋ : ਮਹਿੰਗਾਈ ਵਧਣ ਦੀ ਲੋਕਾਂ ਨੂੰ ਇੰਨੀ ਫਿਕਰ ਨਹੀਂ, ਜਿੰਨੀ ਲਲਿਤ ਮੋਦੀ ਤੇ ਸੁਸ਼ਮਿਤਾ ਸੇਨ ਦੇ ਰਿਲੇਸ਼ਨਸ਼ਿਪ ਦੀ ਹੈ

ਗੀਤ ਬੇਹੱਦ ਭਾਵੁਕ ਕਰਨ ਵਾਲਾ ਹੈ, ਜੋ ਟੁੱਟੇ ਦਿਲ ਦੇ ਦਰਦ ਨੂੰ ਬਿਆਨ ਕਰਦਾ ਹੈ। ਗੀਤ ’ਚ ਇਕ ਪਾਸੇ ਜਿਥੇ ਮੁੱਖ ਅਦਾਕਾਰ ਕਿਸੇ ਜੰਗਲ ’ਚ ਸ਼ਰਾਬ ਦੇ ਨਸ਼ੇ ’ਚ ਧੁੱਤ ਹੁੰਦਾ ਦਿਖਾਇਆ ਗਿਆ ਹੈ, ਉਥੇ ਵਿਚ-ਵਿਚਾਲੇ ਅਦਾਕਾਰਾ ਲਵ ਗਿੱਲ ਨਾਲ ਉਸ ਦੀਆਂ ਮਿੱਠੀਆਂ ਯਾਦਾਂ ਵੀ ਦਿਖਾਈਆਂ ਗਈਆਂ ਹਨ।

‘ਛੱਡ ਦਿਲਾ’ ਗੀਤ ਨੂੰ ਸ਼ਾਹਿਦ ਮਾਲਿਆ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਦੇ ਬੋਲ ਆਜ਼ਾਦ ਨੇ ਲਿਖੇ ਹਨ ਤੇ ਸੰਗੀਤ ਤਾਸ਼ੋ ਮਿਊਜ਼ਿਕ ਨੇ ਦਿੱਤਾ ਹੈ।

ਫ਼ਿਲਮ ਦੀ ਗੱਲ ਕਰੀਏ ਤਾਂ ਇਸ ਨੂੰ ਵਰੁਣ ਐੱਸ. ਖੰਨਾ ਵਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਵਿਵੇਕ ਮਿਸ਼ਰਾ ਨੇ ਲਿਖਿਆ ਹੈ। ਫ਼ਿਲਮ ਦਾ ਕੰਸੈਪਟ ਮਨੋਜ ਭੱਲਾ ਦਾ ਹੈ। ਫ਼ਿਲਮ ’ਚ ਏਕਲਵਿਆ ਪਦਮ ਤੇ ਲਵ ਗਿੱਲ ਤੋਂ ਇਲਾਵਾ ਹਨੀ ਮੱਟੂ, ਅਰਸ਼ ਹੁੰਦਲ, ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ ਸਮੇਤ ਕਈ ਸਿਤਾਰੇ ਨਜ਼ਰ ਆਉਣ ਵਾਲੇ ਹਨ। ਦੁਨੀਆ ਭਰ ’ਚ ਇਹ ਫ਼ਿਲਮ 5 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News