ਪਤਨੀ ਨੂੰ ਸਮਾਂ ਨਾ ਦੇਣਾ ਗਾਇਕ ਨੂੰ ਪਿਆ ਭਾਰੀ, ਹੋਇਆ ਕੇਸ ਦਰਜ

Tuesday, Jul 05, 2022 - 12:37 PM (IST)

ਕਪੂਰਥਲਾ (ਬਿਊਰੋ)– ਹਰਿਆਣਾ ਦੇ ਗਾਇਕ ਨੂੰ ਪ੍ਰੋਗਰਾਮਾਂ ’ਚ ਰੁੱਝੇ ਰਹਿਣ ਕਾਰਨ ਪਤਨੀ ਨੂੰ ਲੋੜੀਂਦੀ ਸਮਾਂ ਨਾ ਦੇਣਾ ਇੰਨਾ ਮਹਿੰਗਾ ਪੈ ਗਿਆ ਕਿ ਥਾਣਾ ਸਿਟੀ ’ਚ ਪਤਨੀ ਦੀ ਸ਼ਿਕਾਇਤ ’ਤੇ ਕੇਸ ਦਰਜ ਹੋ ਗਿਆ।

ਸ਼ਿਕਾਇਤ ’ਚ ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਦਾ ਗਾਇਕ ਪਤੀ ਮਾਡਲਾਂ ਨਾਲ ਗੀਤਾਂ ਦੀ ਸ਼ੂਟਿੰਗ ’ਚ ਰੁੱਝੇ ਰਹਿਣ ਦਾ ਬਹਾਨਾ ਬਣਾ ਕੇ ਕਈ-ਕਈ ਦਿਨ ਘਰੋਂ ਬਾਹਰ ਰਹਿੰਦਾ ਹੈ। ਇਸ ਕਾਰਨ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੈ।

ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ’ਚ ਕੁੱਟਮਾਰ, ਘਰੇਲੂ ਹਿੰਸਾ ਤੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਗਾਇਕ ’ਤੇ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਿਤੂ ਸ਼ਰਮਾ ਨਿਵਾਸੀ ਸ਼ਰਮਾ ਕਾਲੋਨੀ ਕਪੂਰਥਲਾ ਨੇ ਦੱਸਿਆ ਕਿ ਉਸ ਦਾ ਵਿਆਹ ਹਰਿਆਣਾ ਦੇ ਫਰੀਦਾਬਾਦ ਨਿਵਾਸੀ ਗਾਇਕ ਸੁਮਿਤ ਭਾਰਦਵਾਜ ਨਾਲ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ’ਚ ਦਿਸੇਗੀ 90 ਦੇ ਦਹਾਕੇ ਦੀ ਪ੍ਰੇਮ ਕਹਾਣੀ

ਉਸ ਦਾ ਪਤੀ ਗਾਇਕ ਹੋਣ ਕਾਰਨ ਪਬਲੀਸਿਟੀ ਲਈ ਮਾਡਲਾਂ ਨਾਲ ਤਸਵੀਰਾਂ ਕਰਵਾ ਕੇ ਇਸ਼ਤਿਹਾਰ ਦਿੰਦਾ ਰਹਿੰਦਾ ਹੈ। ਪ੍ਰੋਗਰਾਮ ਤੇ ਗੀਤਾਂ ਦੀ ਸ਼ੂਟਿੰਗ ’ਚ ਰੁੱਝੇ ਰਹਿਣ ਦਾ ਬਹਾਨਾ ਬਣਾ ਕੇ ਉਹ ਕਈ-ਕਈ ਦਿਨ ਘਰੋਂ ਬਾਹਰ ਰਹਿੰਦਾ ਹੈ। ਜਦੋਂ ਉਹ ਉਸ ਨੂੰ ਘਰ ਆਉਣ ਲਈ ਕਹਿੰਦੀ ਹੈ ਤਾਂ ਉਹ ਪ੍ਰੋਗਰਾਮਾਂ ’ਚ ਰੁੱਝੇ ਰਹਿਣ ਦਾ ਬਹਾਨਾ ਬਣਾ ਦਿੰਦਾ ਹੈ ਤੇ ਉਸ ਦਾ ਕਹਿਣਾ ਨਹੀਂ ਮੰਨਦਾ ਹੈ। ਇਸ ਨਾਲ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗੀ ਹੈ।

ਡੀ. ਐੱਸ. ਪੀ.-ਕ੍ਰਾਈਮ ਅੰਗੇਸਟ ਵੁਮੈਨ ਐਂਡ ਚਾਈਲਡ ਨੇ ਜਾਂਚ ’ਚ ਦੋਸ਼ ਸਹੀ ਪਾਏ ਜਾਣ ’ਤੇ ਸੁਮਿਤ ਭਾਰਦਵਾਜ ਖ਼ਿਲਾਫ਼ ਥਾਣਾ ਸਿਟੀ ’ਚ ਕੇਸ ਦਰਜ ਕਰਨ ਦਾ ਭਰੋਸਾ ਦਿਵਾਇਆ। ਇਸ ਦੇ ਆਧਾਰ ’ਤੇ ਥਾਣਾ ਸਿਟੀ ’ਚ ਗਾਇਕ ਸੁਮਿਤ ਭਾਰਦਵਾਜ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News