ਸ਼ਹੀਦੀ ਦਿਹਾੜਿਆਂ ਦਰਮਿਆਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਪੁੱਜੇ ਰਣਜੀਤ ਬਾਵਾ, ਕੀਤੀ ਸੇਵਾ
Monday, Dec 23, 2024 - 02:06 PM (IST)
ਐਂਟਰਟੇਨਮੈਂਟ ਡੈਸਕ (ਬਿਊਰੋ) - ਪੰਜਾਬੀ ਸੈਲੀਬ੍ਰੇਟੀਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖ਼ੂਬ ਪਸੰਦ ਵੀ ਕੀਤਾ ਜਾਂਦਾ ਹੈ।
ਗਾਇਕ ਰਣਜੀਤ ਬਾਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਆਏ ਦਿਨ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਗਾਇਕ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਪੁੱਜੇ ਅਤੇ ਸੇਵਾ ਕੀਤੀ। ਇਸ ਵੀਡੀਓ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਰਣਜੀਤ ਬਾਵਾ ਦਾ ਪਹਿਲਾ ਗੀਤ 'ਜੱਟ ਦੀ ਅਕਲ' 2013 'ਚ ਆਇਆ ਸੀ। ਇਸ ਗੀਤ ਤੋਂ ਪਹਿਲਾਂ ਹੀ ਸਾਲ 2012 'ਚ ਮਾਸਟਰ ਮੰਗਲ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ।
ਰਣਜੀਤ ਬਾਵਾ ਨੂੰ ਇਸ ਗੱਲ ਦਾ ਬਹੁਤ ਹੀ ਅਫਸੋਸ ਹੈ ਕਿ ਜਦੋਂ ਉਹ ਕਾਮਯਾਬ ਹੋ ਗਏ ਪਰ ਮਾਸਟਰ ਮੰਗਲ ਸਿੰਘ ਉਨ੍ਹਾਂ ਦੀ ਇਸ ਕਾਮਯਾਬੀ ਨੂੰ ਦੇਖਣ ਲਈ ਇਸ ਦੁਨੀਆ 'ਚ ਨਹੀਂ ਹਨ।
ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ 'ਚ ਆਉਂਦਾ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਹਨ।