India''s Got Latent ''ਚ ਜਾ ਕੇ ਬੁਰਾ ਫ਼ਸਿਆ ਰਣਵੀਰ ਅਲਾਹਾਬਾਦੀਆ, BPraak ਨੇ ਰੱਦ ਕੀਤਾ Podcast

Monday, Feb 10, 2025 - 09:18 PM (IST)

India''s Got Latent ''ਚ ਜਾ ਕੇ ਬੁਰਾ ਫ਼ਸਿਆ ਰਣਵੀਰ ਅਲਾਹਾਬਾਦੀਆ, BPraak ਨੇ ਰੱਦ ਕੀਤਾ Podcast

Entertainment Desk : 'ਤੇਰੀ ਮਿੱਟੀ', 'ਮਨ ਭਰਿਆ' ਤੇ ਅਜਿਹੇ ਹੋਰ ਕਿੰਨੇ ਹੀ ਸੁਪਰਹਿੱਟ ਗੀਤ ਗਾ ਚੁੱਕੇ ਮਸ਼ਹੂਰ ਪੰਜਾਬੀ ਤੇ ਬਾਲੀਵੁੱਡ ਗਾਇਕ ਬੀ ਪ੍ਰਾਕ ਨੇ ਯੂਟਿਊਬਰ ਰਣਵੀਰ ਅਲਾਹਾਬਾਦੀਆ ਵੱਲੋਂ 'ਇੰਡੀਆਜ਼ ਗੌਟ ਲੇਟੈਂਟ' ਸ਼ੋਅ 'ਚ ਵਰਤੀ ਗਈ ਮਾੜੀ ਸ਼ਬਦਾਵਲੀ ਤੋਂ ਬਾਅਦ ਬੀਅਰਬਾਈਸੈਪਸ ਦੇ ਪੌਡਕਾਸਟ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਰਣਵੀਰ (ਬੀਅਰਬਾਈਸੈਪਸ) ਨੇ ਸਮੈ ਰੈਨਾ ਦੇ ਸ਼ੋਅ, ਇੰਡੀਆਜ਼ ਗੌਟ ਲੇਟੈਂਟ 'ਚ ਡਾਰਕ ਕਾਮੇਡੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੀ ਬਜਾਏ ਉਸ ਨੂੰ ਆਪਣੀਆਂ ਇਤਰਾਜ਼ਯੋਗ ਟਿੱਪਣੀਆਂ ਕਾਰਨ ਦਰਸ਼ਕਾਂ ਦਾ ਵਿਰੋਧ ਸਹਿਣਾ ਪੈ ਰਿਹਾ ਹੈ।

ਇਸ ਮਾਮਲੇ 'ਚ ਬੀ ਪ੍ਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਰਣਵੀਰ ਅਲਾਹਾਬਾਦੀਆ ਦੀਆਂ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਰਣਵੀਰ ਦੇ ਸ਼ੋਅ 'ਬੀਅਰਬਾਈਸੈਪਸ' 'ਚ ਪੌਡਕਾਸਟ ਲਈ ਆਉਣ ਵਾਲੇ ਸਨ, ਪਰ ਉਸ ਦੀ "ਮਾੜੀ ਸੋਚ" ਅਤੇ ਅਪਮਾਨਜਨਕ ਭਾਸ਼ਾ ਕਾਰਨ ਉਨ੍ਹਾਂ ਨੇ ਹੁਣ ਇਹ ਪੌਡਕਾਸਟ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।

ਆਪਣੀ ਵੀਡੀਓ 'ਚ ਬੀ ਪ੍ਰਾਕ ਨੇ ਕਿਹਾ, "ਰਾਧੇ ਰਾਧੇ ਦੋਸਤੋ ! ਤੁਸੀਂ ਸਾਰੇ ਕਿਵੇਂ ਹੋ ? ਦੋਸਤੋ, ਮੈਂ ਬੀਅਰਬਾਈਸੈਪਸ ਦੇ ਸ਼ੋਅ 'ਚ ਪੌਡਕਾਸਟ ਕਰਨ ਜਾ ਰਿਹਾ ਸੀ, ਪਰ ਹੁਣ ਮੈਂ ਇਸ ਨੂੰ ਰੱਦ ਕਰ ਦਿੱਤਾ ਹੈ। ਕਿਉਂਕਿ ਤੁਸੀਂ ਜਾਣਦੇ ਹੋ ਕਿ ਉਸ ਦੀ ਕਿਸ ਤਰ੍ਹਾਂ ਦੀ ਤਰਸਯੋਗ ਸੋਚ ਹੈ ਅਤੇ ਉਹ ਕਿਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਦਾ ਹੈ।'' ਉਨ੍ਹਾਂ ਅੱਗੇ ਕਿਹਾ, ''ਸਮੈ ਰੈਨਾ ਦੇ ਸ਼ੋਅ 'ਤੇ ਜੋ ਹੋ ਰਿਹਾ ਹੈ, ਇਹ ਸਾਡੀ ਭਾਰਤੀ ਸੰਸਕ੍ਰਿਤੀ ਨਹੀਂ ਹੈ। ਇਹ ਬਿਲਕੁਲ ਵੀ ਸਾਡੀ ਸੰਸਕ੍ਰਿਤੀ ਨਹੀਂ ਹੈ।"

ਬੀ ਪ੍ਰਾਕ ਨੇ ਸ਼ੋਅ ਵਿੱਚ ਕੀਤੀ ਗਈ ਗੰਦੀ ਕਾਮੇਡੀ ਦੀ ਵੀ ਆਲੋਚਨਾ ਕੀਤੀ, ਖਾਸ ਤੌਰ 'ਤੇ ਮਾਪਿਆਂ ਦੀਆਂ ਨਿੱਜੀ ਗੱਲਾਂ 'ਤੇ ਚਰਚਾ ਕੀਤੇ ਜਾਣ ਦੇ ਤਰੀਕੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, "ਆਪਣੇ ਮਾਪਿਆਂ ਦੀਆਂ ਨਿੱਜੀ ਗੱਲਾਂ ਤੁਸੀਂ ਕਿਵੇਂ ਕਰ ਰਹੇ ਹੋ ? ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ ? ਕੀ ਇਹ ਕਾਮੇਡੀ ਹੈ ? ਇਹ ਬਿਲਕੁਲ ਵੀ ਕਾਮੇਡੀ ਨਹੀਂ ਹੈ! ਇਹ ਬਿਲਕੁਲ ਵੀ ਸਟੈਂਡ-ਅੱਪ ਕਾਮੇਡੀ ਨਹੀਂ ਹੈ। ਲੋਕਾਂ ਨਾਲ ਮਾੜਾ ਵਿਵਹਾਰ ਕਰਨਾ, ਤੇ ਲੋਕਾਂ ਨੂੰ ਵੀ ਦੁਰਵਿਵਹਾਰ ਕਰਨਾ ਸਿਖਾਉਣਾ - ਇਹ ਕਿਹੜੀ ਜਨਰੇਸ਼ਨ ਹੈ ? ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕੀ ਹੋ ਰਿਹਾ ਹੈ।"

ਇਹ ਵੀ ਪੜ੍ਹੋ- ਸੜਕਾਂ 'ਤੇ ਵਧੇਗੀ ਸੁਰੱਖਿਆ ; ਪੰਜਾਬ ਪੁਲਸ ਨੇ Save Life India ਫਾਊਂਡੇਸ਼ਨ ਨਾਲ ਕੀਤਾ ਸਮਝੌਤਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News