ਕਪਿਲ ਸ਼ਰਮਾ ਸਮੇਤ ਹੋਰ ਸਿਤਾਰਿਆਂ ਨੂੰ ਧਮਕੀ ਦੇਣ ਵਾਲੇ ਮਾਮਲੇ ਦੀ ਜਾਂਚ ਕਰੇਗੀ CBI

Saturday, Jan 25, 2025 - 11:49 AM (IST)

ਕਪਿਲ ਸ਼ਰਮਾ ਸਮੇਤ ਹੋਰ ਸਿਤਾਰਿਆਂ ਨੂੰ ਧਮਕੀ ਦੇਣ ਵਾਲੇ ਮਾਮਲੇ ਦੀ ਜਾਂਚ ਕਰੇਗੀ CBI

ਬਾਲੀਵੁੱਡ ਤੜਕਾ- ਕਾਮੇਡੀਅਨ ਕਪਿਲ ਸ਼ਰਮਾ, ਕੋਰੀਓਗ੍ਰਾਫਰ ਰੈਮੋ ਡਿਸੂਜ਼ਾ, ਗਾਇਕਾ ਸੁਗੰਧਾ ਮਿਸ਼ਰਾ ਅਤੇ ਅਦਾਕਾਰ ਰਾਜਪਾਲ ਯਾਦਵ ਨੂੰ ਹਾਲ ਹੀ 'ਚ ਈਮੇਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਹੈਰਾਨ ਕਰਨ ਵਾਲੀ ਘਟਨਾ 'ਤੇ ਪੁਲਸ ਨੇ ਹੁਣ ਆਪਣਾ ਪਹਿਲਾ ਅਧਿਕਾਰਤ ਬਿਆਨ ਦਿੱਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਅਤੇ ਇਨ੍ਹਾਂ ਮਸ਼ਹੂਰ ਹਸਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕ ਰਹੇ ਹਨ। ਪੁਲਸ ਨੇ ਇਹ ਵੀ ਕਿਹਾ ਕਿ ਈਮੇਲ ਦਾ ਸਰੋਤ ਪਾਕਿਸਤਾਨ ਤੋਂ ਪਾਇਆ ਗਿਆ ਹੈ ਅਤੇ ਕੇਸ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਤਬਦੀਲ ਕਰਨ 'ਤੇ ਵਿਚਾਰ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-ਕੀ Barack Obama ਕਰ ਰਹੇ ਹਨ ਇਸ ਖੂਬਸੂਰਤ ਹਸੀਨਾ ਨੂੰ ਡੇਟ!

ਅੰਬੋਲੀ ਪੁਲਸ ਸਟੇਸ਼ਨ 'ਚ ਇੱਕ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਇਹ ਬੰਬੇ ਪੁਲਸ ਐਕਟ (ਬੀਐਨਐਸ) ਦੇ ਤਹਿਤ ਅਣਪਛਾਤੇ ਵਿਅਕਤੀ ਵਿਰੁੱਧ ਦਰਜ ਕੀਤੀ ਗਈ ਹੈ। ਸੀਨੀਅਰ ਪੁਲਸ ਇੰਸਪੈਕਟਰ ਸਦਾਸ਼ਿਵ ਨਿਕਮ ਨੇ ਕਿਹਾ, “ਅਸੀਂ ਆਪਣੇ ਜ਼ੋਨਲ ਅਧਿਕਾਰੀਆਂ ਨੂੰ ਲਿਖਿਆ ਹੈ ਅਤੇ ਇਹ ਸੰਚਾਰ ਸੀ.ਬੀ.ਆਈ. ਨੂੰ ਭੇਜਿਆ ਜਾ ਰਿਹਾ ਹੈ। ਇਹ ਇੱਕ ਅੰਤਰਰਾਸ਼ਟਰੀ ਮਾਮਲਾ ਹੈ ਪਰ ਸੀ.ਬੀ.ਆਈ. ਅਜੇ ਤੱਕ ਸਰਗਰਮੀ ਨਾਲ ਸ਼ਾਮਲ ਨਹੀਂ ਹੋਈ ਹੈ। ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਦੋਸ਼ੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ।

ਇਹ ਵੀ ਪੜ੍ਹੋ-ਅਦਾਕਾਰ Elvish Yadav ਖਿਲਾਫ਼ FIR ਦਰਜ, ਜਾਣੋ ਮਾਮਲਾ

ਧਮਕੀਆਂ ਦਸੰਬਰ 'ਚ ਉਦੋਂ ਸ਼ੁਰੂ ਹੋਈਆਂ ਜਦੋਂ ਕਪਿਲ ਸ਼ਰਮਾ ਅਤੇ ਹੋਰ ਮਸ਼ਹੂਰ ਹਸਤੀਆਂ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ, ਜਿਸ 'ਚ ਭੇਜਣ ਵਾਲੇ ਨੇ ਆਪਣੀ ਪਛਾਣ 'ਬਿਸ਼ਨੂੰ' ਵਜੋਂ ਕੀਤੀ। ਈਮੇਲ 'ਚ ਕਿਹਾ ਗਿਆ ਸੀ, 'ਅਸੀਂ ਤੁਹਾਡੀਆਂ ਹਾਲੀਆ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਇਹ ਜ਼ਰੂਰੀ ਹੈ ਕਿ ਅਸੀਂ ਇੱਕ ਸੰਵੇਦਨਸ਼ੀਲ ਮਾਮਲਾ ਤੁਹਾਡੇ ਧਿਆਨ 'ਚ ਲਿਆਈਏ।' ਇਹ ਕੋਈ ਪਬਲੀਸਿਟੀ ਸਟੰਟ ਜਾਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਨਹੀਂ ਹੈ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਸੁਨੇਹੇ ਨੂੰ ਬਹੁਤ ਗੰਭੀਰਤਾ ਅਤੇ ਗੁਪਤਤਾ ਨਾਲ ਪੇਸ਼ ਕਰੋ।ਭੇਜਣ ਵਾਲੇ ਨੇ 8 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਅਤੇ ਨਿੱਜੀ ਅਤੇ ਪੇਸ਼ੇਵਰ ਮੋਰਚਿਆਂ 'ਤੇ ਨਤੀਜਿਆਂ ਦਾ ਸਾਹਮਣਾ ਕਰਨ ਦੀ ਚੇਤਾਵਨੀ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Priyanka

Content Editor

Related News