ਦੀਵਾਲੀ ਪਾਰਟੀ 'ਚ ਸੈਲੇਬਸ ਨੇ ਲਾਏ ਚਾਰ ਚੰਨ, ਇਨ੍ਹਾਂ ਅਦਾਕਾਰਾਂ ਨੇ ਲੁੱਟੀ ਮਹਿਫਿਲ

Wednesday, Oct 23, 2024 - 12:17 PM (IST)

ਦੀਵਾਲੀ ਪਾਰਟੀ 'ਚ ਸੈਲੇਬਸ ਨੇ ਲਾਏ ਚਾਰ ਚੰਨ, ਇਨ੍ਹਾਂ ਅਦਾਕਾਰਾਂ ਨੇ ਲੁੱਟੀ ਮਹਿਫਿਲ

ਮੁੰਬਈ- ਦੀਵਾਲੀ ਦੇ ਸਿਰਫ਼ 7 ਦਿਨ ਬਾਕੀ ਹਨ। ਜਿੱਥੇ ਆਮ ਲੋਕ ਘਰਾਂ ਦੀ ਸਫ਼ਾਈ ਅਤੇ ਖਰੀਦਦਾਰੀ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਬਾਲੀਵੁੱਡ ‘ਚ ਦੀਵਾਲੀ ਦਾ ਜਸ਼ਨ ਸ਼ੁਰੂ ਹੋ ਚੁੱਕਾ ਹੈ। ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਇਸ ਦੀ ਸ਼ੁਰੂਆਤ ਕੀਤੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੇ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ, ਜਿਸ ‘ਚ ਬਾਲੀਵੁੱਡ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ। ਰੇਖਾ, ਕਾਜੋਲ, ਗੌਰੀ ਖਾਨ, ਅਨੰਨਿਆ ਪਾਂਡੇ ਅਤੇ ਸੁਹਾਨਾ ਖਾਨ ਸਮੇਤ ਕਈ ਸੈਲੇਬਸ ਇਸ ਪਾਰਟੀ ਦਾ ਹਿੱਸਾ ਬਣੇ। ਪਰ ਆਲੀਆ ਭੱਟ ਨੂੰ ਪਾਰਟੀ ‘ਚ ਦੇਖਣ ਤੋਂ ਬਾਅਦ ਉਹ ਲੋਕਾਂ ਦਾ ਨਿਸ਼ਾਨਾ ਬਣ ਗਈ ਅਤੇ ਟ੍ਰੋਲ ਹੋ ਗਈ, ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕਿਉਂ ਹੋਇਆ।

PunjabKesari

ਜੇਨੇਲੀਆ ਡਿਸੂਜ਼ਾ ਸੁਨਹਿਰੀ ਪੀਲੇ ਰੰਗ ਦਾ ਲਹਿੰਗਾ ਪਹਿਨ ਕੇ ਪਹੁੰਚੀ, ਜਿਸ ‘ਤੇ ਉਸ ਨੇ ਗੁਲਾਬੀ ਰੰਗ ਦਾ ਦੁਪੱਟਾ ਲਿਆ ਹੋਇਆ ਸੀ। ਅਦਾਕਾਰਾ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਸ ਦੇ ਨਾਲ ਰਿਤੇਸ਼ ਦੇਸ਼ਮੁਖ ਵੀ ਨਜ਼ਰ ਆਏ। ਰਿਤੇਸ਼ ਬਲੈਕ ਲੁੱਕ ‘ਚ ਖੂਬਸੂਰਤ ਲੱਗ ਰਹੇ ਸਨ। ਲੋਕ ਇਸ ਜੋੜੇ ‘ਤੇ ਪਿਆਰ ਦੀ ਵਰਖਾ ਕਰ ਰਹੇ ਹਨ। 

PunjabKesari

ਅਨੰਨਿਆ ਪਾਂਡੇ ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ‘ਚ ਵਾਈਟ ਰੰਗ ਦੀ ਸਾੜੀ ਪਾ ਕੇ ਪਹੁੰਚੀ ਸੀ। ਉਸ ਨੇ ਇੱਕ ਸਟੇਟਮੈਂਟ ਹਾਰ ਅਤੇ ਮਾਂਗ ਟਿੱਕੇ ਨਾਲ ਆਪਣੀ ਰਵਾਇਤੀ ਦਿੱਖ ਨੂੰ ਪੂਰਾ ਕੀਤਾ। 

PunjabKesari

ਜਾਹਨਵੀ ਕਪੂਰ ਇੱਕ ਵਾਰ ਫਿਰ ਆਪਣੇ ਬੋਲਡ ਫੈਸ਼ਨ ਲੁੱਕ ਵਿੱਚ ਨਜ਼ਰ ਆਈ। ਉਹ ਬਲੂ ਮੈਟੇਲਿਕ ਸਾੜ੍ਹੀ ਪਹਿਨ ਕੇ ਦੀਵਾਲੀ ਪਾਰਟੀ ‘ਚ ਪਹੁੰਚੀ ਸੀ। ਉਸ ਨੇ ਆਪਣੇ ਲੁੱਕ ਨੂੰ ਖੂਬਸੂਰਤ ਹਾਰ ਨਾਲ ਪੂਰਾ ਕੀਤਾ।

PunjabKesari

ਗੌਰੀ ਅਤੇ ਸ਼ਾਹਰੁਖ ਖਾਨ ਦੀ ਲਾਡਲੀ ਸੁਹਾਨਾ ਖਾਨ ਵੀ ਇਸ ਪਾਰਟੀ ਦਾ ਹਿੱਸਾ ਬਣੀ। ਈਵੈਂਟ 'ਚ ਉਹ ਇੱਕ ਲਾਲ ਸਾੜੀ 'ਚ ਨਜ਼ਰ ਆਈ, ਜਿਸ ਨੂੰ ਉਸ ਨੇ ਇੱਕ ਸਟਰੈਪਲੇਸ, ਕਾਰਸੇਟ ਬਲਾਊਜ਼ ਨਾਲ ਜੋੜਿਆ ਸੀ। 

PunjabKesari

2024 ਦੀ ਬਲਾਕਬਸਟਰ ਗਰਲ ਸ਼ਰਧਾ ਕਪੂਰ ਵੀ ਇਸ ਦੀਵਾਲੀ ਪਾਰਟੀ ‘ਚ ਸ਼ਾਨਦਾਰ ਲੁੱਕ ‘ਚ ਪਹੁੰਚੀ ਸੀ, ਜਿਸ ‘ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। 

PunjabKesari

ਖੁਸ਼ੀ ਕਪੂਰ ਨੇ ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ਨੂੰ ਚਾਰ ਚੰਨ ਲਗਾ ਦਿੱਤਾ। ਅਦਾਕਾਰਾ ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ‘ਚ ਬਲੈਕ ਸਾੜੀ ਪਾ ਕੇ ਸ਼ਾਮਲ ਹੋਈ ਸੀ। 

PunjabKesari

ਆਲੀਆ ਭੱਟ ਨੂੰ ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ‘ਚ ਚਮਕਦੇ ਗੁਲਾਬੀ ਰੰਗ ਦਾ ਲਹਿੰਗਾ ਪਹਿਨਦੇ ਦੇਖਿਆ ਗਿਆ ਪਰ ਉਹ ਟ੍ਰੋਲ ਹੋ ਰਹੀ ਹੈ। ਦਰਅਸਲ ਅਦਾਕਾਰਾ ਉਹ ਲਹਿੰਗਾ ਪਾ ਕੇ ਪਹੁੰਚੀ ਸੀ ਜੋ ਉਨ੍ਹਾਂ ਨੇ 2 ਸਾਲ ਪਹਿਲਾਂ ਆਪਣੇ ਵਿਆਹ ਦੌਰਾਨ ਮਹਿੰਦੀ 'ਚ ਪਾਇਆ ਸੀ। ਨੇਟੀਜ਼ਨ ਨੇ ਨੋਟਿਸ ਲਿਆ ਅਤੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। 

PunjabKesari

ਅਦਾਕਾਰਾ ਕਾਜੋਲ ਨੇ ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ‘ਚ ਧੂਮ ਮਚਾਈ। ਕਾਜੋਲ ਨੇ ਪੈਪਸ ਲਈ ਜ਼ਬਰਦਸਤ ਪੋਜ਼ ਦਿੱਤੇ ਅਤੇ ਆਪਣੇ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

PunjabKesari

ਐਵਰਗਰੀਨ ਰੇਖਾ ਵੀ ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ‘ਚ ਪਹੁੰਚੀ ਅਤੇ ਪਾਪਰਾਜ਼ੀ ਨੂੰ ਨਿਰਾਸ਼ ਨਹੀਂ ਕੀਤਾ ਅਤੇ ਕਾਫੀ ਤਸਵੀਰਾਂ ਕਲਿੱਕ ਕਰਵਾਈਆਂ। ਰੇਖਾ ਆਰੇਂਜ ਕਲਰ ਦੀ ਕਾਂਜੀਵਰਮ ਸਾੜ੍ਹੀ ਪਹਿਨ ਕੇ ਈਵੈਂਟ ‘ਚ ਪਹੁੰਚੀ ਸੀ। ਉਨ੍ਹਾਂ ਨੇ ਪਾਰਟੀ ਵਿਚ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News