ਸੋਨਮ ਬਾਜਵਾ ਨਾਲ ਬਾਲੀਵੁੱਡ ਸੁੰਦਰੀਆਂ ਨੇ ਪਾਇਆ ਗਿੱਧਾ, ਵਾਰੋ-ਵਾਰੀ ਪਾਈਆਂ ਬੋਲੀਆਂ
Saturday, Dec 28, 2024 - 12:13 PM (IST)
ਐਂਟਰਟੇਨਮੈਂਟ ਡੈਸਕ : ਹਾਲ ਹੀ 'ਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵਲੋਂ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਇੱਕ ਵਾਰ ਫਿਰ ਬਾਲੀਵੁੱਡ ਅਭਿਨੇਤਰੀਆਂ ਨੱਚਦੀਆਂ ਨਜ਼ਰ ਆ ਰਹੀਆਂ ਹਨ ਪਰ ਇਸ ਵਾਰ ਉਹ ਸਾਧਾਰਨ ਡਾਂਸ ਨਹੀਂ ਸਗੋਂ ਪੰਜਾਬੀ ਸੱਭਿਆਚਾਰ ਦਾ ਨਾਚ ਗਿੱਧਾ ਪਾਉਂਦੀਆਂ ਦਿਖਾਈ ਦੇ ਰਹੀਆਂ ਹਨ।
ਦਰਅਸਲ, ਸੋਨਮ ਬਾਜਵਾ ਇਸ ਸਮੇਂ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ 'ਹਾਊਸਫੁੱਲ 5' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ ਅਤੇ ਇਸ ਦੌਰਾਨ ਉਹ ਕਈ ਵੱਡੇ ਕਲਾਕਾਰਾਂ ਨਾਲ ਨਜ਼ਰ ਆਵੇਗੀ। ਇਸ ਫ਼ਿਲਮ ਦੀਆਂ 2 ਹੋਰ ਅਦਾਕਾਰਾਂ ਜੈਕਲੀਨ ਫਰਨਾਂਡਿਜ਼ ਅਤੇ ਨਰਗਿਸ ਫਾਖਰੀ ਹੁਣ ਪੰਜਾਬੀ ਬੋਲੀ 'ਤੇ ਗਿੱਧਾ ਪਾਉਂਦੀਆਂ ਨਜ਼ਰ ਆ ਰਹੀਆਂ ਹਨ।
ਇਸ ਦੌਰਾਨ ਉਹ ਕਾਫੀ ਜੋਸ਼ 'ਚ ਨੱਚਦੀਆਂ ਹਨ। ਇਹ ਇੱਕਲੀਆਂ ਹੀ ਨਹੀਂ ਸਗੋਂ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਸੋਨਮ ਬਾਜਵਾ ਵੀ ਇੰਨ੍ਹਾਂ ਨਾਲ ਠੁਮਕੇ ਲਾਉਂਦੀ ਹੈ। ਇਸ ਤੋਂ ਪਹਿਲਾਂ ਵੀ ਸੁੰਦਰੀ ਨੇ ਇੱਕ ਪੰਜਾਬੀ ਗੀਤ 'ਤੇ ਸ਼ਾਨਦਾਰ ਵੀਡੀਓ ਸਾਂਝੀ ਕੀਤੀ ਸੀ।
ਹੁਣ ਇੰਨ੍ਹਾਂ ਸੁੰਦਰੀਆਂ ਦੀ ਵੀਡੀਓ ਨੂੰ ਇੰਸਟਾਗ੍ਰਾਮ ਯੂਜ਼ਰਸ ਕਾਫੀ ਪਿਆਰ ਦੇ ਰਹੇ ਹਨ ਅਤੇ ਆਪਣੀ ਭਾਵਨਾ ਕੁਮੈਂਟ ਰਾਹੀਂ ਵਿਅਕਤ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਜਨਤਕ ਮੰਗ 'ਤੇ ਤਿੰਨੇ ਹੁਣ ਵਾਪਸ ਆ ਗਏ ਹਨ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਲਾਲ ਦਿਲ ਦਾ ਇਮੋਜੀ ਸਾਂਝਾ ਕੀਤਾ ਹੈ।
ਇਸ ਦੌਰਾਨ ਜੇਕਰ ਫ਼ਿਲਮ 'ਹਾਊਸਫੁੱਲ 5' ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ 'ਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ, ਅਭਿਸ਼ੇਕ ਬੱਚਨ, ਫਰਦੀਨ ਖਾਨ, ਚੰਕੀ ਪਾਂਡੇ, ਨਾਨਾ ਪਾਟੇਕਰ, ਜੈਕੀ ਸਰਾਫ਼, ਚਿਤਰਾਂਗਦਾ ਸਿੰਘ, ਜੈਕਲੀਨ ਫਰਨਾਂਡੀਜ਼ ਅਤੇ ਨਰਗਿਸ ਫਾਰਖੀ ਸਮੇਤ ਕਈ ਸ਼ਾਨਦਾਰ ਕਲਾਕਾਰ ਹਨ। ਇਹ ਫ਼ਿਲਮ 6 ਜੂਨ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।