ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
Tuesday, Jul 28, 2026 - 01:34 PM (IST)
ਜਲੰਧਰ : ਪਾਵਰਕਾਮ ਨੇ ਉਦਯੋਗਿਕ ਅਤੇ ਵਪਾਰਕ ਬਿਜਲੀ ਦੇ ਕਨੈਕਸ਼ਨਾਂ ਦੇ ਨਿਯਮਾਂ ਵਿਚ ਅਹਿਮ ਬਦਲਾਅ ਕੀਤਾ ਹੈ। ਜਿਸ ਦੇ ਚੱਲਦੇ ਪਹਿਲਾਂ ਪਾਵਰਕਾਮ ਦੇਖਦਾ ਸੀ ਕਿ ਜਿਸ 11 ਕੇ.ਵੀ. ਦੇ ਫੀਡਰ ਤੋਂ ਬਿਜਲੀ ਸਪਲਾਈ ਕਰਨੀ ਹੈ, ਭਵਿੱਖ 'ਚ ਉਸ ਦੇ ਲੋਡ 'ਚ ਸੰਭਾਵਤ ਵਾਧਾ ਕਿੰਨਾ ਹੋਵੇਗਾ ਜਦੋਂ ਵਾਧਾ ਤੇਜ਼ੀ ਨਾਲ ਵੱਧਣ ਦੀ ਸੰਭਾਵਨਾ ਹੁੰਦੀ ਹੈ ਤਾਂ ਕਨੈਕਸ਼ਨ ਵੇਟਿੰਗਲਿਸਟ 'ਚ ਚੱਲ ਜਾਂਦਾ ਸੀ, ਜਿਸ ਦੇ ਚੱਲਦੇ ਕੁਨੈਕਸ਼ਨ ਵਿਚ ਲੰਬੀ ਉਡੀਕ ਕਰਨੀ ਪੈਂਦੀ ਸੀ। ਹੁਣ ਇਸ ਤਰ੍ਹਾਂ ਨਹੀ ਹੋਵੇਗਾ। ਪਾਵਰਕਾਮ ਨੇ ਵੱਡੇ ਬਿਜਲੀ ਉਪਭੋਗਤਾਵਾਂ ਅਤੇ ਉਦਯੋਗਪਤੀਆਂ ਨੂੰ ਰਾਹਤ ਦਿੰਦੇ ਹੋਏ ਫਿਜ਼ੀਬਿਲਟੀ ਕਲੀਅਰੈਂਸ ਸੁਧਾਰ ਦੇ ਸਬੰਧਤ ਨਿਰਦੇਸ਼-ਪੱਤਰ ਤੁਰੰਤ ਲਾਗੂ ਕਰ ਦਿੱਤਾ ਹੈ। ਜਲੰਧਰ ਦੇ ਅਫ਼ਸਰਾਂ ਨੂੰ ਇਹ ਪੱਤਰ ਦੇ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਬਿਜਲੀ ਵਿਭਾਗ ਨੇ ਜੇ. ਈ. 'ਤੇ ਕੀਤੀ ਵੱਡੀ ਕਾਰਵਾਈ, ਇਸ ਕਾਰਣ ਲਿਆ ਐਕਸ਼ਨ
ਪੁਰਾਣੇ ਨਿਯਮ 4 ਸਤੰਬਰ 2023 'ਚ ਤਿਆਰ ਕੀਤੇ ਗਏ ਸਨ ਜਿਨ੍ਹਾਂ ਮੁਤਾਬਕ ਜਦੋਂ ਕੋਈ ਵੀ ਉਪਭੋਗਤਾ 11 ਕੇ.ਵੀ. ਲਾਈਨ 'ਤੇ ਨਵਾਂ ਕਨੈਕਸ਼ਨ ਜਾਂ ਲੋਡ ਵਧਾਉਣ ਲਈ ਪੱਤਰ ਜਮ੍ਹਾਂ ਕਰਾਉਂਦਾ ਹੈ ਤਾਂ ਅਧਿਕਾਰੀ ਤਕਨੀਕੀ ਜਾਂਚ ਦੌਰਾਨ ਉਸ ਲਾਈਨ 'ਤੇ ਭਵਿੱਖ 'ਚ ਵਧਣ ਵਾਲੇ ਲੋਡ ਦਾ ਹਿਸਾਬ ਲਗਾਉਂਦੇ ਸੀ। ਇਸ ਨਾਲ ਉਪਭੋਗਤਾਵਾਂ ਨੂੰ ਮਨਜ਼ੂਰੀ ਮਿਲਣ 'ਚ ਬੇਫਿਜ਼ੂਲ ਦੇਰੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਲਾਟਾਂ ਦੇ ਮਾਲਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ
ਅਖਬਾਰੀ ਰਿਪੋਰਟਾਂ ਅਨੁਸਾਰ ਨਵੀਂ ਸੋਧ ਮੁਤਾਬਕ 11 ਕੇ.ਵੀ. ਆਜ਼ਾਦ ਫੀਡਰ (ਇੰਡੀਪੈਡੈਂਟ ਫੀਡਰ) ਨਾਲ ਉਪਭੋਗਤਾਵਾਂ ਨੂੰ ਲੋਡ ਗ੍ਰੋਥ ਦੀ ਇਸ ਜ਼ਰੂਰੀ ਸ਼ਰਤ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮਤਲਬ ਹੁਣ ਇੰਡੀਪੈਡੈਂਟ ਫੀਡਰ ਦੇ ਮਾਮਲੇ 'ਚ ਅਧਿਕਾਰੀ ਭਵਿੱਖ ਦੇ ਲੋਡ ਗ੍ਰੋਥ ਦੀ ਪਰੇਸ਼ਾਨੀ ਨੂੰ ਜੁੜੇ ਬਿਨਾਂ ਹੀ ਪੱਤਰ ਦਾ ਫ਼ੈਸਲਾ ਲੈ ਸਕਣਗੇ। ਇਸ ਨਾਲ ਲੋਕਾਂ ਦੇ ਪੱਤਰਾਂ ਦੀ ਕਾਰਵਾਈ 'ਚ ਤੇਜ਼ੀ ਆਏਗੀ ਅਤੇ ਮਨਜ਼ੂਰੀ ਜਲਦੀ ਮਿਲੇਗੀ। ਇਸ ਦਾ ਸਿੱਧਾ ਲਾਭ ਲਾਰਜ ਸਪਲਾਈ ਇੰਡਸਟਰੀਅਲ ਕੈਟਾਗਿਰੀ ਅਤੇ 500 ਕੇ.ਵੀ.ਏ. ਤੋਂ ਵੱਧ ਬਿਜਲੀ ਦੀ ਮੰਗ ਕਰਨ ਵਾਲੇ ਵੱਡੇ ਵਪਾਰਕ ਅਤੇ ਸੰਸਥਾਗਤ ਉਪਭੋਗਤਾਵਾਂ ਨੂੰ ਹੋਵੇਗਾ ਜੋ 11 ਕੇ.ਵੀ. ਇੰਡੀਪੈਡੈਂਟ ਫੀਡਰ ਦੇ ਕਨੈਕਸ਼ਨ ਦੀ ਵਰਤੋਂ ਕਰਦੇ ਹਨ ਜਾਂ ਨਵਾਂ ਕਨੈਕਸ਼ਨ ਲੈਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਬੰਦ ਦੀ ਕਾਲ, ਕਈ ਸਕੂਲਾਂ ਵਿਚ ਕੀਤੀ ਗਈ ਛੁੱਟੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
