ਵਿਆਹ ਤੋਂ ਬਾਅਦ ਨੇਹਾ ਕੱਕੜ ਦਾ ਵੱਡਾ ਫ਼ੈਸਲਾ, ਕਈ ਲੋਕਾਂ ਨੂੰ ਲੱਗੇਗਾ ਝਟਕਾ

08/05/2021 4:19:34 PM

ਮੁੰਬਈ (ਬਿਊਰੋ) - ਬਾਲੀਵੁੱਡ ਗਾਇਕਾ ਨੇਹਾ ਕੱਕੜ ਇੱਕ ਇੰਟਰਨੈਟ ਸੈਂਸੇਸ਼ਨ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ 'ਤੇ ਉਸ ਨੂੰ 60 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ ਪਰ ਹੁਣ ਨੇਹਾ ਕੱਕੜ ਨੇ ਫ਼ੈਸਲਾ ਕੀਤਾ ਹੈ ਕਿ ਉਹ ਕੁਝ ਲੋਕਾਂ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰੇਗੀ। ਉਹ ਹੁਣ ਸਿਰਫ਼ ਉਨ੍ਹਾਂ ਲੋਕਾਂ ਨੂੰ ਫਾਲੋ ਕਰੇਗੀ, ਜਿਨ੍ਹਾਂ ਨੂੰ ਉਹ ਜਾਣਦੀ ਹੈ।

PunjabKesari

ਨੇਹਾ ਨੇ ਪੋਸਟ ਸਾਂਝੀ ਕਰਕੇ ਲਿਖੀ ਇਹ ਗੱਲ 
ਨੇਹਾ ਕੱਕੜ ਨੇ ਪੋਸਟ 'ਚ ਲਿਖਿਆ, ''ਸੌਰੀ, ਪਿਛਲੇ ਸਮੇਂ 'ਚ ਕੁਝ ਮਾੜੇ ਅਨੁਭਵ ਕਾਰਨ ਮੈਂ ਆਪਣੇ ਇੰਸਟਾਗ੍ਰਾਮ ਤੋਂ ਕੁਝ ਲੋਕਾਂ ਨੂੰ ਅਨਫਾਲੋ ਕਰਨ ਦੀ ਯੋਜਨਾ ਬਣਾਈ ਹੈ। ਮੈਂ ਸਿਰਫ਼ ਉਨ੍ਹਾਂ ਲੋਕਾਂ ਨੂੰ ਫਾਲੋ ਕਰਾਂਗੀ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਅਤੇ ਰੋਜ਼ਾਨਾ ਮਿਲਦੀ ਹਾਂ ਜਾਂ ਉਨ੍ਹਾਂ ਨਾਲ ਰੋਜ਼ਾਨਾ ਕੰਮ ਕਰਦੀ ਹਾਂ। ਸੌਰੀ ਜੇਕਰ ਇਸ ਨਾਲ ਤੁਹਾਨੂੰ ਬੁਰਾ ਲੱਗੇ ਤਾਂ ਕਿਸੇ ਲਈ ਮੇਰੇ ਮਨ 'ਚ ਕੋਈ ਸ਼ਿਕਾਇਤ ਨਹੀਂ ਹੈ ਪਰ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।

PunjabKesari

'ਇੰਡੀਅਨ ਆਈਡਲ' ਕਰ ਰਹੀ ਸੀ ਜੱਜ
ਨੇਹਾ ਕੱਕੜ ਦਾ 'ਇੰਡੀਅਨ ਆਈਡਲ' ਨਾਲ ਪੁਰਾਣਾ ਨਾਤਾ ਹੈ। ਉਨ੍ਹਾਂ ਨੇ ਇਸ ਸ਼ੋਅ ਨਾਲ ਆਪਣੀ ਯਾਤਰਾ (ਜਰਨੀ) ਦੀ ਸ਼ੁਰੂਆਤ ਕੀਤੀ ਸੀ। ਉਹ ਇਸ ਸ਼ੋਅ 'ਚ ਮੁਕਾਬਲੇਬਾਜ਼ ਦੇ ਰੂਪ 'ਚ ਆਈ ਸੀ ਅਤੇ ਉਹ ਕਈ ਸਾਲਾਂ ਤੋਂ ਸ਼ੋਅ ਨੂੰ ਜੱਜ ਕਰ ਰਹੀ ਹੈ। ਨੇਹਾ 'ਇੰਡੀਅਨ ਆਈਡਲ 12' 'ਚ ਜੱਜ ਵੀ ਸੀ। ਹਾਲਾਂਕਿ, ਹੁਣ ਨੇਹਾ ਸ਼ੋਅ ਨੂੰ ਜੱਜ ਨਹੀਂ ਕਰ ਰਹੀ ਹੈ। ਉਹ ਆਪਣੇ ਪਤੀ ਰੋਹਨਪ੍ਰੀਤ ਨਾਲ ਖ਼ਾਸ ਸਮਾਂ ਬਿਤਾ ਰਹੀ ਹੈ। ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦੀ ਵੱਡੀ ਭੈਣ ਸੋਨੂੰ ਕੱਕੜ ਸ਼ੋਅ ਨੂੰ ਜੱਜ ਕਰ ਰਹੀ ਹੈ। 

PunjabKesari

ਨੇਹਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦਾ ਗਾਣਾ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਟਾਈਟਲ '2 ਫੋਨ' ਹੈ। ਇਸ ਗੀਤ 'ਚ ਜੈਸਮੀਨ ਭਸੀਨ ਅਤੇ ਅਲੀ ਗੋਨੀ ਫਿਚਰ ਕਰਦੇ ਨਜ਼ਰ ਆਏ। ਨੇਹਾ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਦਾ ਬਹੁਤ ਪਿਆਰ ਮਿਲਦਾ ਹੈ।

PunjabKesari
 


sunita

Content Editor

Related News