ਇੰਤਜ਼ਾਰ ਖ਼ਤਮ! ‘ਬ੍ਰਹਮਾਸਤਰ’ ਦੇ ਦੂਜੇ ਤੇ ਤੀਜੇ ਭਾਗ ਦੀ ਰਿਲੀਜ਼ ਡੇਟ ਆਈ ਸਾਹਮਣੇ, ਅਯਾਨ ਮੁਖਰਜੀ ਨੇ ਕੀਤਾ ਖ਼ੁਲਾਸਾ

Tuesday, Apr 04, 2023 - 12:44 PM (IST)

ਇੰਤਜ਼ਾਰ ਖ਼ਤਮ! ‘ਬ੍ਰਹਮਾਸਤਰ’ ਦੇ ਦੂਜੇ ਤੇ ਤੀਜੇ ਭਾਗ ਦੀ ਰਿਲੀਜ਼ ਡੇਟ ਆਈ ਸਾਹਮਣੇ, ਅਯਾਨ ਮੁਖਰਜੀ ਨੇ ਕੀਤਾ ਖ਼ੁਲਾਸਾ

ਮੁੰਬਈ (ਬਿਊਰੋ)– ਸਤੰਬਰ 2022 ’ਚ ਰਿਲੀਜ਼ ਹੋਈ ਫ਼ਿਲਮ ‘ਬ੍ਰਹਮਾਸਤਰ 1’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਸੀ, ਜਿਸ ’ਚ ਰਣਬੀਰ ਕਪੂਰ, ਆਲੀਆ ਭੱਟ ਤੇ ਅਮਿਤਾਭ ਬੱਚਨ ਮੁੱਖ ਭੂਮਿਕਾ ’ਚ ਸਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਅਹਿਮ ਖ਼ਬਰ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਗੀਤ

ਹੁਣ ਇਸ ਫ਼ਿਲਮ ਦੇ ਦੂਜੇ ਤੇ ਤੀਜੇ ਭਾਗ ਦੀ ਰਿਲੀਜ਼ ਡੇਟ ਦਾ ਐਲਾਨ ਵੀ ਹੋ ਗਿਆ ਹੈ। ਡਾਇਰੈਕਟਰ ਅਯਾਨ ਮੁਖਰਜੀ ਨੇ ਖ਼ੁਦ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

PunjabKesari

ਜੇਕਰ ‘ਬ੍ਰਹਾਮਸਤਰ 2’ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਦਸੰਬਰ 2026 ’ਚ ਰਿਲੀਜ਼ ਹੋਣ ਜਾ ਰਹੀ ਹੈ, ਯਾਨੀ ਕਿ 3 ਸਾਲਾਂ ਬਾਅਦ। ਉਥੇ ਨੂੰ ‘ਬ੍ਰਹਮਾਸਤਰ 3’ ਦਸੰਬਰ 2027 ’ਚ ਰਿਲੀਜ਼ ਹੋਵੇਗੀ, ਯਾਨੀ ਕਿ 4 ਸਾਲਾਂ ਬਾਅਦ।

PunjabKesari

ਅਯਾਨ ਨੇ ਇੰਨਾ ਸਮਾਂ ਇਸ ਕਰਕੇ ਲਿਆ ਹੈ ਕਿਉਂਕਿ ਉਹ ਇਨ੍ਹਾਂ ਦੋਵਾਂ ਫ਼ਿਲਮਾਂ ਦੀ ਸ਼ੂਟਿੰਗ ਇਕੱਠੀ ਕਰਨਗੇ। ਇਸ ਕਰਕੇ ਇਨ੍ਹਾਂ ਦੀ ਰਿਲੀਜ਼ ਡੇਟ ਵੀ ਨਜ਼ਦੀਕ ਰੱਖੀ ਗਈ ਹੈ।

ਨੋਟ– ਤੁਸੀਂ ‘ਬ੍ਰਹਾਮਸਤਰ’ 2 ਤੇ 3 ਲਈ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News