CDS ਰਾਵਤ ਦੇ ਦਿਹਾਂਤ ਨਾਲ ਸਦਮੇ 'ਚ ਫ਼ਿਲਮੀ ਸਿਤਾਰੇ, ਅਨਿਲ ਕਪੂਰ ਸਮੇਤ ਕਈ ਦਿੱਗਜਾਂ ਨੇ ਜਤਾਇਆ ਸੋਗ

12/09/2021 10:21:12 AM

ਨਵੀਂ ਦਿੱਲੀ (ਬਿਊਰੋ) : ਸੀ. ਡੀ. ਐੱਸ. ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ 'ਚ ਅਚਾਨਕ ਦਿਹਾਂਤ ਹੋਣ ਕਾਰਨ ਦੇਸ਼ ਭਰ 'ਚ ਸੋਗ ਦੀ ਲਹਿਰ ਹੈ। ਜਨਰਲ ਰਾਵਤ ਨੂੰ ਲੈ ਕੇ ਜਾ ਰਿਹਾ ਹਵਾਈ ਸੈਨਾ ਦਾ ਹੈਲੀਕਾਪਟਰ ਤਾਮਿਲਨਾਡੂ ਦੇ ਕੂਨੂਰ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ, ਜਿਸ 'ਚ ਜਨਰਲ ਰਾਵਤ ਸਮੇਤ 14 ਲੋਕ ਸਵਾਰ ਸਨ। ਜਨਰਲ ਰਾਵਤ ਅਤੇ ਹੋਰ ਅਧਿਕਾਰੀਆਂ ਦੇ ਅਚਾਨਕ ਦਿਹਾਂਤ 'ਤੇ ਬਾਲੀਵੁੱਡ 'ਚ ਵੀ ਸੋਗ ਪ੍ਰਗਟਾਇਆ ਜਾ ਰਿਹਾ ਹੈ।

ਦਿੱਗਜ ਅਦਾਕਾਰ ਅਨੁਪਮ ਖੇਰ ਨੇ ਜਨਰਲ ਰਾਵਤ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਉਨ੍ਹਾਂ ਕੈਪਸ਼ਨ 'ਚ ਲਿਖਿਆ, ''CDS ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਫ਼ੌਜੀ ਅਧਿਕਾਰੀਆਂ ਦੇ ਦਿਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਜਨਰਲ ਰਾਵਤ ਨੂੰ ਕਈ ਵਾਰ ਮਿਲਣ ਦਾ ਸੁਭਾਗ ਮਿਲਿਆ। ਉਸ ਦੀ ਸ਼ਖ਼ਸੀਅਤ 'ਚ ਅਦਭੁਤ ਦਲੇਰੀ ਅਤੇ ਦੇਸ਼ ਪ੍ਰਤੀ ਅਥਾਹ ਪਿਆਰ ਸੀ। ਉਸ ਨਾਲ ਹੱਥ ਮਿਲਾਉਂਦੇ ਹੋਏ ਉਸ ਦੇ ਦਿਲ ਅਤੇ ਜ਼ੁਬਾਨ 'ਚੋਂ "ਜੈ ਹਿੰਦ" ਨਿਕਲ ਜਾਂਦਾ ਸੀ।''

PunjabKesari

ਅਨਿਲ ਕਪੂਰ ਨੇ ਜਨਰਲ ਰਾਵਤ ਦੀ ਪੁਰਾਣੀ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅਨਿਲ ਨੇ ਲਿਖਿਆ, ''ਹੈਰਾਨ ਕਰਨ ਵਾਲਾ ਨੁਕਸਾਨ। ਸਾਰੇ ਪਰਿਵਾਰਾਂ ਨਾਲ ਹਮਦਰਦੀ ਅਤੇ ਪ੍ਰਾਰਥਨਾਵਾਂ। ਮੈਨੂੰ ਇਹ ਸਨਮਾਨ ਹੈ ਕਿ ਮੈਂ ਜਨਰਲ ਬਿਪਿਨ ਰਾਵਤ ਨੂੰ ਮਿਲਿਆ ਸੀ।''

PunjabKesari

ਅਜੇ ਦੇਵਗਨ ਨੇ ਲਿਖਿਆ, ''ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ ਭਾਰਤੀ ਮਿਲਟਰੀ ਫੋਰਸ ਦੇ ਉਨ੍ਹਾਂ ਦੇ ਦਲ ਦੇ ਅਚਾਨਕ ਦਿਹਾਂਤ ਬਾਰੇ ਸੁਣ ਕੇ ਦੁਖੀ ਹਾਂ। ਸਾਰਿਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ।''

PunjabKesari

ਦੁੱਖ ਪ੍ਰਗਟ ਕਰਦੇ ਹੋਏ ਵਿਵੇਕ ਓਬਰਾਏ ਨੇ ਲਿਖਿਆ, ''ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਡੂੰਘਾ ਸਦਮਾ ਲੱਗਾ। ਸਰ, ਚਾਰ ਦਹਾਕਿਆਂ ਤੱਕ ਮਾਤ ਭੂਮੀ ਦੀ ਸੇਵਾ ਕਰਨ ਲਈ ਅਸੀਂ ਤੁਹਾਨੂੰ ਸਲਾਮ ਕਰਦੇ ਹਾਂ। ਦੇਸ਼ ਦੇ ਸਰਵੋਤਮ ਜਵਾਨਾਂ ਦੇ ਮਾਰੇ ਜਾਣ 'ਤੇ ਮੈਂ ਬਹੁਤ ਦੁਖੀ ਹਾਂ।''

PunjabKesari

ਰਣਦੀਪ ਹੁੱਡਾ ਨੇ ਆਪਣੇ ਸ਼ੋਕ ਸੰਦੇਸ਼ 'ਚ ਲਿਖਿਆ, ''ਸੀ. ਡੀ. ਐੱਸ. ਬਿਪਿਨ ਰਾਵਤ ਜੀ, ਮੈਡਮ ਰਾਵਤ ਅਤੇ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ। ਸਾਰੇ ਲੋਕਾਂ ਨੂੰ ਸ਼ਰਧਾਂਜਲੀ। ਪਰਿਵਾਰਾਂ ਨਾਲ ਦਿਲੋਂ ਹਮਦਰਦੀ।''

PunjabKesari

ਇੰਸਟਾਗ੍ਰਾਮ ਸਟੋਰੀ ਰਾਹੀਂ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਕੰਗਨਾ ਰਣੌਤ ਨੇ ਲਿਖਿਆ, "ਸਾਲ ਦੀ ਸਭ ਤੋਂ ਦੁਖਦਾਈ ਖ਼ਬਰ। ਸਰ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ। ਇਹ ਰਾਸ਼ਟਰ ਜਨਰਲ ਰਾਵਤ ਦੀਆਂ ਸੇਵਾਵਾਂ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹੇਗਾ।''

PunjabKesari

ਕਰਨ ਜੌਹਰ ਨੇ ਵੀ ਜਨਰਲ ਰਾਵਤ ਅਤੇ ਹੋਰ ਅਫ਼ਸਰਾਂ ਦੀ ਦੁਖਦਾਈ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ।

PunjabKesari

Yami Gautam Dhar

PunjabKesari

Lara Dutta Bhupathi

PunjabKesari

kareena Kapoor Khan

PunjabKesari

Payal Ghosh

PunjabKesari

Chitrangda Singh

PunjabKesari

 

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News