ਵੈਂਟੀਲੇਟਰ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਜਾਣਿਆ ਸਿਹਤ ਦਾ ਹਾਲ

Tuesday, Nov 05, 2024 - 11:04 AM (IST)

ਵੈਂਟੀਲੇਟਰ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਜਾਣਿਆ ਸਿਹਤ ਦਾ ਹਾਲ

ਮੁੰਬਈ- ਦਿੱਲੀ ਦੇ ਏਮਜ਼ 'ਚ ਆਈਸੀਯੂ 'ਚ ਦਾਖਲ ਬਿਹਾਰ ਦੀ ਮਸ਼ਹੂਰ ਲੋਕ ਗਾਇਕਾ ਸ਼ਾਰਦਾ ਸਿਨਹਾ ਦੀ ਤਬੀਅਤ ਸੋਮਵਾਰ (4 ਨਵੰਬਰ) ਸ਼ਾਮ ਨੂੰ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਆਪਣੇ ਛਠ ਗੀਤਾਂ ਨਾਲ ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਆਮ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਲੋਕ ਗਾਇਕਾ ਦੇ ਪੁੱਤਰ ਅੰਸ਼ੁਮਨ ਸਿਨਹਾ ਨੇ ਆਪਣੇ ਯੂਟਿਊਬ ਚੈਨਲ 'ਤੇ ਦੱਸਿਆ, ਇਸ ਵਾਰ ਸੱਚੀ ਖਬਰ ਹੈ, ਮਾਂ ਵੈਂਟੀਲੇਟਰ 'ਤੇ ਹੈ।ਉਨ੍ਹਾਂ ਨੇ ਲੋਕਾਂ ਨੂੰ ਪ੍ਰਾਰਥਨਾ ਜਾਰੀ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਮਾਂ ਬਹੁਤ ਵੱਡੀ ਲੜਾਈ ਵਿੱਚ ਜਾ ਚੁੱਕੀ ਹੈ ਅਤੇ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਇਸ ਵਾਰ ਕਾਫ਼ੀ ਮੁਸ਼ਕਲ ਹੈ। ਬਸ ਪ੍ਰਾਰਥਨਾ ਕਰੋ ਕਿ ਉਹ ਲੜ ਕੇ ਬਾਹਰ ਆ ਸਕੇ। ਇਸ ਦੌਰਾਨ ਪੀਐਮ ਮੋਦੀ ਨੇ ਸ਼ਾਰਦਾ ਸਿਨਹਾ ਦੇ ਪੁੱਤਰ ਅੰਸ਼ੁਮਨ ਸਿਨਹਾ ਨਾਲ ਵੀ ਫ਼ੋਨ 'ਤੇ ਗੱਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ -ਲਾਲ ਸਾੜ੍ਹੀ ਪਹਿਨ ਕੇ ਔਰਤ ਬਣੇ ਇਸ ਅਦਾਕਾਰ ਦਾ ਆਸਿਮ ਰਿਆਜ਼ ਨੇ ਉਡਾਇਆ ਮਜ਼ਾਕ, ਕਿਹਾ...

ਹਰ ਤਰ੍ਹਾਂ ਦੀ ਮਦਦ ਦਾ ਦਿੱਤਾ ਭਰੋਸਾ 
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਦਮ ਵਿਭੂਸ਼ਣ ਪੁਰਸਕਾਰ ਜੇਤੂ ਗਾਇਕਾ ਸ਼ਾਰਦਾ ਸਿਨਹਾ ਦੀ ਸਿਹਤ ਬਾਰੇ ਜਾਣਕਾਰੀ ਲਈ। ਪੀਐੱਮ ਨੇ ਉਨ੍ਹਾਂ ਦੇ ਪੁੱਤਰ ਅੰਸ਼ੂਮਨ ਸਿਨਹਾ ਨੂੰ ਫੋਨ ਕੀਤਾ ਅਤੇ ਉਨ੍ਹਾਂ ਦੇ ਇਲਾਜ ਲਈ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਅੰਸ਼ੁਮਨ ਸਿਨਹਾ ਨੇ ਪੁਸ਼ਟੀ ਕੀਤੀ ਕਿ ਉਹ ਵੈਂਟੀਲੇਟਰ ਸਪੋਰਟ 'ਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News