ਫ਼ਿਲਮ ਇੰਡਸਟਰੀ ''ਚ ਛਾਇਆ ਮਾਤਮ, ਪ੍ਰਸਿੱਧ ਗਾਇਕ ਸ਼ਾਨ ਦੀ ਮਾਂ ਦਾ ਹੋਇਆ ਦਿਹਾਂਤ

01/20/2022 1:31:48 PM

ਮੁੰਬਈ (ਬਿਊਰੋ) - ਅੱਜ ਮਨੋਰੰਜਨ ਜਗਤ ਤੋਂ ਇਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਟੀ. ਵੀ. ਅਦਾਕਾਰ ਸ਼ਾਹੀਰ ਸ਼ੇਖ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਹੁਣ ਬਾਲੀਵੁੱਡ ਦੇ ਮਸ਼ਹੂਰ ਗਾਇਕ ਸ਼ਾਨ ਦੀ ਮਾਂ ਸੋਨਾਲੀ ਮੁਖਰਜੀ ਦਾ ਦਿਹਾਂਤ ਹੋ ਗਿਆ ਹੈ। ਸਿਰ ਤੋਂ ਮਾਂ ਦਾ ਸਾਇਆ ਉੱਠਣ ਨਾਲ ਸ਼ਾਨ ਬੁਰੀ ਤਰ੍ਹਾਂ ਟੁੱਟ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਆਲੂ ਅਰਜੁਨ ਦੀ 'ਪੁਸ਼ਪਾ' ਨੇ ਗੁਰੂ ਰੰਧਾਵਾ ਨੂੰ ਬਣਾਇਆ ਆਪਣਾ ਦੀਵਾਨਾ, ਗਾਇਕ ਨੇ ਰੱਜ ਕੇ ਕੀਤੀਆਂ ਤਾਰੀਫ਼ਾਂ

ਦੱਸਿਆ ਜਾ ਰਿਹਾ ਹੈ ਕਿ ਸ਼ਾਨ ਦੀ ਮਾਂ ਦਾ ਦਿਹਾਂਤ ਬੀਤੀ ਰਾਤ ਹੋਇਆ ਹੈ। ਹਾਲਾਂਕਿ ਮੌਤ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਸ਼ਾਨ ਦੀ ਮਾਂ ਸੋਨਾਲੀ ਮੁਖਰਜੀ ਖ਼ੁਦ ਵੀ ਇਕ ਸ਼ਾਨਦਾਰ ਗਾਇਕਾ ਸਨ, ਜਿਨ੍ਹਾਂ ਨੇ ਗੀਤ ਗਾ ਕੇ ਹੀ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਸੀ, ਕਿਉਂਕਿ ਜਦੋਂ ਸ਼ਾਨ 13 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਸਨ। ਸੋਨਾਲੀ ਦੇ ਦਿਹਾਂਤ ਨਾਲ ਇਕ ਵਾਰ ਫ਼ਿਰ ਫ਼ਿਲਮ ਇੰਡਸਟਰੀ ਸੋਗ 'ਚ ਡੁੱਬ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਤੇ ਸਾਜ਼ ਦੇ ਵਿਆਹ ਦੀ ਪਹਿਲੀ ਝਲਕ ਆਈ ਸਾਹਮਣੇ


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News