ਨਵੇਂ ਗੀਤ ਨਾਲ ਧੂੰਮਾਂ ਪਾਉਣ ਆ ਰਹੇ ਨੇ ਰਣਜੀਤ ਬਾਵਾ

Friday, Nov 29, 2024 - 10:58 AM (IST)

ਨਵੇਂ ਗੀਤ ਨਾਲ ਧੂੰਮਾਂ ਪਾਉਣ ਆ ਰਹੇ ਨੇ ਰਣਜੀਤ ਬਾਵਾ

ਜਲੰਧਰ- ਲੋਕ ਅਤੇ ਮਿਆਰੀ ਗਾਇਕੀ ਨੂੰ ਹੁਲਾਰਾ ਦੇਣ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾ ਰਹੇ ਹਨ ਗਾਇਕ ਰਣਜੀਤ ਬਾਵਾ, ਜੋ ਆਪਣਾ ਇੱਕ ਹੋਰ ਬਿਹਤਰੀਨ ਗੀਤ 'ਕਿੰਨਾ ਸੋਹਣਾ ਮੁੰਡਾ' ਲੈ ਕੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਨ੍ਹਾਂ ਵੱਲੋਂ ਪੰਜਾਬੀਅਤ ਰੰਗਾਂ 'ਚ ਰੰਗਿਆ ਇਹ ਗੀਤ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

 

 
 
 
 
 
 
 
 
 
 
 
 
 
 
 
 

A post shared by Ranjit Bawa (@ranjitbawa)

'ਰਣਜੀਤ ਬਾਵਾ ਮਿਊਜ਼ਿਕ' ਵੱਲੋਂ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੀ ਜਾਣ ਵਾਲੀ ਨਵੀਂ ਐਲਬਮ 'ਮੇਲੋਡਿਕ ਗੱਭਰੂ' ਦੇ ਇਸ ਤੀਜੇ ਟ੍ਰੈਕ ਦਾ ਸੰਗੀਤ ਦੇਸੀ ਕਰਿਊ ਦੁਆਰਾ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਬੇਸ਼ੁਮਾਰ ਗੀਤ ਅਪਾਰ ਮਕਬੂਲੀਅਤ ਹਾਸਿਲ ਕਰਨ ਦੇ ਨਾਲ-ਨਾਲ ਚਾਰਟ ਬਸਟਰ ਗੀਤਾਂ 'ਚ ਆਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ।ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਗੀਤਾਂ ਦੇ ਬੋਲਾਂ ਦੀ ਸਿਰਜਨਾ ਏ ਬਰੂਮੀ, ਕੇ ਬਰੂਮੀ, ਬੀ ਸਿੰਘ ਅਤੇ ਰਣਜੀਤ ਬਾਵਾ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਖੂਬਸੂਰਤੀ ਨਾਲ ਰਚੇ ਗਏ ਉਕਤ ਬੀਟ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News