ਬਾਂਬੇ ਟਾਕੀਜ਼ ਫੈਸ਼ਨ ਵੀਕ-2025 ’ਚ ਸਿਤਾਰਿਆਂ ਦਾ ਜਲਵਾ, ਕਈ ਸਟਾਰਸ ਰੈਂਪ ’ਤੇ ਉਤਰੇ
Sunday, Oct 05, 2025 - 11:39 AM (IST)

ਮੁੰਬਈ- ਮੁੰਬਈ ਵਿਚ ਚੱਲ ਰਹੇ ਬਾਂਬੇ ਟਾਈਮਸ ਫ਼ੈਸ਼ਨ ਵੀਕ-2025 ਦੇ ਦੂਜੇ ਦਿਨ ਬਾਲੀਵੁੱਡ, ਫ਼ੈਸ਼ਨ ਇੰਡਸਟਰੀ ਅਤੇ ਟੀ.ਵੀ. ਨਾਲ ਜੁਡ਼ੀਆਂ ਕਈ ਹਸਤੀਆਂ ਸ਼ਾਮਿਲ ਹੋਈਆਂ। ਅਦਾਕਾਰਾ ਮੌਨੀ ਰਾਏ, ਅਦਿਤੀ ਰਾਓ ਹੈਦਰੀ, ਹਰਲੀਨ ਸੇਠੀ, ਕ੍ਰਿਸਟਲ ਡਿਸੂਜ਼ਾ, ਦਿਵਿਆਂਕਾ ਤਿਵਾੜੀ, ਸ੍ਰਿਸ਼ਟੀ ਝਾਅ ਰੈਂਪ ਉੱਤੇ ਉਤਰੀ ਅਤੇ ਆਪਣੀ ਫ਼ੈਸ਼ਨ ਸਟਾਈਲ ਲੁੱਕ ਅਤੇ ਅਦਾਵਾਂ ਨਾਲ ਸਭ ਦਾ ਧਿਆਨ ਖਿੱਚਿਆ।
ਅਦਾਕਾਰ ਸੰਨੀ ਸਿੰਘ ਡਿਜ਼ਾਈਨਰ ਡੋਨੇਰ ਸੂਟਸ ਯੂ.ਕੇ. ਲਈ ਸ਼ੋਅ ਸਟਾਪਰ ਬਣ ਕੇ ਰੈਂਪ ’ਤੇ ਉਤਰੇ। ਉੱਥੇ ਹੀ, ਅਦਾਕਾਰ ਪ੍ਰਤੀਕ ਸਮਿਤਾ ਪਾਟਿਲ ਨੇ ਪਤਨੀ ਪ੍ਰਿਆ ਬੈਨਰਜੀ ਨਾਲ ਕੈਟਵਾਕ ਕੀਤੀ। ਮੌਨੀ ਰਾਏ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਹੁਣੇ ਜਿਹੇ ਰਿਲੀਜ਼ ਹੋਈ ਫਿਲਮ ‘ਦਿ ਭੂਤਨੀ’ ਵਿਚ ਨਜ਼ਰ ਆਈ ਸੀ। ਫਿਲਹਾਲ ਉਹ ਡੇਵਿਡ ਧਵਨ ਦੇ ਨਿਰਦੇਸ਼ਨ ਵਿਚ ਬਣਨ ਵਾਲੀ ਫਿਲਮ ‘ਹੈ ਜਵਾਨੀ ਤੋ ਇਸ਼ਕ ਹੋਣਾ ਹੈ’ ਵਿਚ ਨਜ਼ਰ ਆਵੇਗੀ। ਫਿਲਮ ਵਿਚ ਮੌਨੀ ਤੋਂ ਇਲਾਵਾ ਮ੍ਰਿਣਾਲ ਠਾਕੁਰ, ਵਰੁਣ ਧਵਨ ਅਤੇ ਪੂਜਾ ਹੇਗੜੇ ਵੀ ਨਜ਼ਰ ਆਉਣਗੇ।