'ਪੁਸ਼ਪਾ 2' ਦੀ ਸਕਰੀਨਿੰਗ ਦੌਰਾਨ ਮਚੀ ਭਗਦੜ, 1 ਦੀ ਮੌਤ

Thursday, Dec 05, 2024 - 10:09 AM (IST)

'ਪੁਸ਼ਪਾ 2' ਦੀ ਸਕਰੀਨਿੰਗ ਦੌਰਾਨ ਮਚੀ ਭਗਦੜ, 1 ਦੀ ਮੌਤ

ਹੈਦਰਾਬਾਦ- ਹੈਦਰਾਬਾਦ 'ਚ 'ਪੁਸ਼ਪਾ 2: ਦਿ ਰੂਲ' ਦੀ ਸਕਰੀਨਿੰਗ ਦੌਰਾਨ ਇਕ ਦਰਦਨਾਕ ਘਟਨਾ ਵਾਪਰੀ, ਜਿਸ 'ਚ 35 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ 9 ਸਾਲਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਬੁੱਧਵਾਰ ਸ਼ਾਮ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ 'ਚ ਵਾਪਰੀ, ਜਦੋਂ ਫਿਲਮ ਦੇ ਮੁੱਖ ਅਦਾਕਾਰ ਅੱਲੂ ਅਰਜੁਨ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਪ੍ਰਸ਼ੰਸਕ ਥੀਏਟਰ ਦੇ ਬਾਹਰ ਇਕੱਠੇ ਹੋਏ ਸਨ।ਥੀਏਟਰ ਦੇ ਮੁੱਖ ਗੇਟ 'ਤੇ ਭੀੜ ਦਾ ਦਬਾਅ ਇੰਨਾ ਵੱਧ ਗਿਆ ਕਿ ਗੇਟ ਟੁੱਟ ਕੇ ਡਿੱਗ ਗਿਆ, ਜਿਸ ਨਾਲ ਭਗਦੜ ਮੱਚ ਗਈ। ਪੁਲਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ ਪਰ ਉਦੋਂ ਤੱਕ ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਜ਼ਖਮੀ ਲੜਕੇ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਅਣਪਛਾਤੇ ਵਿਅਕਤੀ ਨੇ ਸਲਮਾਨ ਖ਼ਾਨ ਨੂੰ ਦਿੱਤੀ ਧਮਕੀ

ਪੁਲਸ ਮੁਤਾਬਕ ਹਜ਼ਾਰਾਂ ਲੋਕ ਨਾ ਸਿਰਫ ਫਿਲਮ ਦੇਖਣ ਆਏ ਸਨ ਸਗੋਂ ਫਿਲਮ ਦੀ ਪ੍ਰੋਡਕਸ਼ਨ ਟੀਮ ਦੇ ਮੈਂਬਰ ਵੀ ਦੇਖਣ ਆਏ ਸਨ। ਭੀੜ ਨੂੰ ਕਾਬੂ ਕਰਨ ਲਈ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਫਿਲਮ ਦੀ ਰਿਲੀਜ਼ ਦੌਰਾਨ ਅਜਿਹੀ ਭਗਦੜ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ- ਗਿੱਪੀ ਗਰੇਵਾਲ ਨੂੰ ਧਮਕੀਆਂ ਦੇ ਮਾਮਲੇ 'ਚ ਨਵਾਂ ਮੋੜ

ਫਿਲਮ 'ਪੁਸ਼ਪਾ 2: ਦ ਰੂਲ' ਦੀ ਰਿਲੀਜ਼ ਨੂੰ ਲੈ ਕੇ ਕਾਫੀ ਉਤਸ਼ਾਹ ਸੀ। ਇਹ ਫਿਲਮ 2021 ਦੀ ਹਿੱਟ ਫਿਲਮ 'ਪੁਸ਼ਪਾ: ਦ ਰਾਈਜ਼' ਦਾ ਸੀਕਵਲ ਹੈ, ਅਤੇ 10,000 ਸਕ੍ਰੀਨਜ਼ 'ਤੇ ਰਿਲੀਜ਼ ਹੋਵੇਗੀ। ਫਿਲਮ 'ਚ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਨਾ ਮੁੱਖ ਭੂਮਿਕਾਵਾਂ 'ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News