ਧਰਮਿੰਦਰ ਦੀ ਆਖ਼ਰੀ ਫਿਲਮ ‘ਇੱਕੀਸ’ ਦੀ ਸਪੈਸ਼ਲ ਸਕ੍ਰੀਨਿੰਗ ’ਚ ਬਾਲੀਵੁੱਡ ਸਿਤਾਰਿਆਂ ਦਾ ਹੋਇਆ ਇਕੱਠ

Wednesday, Dec 31, 2025 - 10:25 AM (IST)

ਧਰਮਿੰਦਰ ਦੀ ਆਖ਼ਰੀ ਫਿਲਮ ‘ਇੱਕੀਸ’ ਦੀ ਸਪੈਸ਼ਲ ਸਕ੍ਰੀਨਿੰਗ ’ਚ ਬਾਲੀਵੁੱਡ ਸਿਤਾਰਿਆਂ ਦਾ ਹੋਇਆ ਇਕੱਠ

ਮੁੰਬਈ- ਸੁਪਰਸਟਾਰ ਸਵਰਗਵਾਸੀ ਧਰਮਿੰਦਰ ਦੀ ਆਖਰੀ ਫਿਲਮ ‘ਇੱਕੀਸ’ ਦੀ ਸਪੈਸ਼ਲ ਸਕ੍ਰੀਨਿੰਗ ਵਿਚ ਬਾਲੀਵੁੱਡ ਸਿਤਾਰਿਆਂ ਦਾ ਇਕੱਠ ਹੋਇਆ। ਕਈ ਸਿਤਾਰੇ ਸਪੈਸ਼ਲ ਸਕ੍ਰੀਨਿੰਗ ਵਿਚ ਪੁੱਜੇ। ਅਕਸ਼ੈ ਕੁਮਾਰ ਦੀ ਭਣੇਵੀਂ ਸਿਮਰ ਭਾਟਿਆ ਫਿਲਮ ਨਾਲ ਡੈਬਿਊ ਕਰ ਰਹੀ ਹੈ।

ਇਸ ਦੌਰਾਨ ਅਦਾਕਾਰ ਸੰਨੀ ਦਿਓਲ ਅਤੇ ਬੌਬੀ ਦੇਓਲ ਵੀ ਸਪਾਟ ਹੋਏ। ਈਵੈਂਟ ਵਿਚ ਐਵਰਗ੍ਰੀਨ ਅਦਾਕਾਰ ਰੇਖਾ ਨੇ ਸ਼ਿਰਕਤ ਕਰ ਕੇ ਚਾਰ ਚੰਨ ਲਾ ਦਿੱਤੇ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦਾ ਲੁੱਕ ਰਾਇਲ ਰਿਹਾ। ਉੱਥੇ ਹੀ, ਅਦਾਕਾਰਾ ਯੂਲੀਆ ਵੰਤੂਰ, ਮੋਨਾ ਸਿੰਘ, ਸ਼ਵੇਤਾ ਬੱਚਨ, ਤੱਬੂ, ਦਿਵਿਆ ਦੱਤਾ, ਅਮੀਸ਼ਾ ਪਟੇਲ ਅਤੇ ਅਦਾਕਾਰ ਟਾਈਗਰ ਸ਼ਰਾਫ, ਅਭੈ ਦਿਓਲ, ਅਰਜੁਨ ਕਪੂਰ, ਜੌਨੀ ਲੀਵਰ ਵੀ ਸਪਾਟ ਕੀਤੇ ਗਏ। ਫਿਲਮ ‘ਇੱਕੀਸ’ ਪਹਿਲੀ ਜਨਵਰੀ, 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ। 


author

cherry

Content Editor

Related News