ਅਦਾਕਾਰਾ ਆਰਤੀ ਮਿੱਤਲ ਗ੍ਰਿਫ਼ਤਾਰ, ਮਾਡਲਾਂ ਤੋਂ ਇੰਡਸਟਰੀ ''ਚ ਕਰਾਉਂਦੀ ਸੀ ਗੰਦੇ ਕੰਮ

Tuesday, Apr 18, 2023 - 10:20 AM (IST)

ਅਦਾਕਾਰਾ ਆਰਤੀ ਮਿੱਤਲ ਗ੍ਰਿਫ਼ਤਾਰ, ਮਾਡਲਾਂ ਤੋਂ ਇੰਡਸਟਰੀ ''ਚ ਕਰਾਉਂਦੀ ਸੀ ਗੰਦੇ ਕੰਮ

ਮੁੰਬਈ (ਬਿਊਰੋ) : ਫ਼ਿਲਮ ਇੰਡਸਟਰੀ 'ਚ ਆਏ ਦਿਨ ਕੋਈ ਨਾ ਕੋਈ ਅਜਿਹੀ ਖ਼ਬਰ ਸੁਣਨ ਨੂੰ ਮਿਲਦੀ ਹੈ, ਜਿਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਬੀਤੇ ਦਿਨੀਂ ਮੁੰਬਈ ਕ੍ਰਾਈਮ ਬ੍ਰਾਂਚ ਯੂਨਿਟ 11 ਨੇ ਵੱਡੀ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਨੇ ਫ਼ਿਲਮ ਇੰਡਸਟਰੀ 'ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ। ਦੱਸਿਆ ਜਾ ਰਿਹਾ ਹੈ ਕਿ ਵੇਸਵਾਗਮਨੀ ਦਾ ਰੈਕੇਟ ਕਾਸਟਿੰਗ ਡਾਇਰੈਕਟਰ ਆਰਤੀ ਮਿੱਤਲ ਚਲਾ ਰਹੀ ਸੀ। ਪੁਲਸ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਬਣਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕਾ ਗੁਰਲੇਜ ਅਖ਼ਤਰ ਦੀ ਭੈਣ ਜੈਸਮੀਨ ਦੇ ਵਿਆਹ ਦੀਆਂ ਦੇਖੋ ਖ਼ੂਬਸੂਰਤ ਤਸਵੀਰਾਂ

ਦੱਸ ਦਈਏ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗੋਰੇਗਾਂਵ ਦੇ ਇਕ ਸਥਾਨ ਤੋਂ 2 ਮਾਡਲਾਂ ਨੂੰ ਵੀ ਛੁਡਾਇਆ ਹੈ। ਮਾਡਲਾਂ ਨੇ ਪੁਲਸ ਨੂੰ ਦੱਸਿਆ ਕਿ ਆਰਤੀ ਨੇ ਉਨ੍ਹਾਂ ਨੂੰ 15-15 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਇਸ ਰੈਕੇਟ 'ਤੇ ਪੁਲਸ ਨੇ ਸ਼ਿਕੰਜਾ ਕਸਣ ਲਈ ਨਕਲੀ ਗਾਹਕਾਂ ਨੂੰ ਹੋਟਲ 'ਚ ਭੇਜਿਆ ਸੀ। 

ਇਹ ਖ਼ਬਰ ਵੀ ਪੜ੍ਹੋ : ਰਾਜਸਥਾਨ ਦੀ 19 ਸਾਲਾ ਨੰਦਿਨੀ ਗੁਪਤਾ ਦੇ ਸਿਰ ਸਜਿਆ ‘ਮਿਸ ਇੰਡੀਆ 2023’ ਦਾ ਤਾਜ

ਦੱਸਣਯੋਗ ਹੈ ਕਿ ਅਧਿਕਾਰੀਆਂ ਮੁਤਾਬਕ, ਇਸ ਰੈਕੇਟ ਦੀ ਸੂਚਨਾ ਪੁਲਸ ਇੰਸਪੈਕਟਰ ਮਨੋਜ ਸੁਤਾਰ ਨੂੰ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਟੀਮ ਬਣਾਈ ਅਤੇ ਇੱਕ ਵਿਅਕਤੀ ਨੂੰ ਗਾਹਕ ਵਜੋਂ ਪੇਸ਼ ਕੀਤਾ। ਪੁਲਸ ਨੇ ਦੱਸਿਆ ਕਿ ਆਰਤੀ ਮਿੱਤਲ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਵੱਖ-ਵੱਖ ਪ੍ਰੋਜੈਕਟਾਂ ਦੌਰਾਨ ਵੇਸਵਾਪੁਣੇ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਚੰਗੇ ਪੈਸੇ ਦੀ ਪੇਸ਼ਕਸ਼ ਕਰ ਰਹੀ ਸੀ। ਆਰਤੀ ਕਾਸਟਿੰਗ ਡਾਇਰੈਕਟਰ ਹੋਣ ਦੇ ਨਾਲ-ਨਾਲ ਇੱਕ ਅਦਾਕਾਰਾ ਵੀ ਹੈ। ਉਹ 'ਅਪਨ' ਵਰਗੇ ਟੈਲੀਵਿਜ਼ਨ ਸ਼ੋਅ 'ਚ ਵੀ ਕੰਮ ਕਰ ਚੁੱਕੀ ਹੈ। ਕੁਝ ਸਮਾਂ ਪਹਿਲਾਂ ਆਰਤੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਕਿ ਉਹ ਆਰ ਮਾਧਵਨ ਨਾਲ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਫਿਲਹਾਲ ਆਰਤੀ ਪੁਲਸ ਦੀ ਹਿਰਾਸਤ 'ਚ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

sunita

Content Editor

Related News