ਆਮਿਰ ਤੇ ਅਕਸ਼ੇ ਤੋਂ ਬਾਅਦ ਹੁਣ ਆਲੀਆ ਭੱਟ ਦੀ ‘ਡਾਰਲਿੰਗਸ’ ਦਾ ਵਿਰੋਧ, ਲੱਗਾ ਇਹ ਦੋਸ਼

08/04/2022 3:41:52 PM

ਮੁੰਬਈ (ਬਿਊਰੋ)– ਲੱਗਦਾ ਹੈ ਕਿ ਇਨ੍ਹੀਂ ਦਿਨੀਂ ਬਾਲੀਵੁੱਡ ’ਚ ਬਾਈਕਾਟ ਦਾ ਟਰੈਂਡ ਚੱਲ ਰਿਹਾ ਹੈ। ਪਹਿਲਾਂ ਲੋਕ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਤੇ ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’ ਦਾ ਵਿਰੋਧ ਕਰ ਰਹੇ ਸਨ, ਉਥੇ ਹੁਣ ਆਲੀਆ ਭੱਟ ਦੀ ਆਗਾਮੀ ਫ਼ਿਲਮ ‘ਡਾਰਲਿੰਗਸ’ ’ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਸੰਧੂ ਖ਼ਿਲਾਫ਼ ਕੀਤਾ ਕੇਸ, ਵਾਅਦੇ ਤੋਂ ਭੱਜਣ ਦਾ ਦੋਸ਼

ਆਲੀਆ ਭੱਟ, ਸ਼ੈਫਾਲੀ ਸ਼ਾਹ ਤੇ ਵਿਜੇ ਵਰਮਾ ਸਟਾਰਰ ‘ਡਾਰਲਿੰਗਸ’ 5 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਫ਼ਿਲਮ ਰਿਲੀਜ਼ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਇਸ ਨੂੰ ਲੈ ਕੇ ਬਾਈਕਾਟ ਟਰੈਂਡ ਸ਼ੁਰੂ ਹੋ ਗਿਆ ਹੈ।

PunjabKesari

ਪਿਛਲੇ ਕੁਝ ਸਮੇਂ ਤੋਂ ਆਲੀਆ ਭੱਟ ਦੀ ਫ਼ਿਲਮ ‘ਡਾਰਲਿੰਗਸ’ ਦਾ ਬਜ਼ ਬਣਿਆ ਹੋਇਆ ਹੈ। ਫ਼ਿਲਮ ਦੇ ਟਰੇਲਰ ਨੂੰ ਵੀ ਕਾਫੀ ਸਰਾਹਿਆ ਗਿਆ ਸੀ। ਫ਼ਿਲਮ ਨੈੱਟਫਲਿਕਸ ’ਤੇ ਰਿਲੀਜ਼ ਲਈ ਤਿਆਰ ਹੈ ਪਰ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਫ਼ਿਲਮ ’ਚ ਇਕ ਮਰਦ ਨਾਲ ਹੋ ਰਹੀ ਘਰੇਲੂ ਹਿੰਸਾ ਨੂੰ ਡਾਰਕ ਕਾਮੇਡੀ ਦੇ ਤੌਰ ’ਤੇ ਕਿਵੇਂ ਦਿਖਾਇਆ ਜਾ ਸਕਦਾ ਹੈ।

PunjabKesari

ਕਾਫੀ ਲੋਕ ਫ਼ਿਲਮ ਦੇ ਕੰਸੈਪਟ ’ਤੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਉਥੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਆਲੀਆ ਨੇ ਫ਼ਿਲਮ ’ਚ ਸਿਰਫ ਐਕਟ ਨਹੀਂ ਕੀਤਾ ਹੈ, ਸਗੋਂ ਉਹ ਇਸ ਦੀ ਪ੍ਰੋਡਿਊਸਰ ਵੀ ਹੈ। ਆਲੀਆ ਦੀ ਫ਼ਿਲਮ ’ਚ ਮਨੋਰੰਜਨ ਦੇ ਨਾਂ ’ਤੇ ਸਿਰਫ ਮਰਦਾਂ ਨੂੰ ਟਾਰਚਰ ਕਰਨਾ ਦਿਖਾਇਆ ਜਾਣ ਵਾਲਾ ਹੈ। ਇਸ ਤੋਂ ਇਲਾਵਾ ਇੰਟਰਨੈੱਟ ’ਤੇ ਯੂਜ਼ਰਸ ਦਾ ਕਹਿਣਾ ਹੈ ਕਿ ਮਰਦਾਂ ਖ਼ਿਲਾਫ਼ ਘਰੇਲੂ ਹਿੰਸਾ ਸਾਧਾਰਨ ਕਿਵੇਂ ਹੋ ਸਕਦੀ ਹੈ।

PunjabKesari

ਇਸ ਤਰ੍ਹਾਂ ਨਾਲ ਲੋਕਾਂ ਨੇ ਆਪਣੀ ਗੱਲ ਰੱਖਦਿਆਂ ਸੋਸ਼ਲ ਮੀਡੀਆ ’ਤੇ ਆਲੀਆ ਭੱਟ ਦੀ ਫ਼ਿਲਮ ਨੂੰ ਬਾਈਕਾਟ ਕਰਨ ਦਾ ਟਰੈਂਡ ਸ਼ੁਰੂ ਕਰ ਦਿੱਤਾ ਹੈ। ਉਥੇ ਜੇਕਰ ਗੱਲ ਕੀਤੀ ਜਾਵੇ ‘ਡਾਰਲਿੰਗਸ’ ਦੀ ਤਾਂ ਇਸ ਨੂੰ ਜਸਮੀਤ ਕੇ. ਰੀਨ ਨੇ ਡਾਇਰੈਕਟ ਕੀਤਾ ਹੈ। ਉਥੇ ਇਸ ਦੇ ਪ੍ਰੋਡਿਊਸਰ ਗੌਰਵ ਵਰਮਾ, ਆਲੀਆ ਭੱਟ ਤੇ ਗੌਰੀ ਖ਼ਾਨ ਹਨ। ਰਿਪੋਰਟ ਮੁਤਾਬਕ ਰੈੱਡ ਚਿੱਲੀਜ਼ ਐਂਟਰਟੇਨਮੈਂਟ ਤੇ ਇਟਰਨਲ ਸਨਸ਼ਾਈਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਬਣੀ ਫ਼ਿਲਮ ਨੂੰ ਨੈੱਟਫਲਿਕਸ ਨੇ 80 ਕਰੋੜ ਰੁਪਏ ’ਚ ਖਰੀਦਿਆ ਹੈ। ‘ਡਾਰਲਿੰਗਸ’ ਨਾਲ ਆਲੀਆ ਭੱਟ ਬਤੌਰ ਪ੍ਰੋਡਿਊਸਰ ਡੈਬਿਊ ਕਰ ਰਹੀ ਹੈ।

PunjabKesari

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News