ਚੋਣ ਸਭਾ ਦਾ ਮਜ਼ਾਕ ਉਡਾ ਕੇ ਕਸੂਤੀ ਫਸੀ ਕੰਗਨਾ ਰਣੌਤ, ਹੁਣ ਬਿਹਾਰ ਸ਼ਰੀਫ ’ਚ ਹੋਇਆ ਮਾਮਲਾ ਦਰਜ

12/23/2020 4:37:25 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਕੁਝ ਵਿਵਾਦਿਤ ਬਿਆਨਾਂ ਕਰਨ ਚਾਰਚਾ ’ਚ ਰਹਿੰਦੀ ਹੈ। ਬੀਤੇ ਕੁਝ ਦਿਨਾਂ ਤੋਂ ਕੰਗਨਾ ਦੇ ਉਪੇਂਦਰ ਕੁਸ਼ਵਾਹਾ ਖਿਲਾਫ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਮਤਾ ਪਾਰਟੀ ਦੇ ਨੇਤਾ-ਕਾਰਜਕਰਤਾ ਨਾਰਾਜ਼ ਚੱਲ ਰਹੇ ਹਨ।

ਇਸ ਮਾਮਲੇ ਨੂੰ ਲੈ ਕੇ ਕੰਗਨਾ ਖਿਲਾਫ ਬਿਹਾਰ ’ਚ ਵੀ ਕੇਸ ਦਰਜ ਹੋਇਆ ਸੀ। ਕੁਝ ਸਮਾਂ ਪਹਿਲਾਂ ਕੰਗਨਾ ਖਿਲਾਫ ਪਟਨਾ ’ਚ ਤੇ ਹੁਣ ਬਿਹਾਰ ਸ਼ਰੀਫ ’ਚ ਕੇਸ ਦਰਜ ਹੋਇਆ ਹੈ ।

ਕੰਗਨਾ ਖਿਲਾਫ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਚੇਅਰਮੈਨ ਸੋਨੂੰ ਕੁਸ਼ਵਾਹਾ ਨੇ ਮੰਗਲਵਾਰ ਨੂੰ ਟਵਿਟਰ ਇੰਡੀਆ ਦੇ ਡਾਇਰੈਕਟਰ ਮਨੀਸ਼ ਮਹੇਸ਼ਵਰੀ ਤੇ ਮੇਸਰਸ ਮਹਿਲਾ ਕਾਲ ਵਿਰੁੱਧ ਵਰਤਾਵ ਕੋਰਟ ’ਚ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ ਵੀ ਪਟਨਾ ਦੇ ਸਿਵਲ ਕੋਰਟ ’ਚ ਵੀ ਕੰਗਨਾ ਖਿਲਾਫ ਕੇਸ ਦਰਜ ਹੋਇਆ ਹੈ। ਅਦਾਕਾਰਾ ਤੇ ਚੋਣ ਸਭਾ ਦੇ ਕਾਰਜਕਰਤਾਵਾਂ ਦੀ ਤਸਵੀਰ ਦਾ ਮਜ਼ਾਕ ਉਡਾਉਣ ਦਾ ਦੋਸ਼ ਲੱਗਾ ਹੈ।

PunjabKesari

ਅਸਲ ’ਚ ਕੰਗਨਾ ਨੇ ਪਿਛਲੇ ਦਿਨੀਂ ਇਕ ਫਨੀ ਸਿੰਘ ਨਾਂ ਦੇ ਯੂਜ਼ਰ ਦੇ ਟਵੀਟ ਨੂੰ ਰੀ-ਟਵੀਟ ਕੀਤਾ ਸੀ। ਇਸ ਤਸਵੀਰ ’ਚ ਉਪੇਂਦਰ ਕੁਸ਼ਵਾਹਾ ਨਾਲ ਕਈ ਹੋਰ ਨੇਤਾ ਵੀ ਨਜ਼ਰ ਆਏ, ਜਿਸ ’ਚ ਸਾਰੇ ਨੇਤਾਵਾਂ ਨੂੰ ਲੁਟਾਏਂਸ, ਲਿਬਰਲ, ਜਿਹਾਦੀ, ਆਜ਼ਾਦ ਕਸ਼ਮੀਰ, ਅਰਬਨ ਨਕਸਲ, ਕਮਿਊਨਿਸਟ ਤੇ ਖਾਲਿਸਤਾਨੀ ਕਿਹਾ ਗਿਆ ਹੈ। ਨਾਲ ਹੀ ਕੈਪਸ਼ਨ ’ਚ ਉਸ ਨੇ ਸਭ ਨੂੰ ਟੁਕੜੇ-ਟੁਕੜੇ ਗੈਂਗ ਦੇ ਨਵੇਂ ਸਟਾਰ ਕਿਹਾ ਸੀ। ਇਸ ਟਵੀਟ ਨੂੰ ਰੀ-ਟਵੀਟ ਕਰਦਿਆਂ ਕੰਗਨਾ ਨੇ ਮਜ਼ਾਕ ਉਡਾਇਆ ਸੀ ਤੇ ਹੱਸਣ ਵਾਲੇ ਇਮੋਜੀ ਵੀ ਲਾਏ ਸਨ, ਜਿਸ ਕਾਰਨ ਕੰਗਨਾ ਨੇਤਾਵਾਂ ਦੇ ਨਿਸ਼ਾਨੇ ’ਤੇ ਆ ਗਈ।

ਨੋਟ– ਕੰਗਨਾ ਰਣੌਤ ਦੇ ਇਸ ਮਾਮਲੇ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News