ਇਸ ਅਦਾਕਾਰਾ ਨੇ ਬੱਚਨ ਪਰਿਵਾਰ ਦਾ ਕੀਤਾ ਬਚਾਅ, ਅਫੇਅਰ ਦੀਆਂ ਖ਼ਬਰਾਂ ਦਾ ਦੱਸਿਆ ਸੱਚ

Tuesday, Nov 05, 2024 - 11:23 AM (IST)

ਇਸ ਅਦਾਕਾਰਾ ਨੇ ਬੱਚਨ ਪਰਿਵਾਰ ਦਾ ਕੀਤਾ ਬਚਾਅ, ਅਫੇਅਰ ਦੀਆਂ ਖ਼ਬਰਾਂ ਦਾ ਦੱਸਿਆ ਸੱਚ

ਮੁੰਬਈ- ਨਿਮਰਤ ਕੌਰ ਨਾਲ ਅਫੇਅਰ ਦੀਆਂ ਅਫਵਾਹਾਂ ਦਰਮਿਆਨ ਮੀਡੀਆ ਬੱਚਨ ਪਰਿਵਾਰ 'ਤੇ ਨਜ਼ਰ ਰੱਖ ਰਿਹਾ ਹੈ। ਅਦਾਕਾਰ ਦੇ ਅਫੇਅਰ ਅਤੇ ਐਸ਼ਵਰਿਆ ਰਾਏ ਤੋਂ ਤਲਾਕ ਦੀਆਂ ਅਟਕਲਾਂ ਦੇ ਵਿਚਕਾਰ ਮੀਡੀਆ ਬੱਚਨ ਪਰਿਵਾਰ ‘ਤੇ ਨਜ਼ਰ ਰੱਖ ਰਿਹਾ ਹੈ।ਇਸ ਦੌਰਾਨ ਅਦਾਕਾਰਾ ਸਿਮੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਬੱਚਨ ਪਰਿਵਾਰ ਦਾ ਬਚਾਅ ਕੀਤਾ ਹੈ।ਸਿਮੀ ਗਰੇਵਾਲ ਦੇ ਬੱਚਨ ਪਰਿਵਾਰ ਨਾਲ ਕਰੀਬੀ ਸਬੰਧ ਹਨ। ਉਨ੍ਹਾਂ ਨੇ ਅਭਿਸ਼ੇਕ ਬੱਚਨ ਦੀ ਇਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਰਿਸ਼ਤਿਆਂ ‘ਚ ਵਚਨਬੱਧਤਾ ਅਤੇ ਵਫਾਦਾਰੀ ‘ਤੇ ਆਪਣੀ ਰਾਏ ਜ਼ਾਹਰ ਕਰ ਰਹੇ ਹਨ। ਸਿਮੀ ਗਰੇਵਾਲ ਦੁਆਰਾ ਸ਼ੇਅਰ ਕੀਤਾ ਗਿਆ ਕਲਿੱਪ ਉਨ੍ਹਾਂ ਦੇ ਮਸ਼ਹੂਰ ਸ਼ੋਅ ‘ਰੋਂਡੀਵੂ ਵਿਦ ਸਿਮੀ ਗਰੇਵਾਲ’ ਦਾ ਹੈ, ਜਿਸ ‘ਚ ਅਭਿਸ਼ੇਕ ਸਾਲ 2003 ‘ਚ ਮਹਿਮਾਨ ਵਜੋਂ ਪਹੁੰਚੇ ਸਨ।ਵੀਡੀਓ ‘ਚ ਅਭਿਸ਼ੇਕ ਕਹਿੰਦੇ ਨਜ਼ਰ ਆ ਰਹੇ ਹਨ, ‘ਮੈਨੂੰ ਪੁਰਾਣੀ ਸੋਚ ਵਾਲਾ ਕਹੋ, ਪਰ ਮੈਨੂੰ ਹਲਕੇ-ਫੁਲਕੇ ਰਹਿਣ ‘ਤੇ ਕੋਈ ਇਤਰਾਜ਼ ਨਹੀਂ ਹੈ। ਮੈਨੂੰ ਉਨ੍ਹਾਂ ਲੋਕਾਂ ਨਾਲ ਕੋਈ ਸਮੱਸਿਆ ਨਹੀਂ ਹੈ ਜੋ ਮੌਜ-ਮਸਤੀ ਕਰਨਾ ਚਾਹੁੰਦੇ ਹਨ, ਬੇਸ਼ਕ ਤੁਸੀਂ ਮੌਜ ਕਰੋ ਪਰ ਜੇਕਰ ਤੁਸੀਂ ਕਿਸੇ ਵੀ ਪੱਧਰ ‘ਤੇ ਕਿਸੇ ਨਾਲ ਕੋਈ ਵਾਅਦਾ ਕੀਤਾ ਹੈ ਤਾਂ ਉਸ ਵਾਅਦੇ ਨੂੰ ਪੂਰਾ ਕਰੋ, ਨਹੀਂ ਤਾਂ ਅਜਿਹਾ ਨਾ ਕਰੋ।

ਇਹ ਖ਼ਬਰ ਵੀ ਪੜ੍ਹੋ -ਵੈਂਟੀਲੇਟਰ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਜਾਣਿਆ ਸਿਹਤ ਦਾ ਹਾਲ

ਅਭਿਸ਼ੇਕ ਬੱਚਨ ਨੇ ਰਿਸ਼ਤਿਆਂ ‘ਚ ਵਫ਼ਾਦਾਰੀ ‘ਤੇ ਦਿੱਤਾ ਜ਼ੋਰ
ਅਭਿਸ਼ੇਕ ਬੱਚਨ ਨੇ ਅੱਗੇ ਕਿਹਾ ਸੀ ਕਿ ਮੈਂ ਨਿੱਜੀ ਤੌਰ ‘ਤੇ ਮਹਿਸੂਸ ਕਰਦਾ ਹਾਂ ਕਿ ਜੇਕਰ ਤੁਸੀਂ ਇੱਕ ਆਦਮੀ ਦੇ ਰੂਪ ਵਿੱਚ ਇੱਕ ਔਰਤ ਨਾਲ ਪ੍ਰਤੀਬੱਧਤਾ ਕੀਤੀ ਹੈ, ਤੁਹਾਨੂੰ ਉਸ ਦੇ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। ਆਮ ਤੌਰ ‘ਤੇ ਮਰਦਾਂ ‘ਤੇ ਬੇਵਫ਼ਾ ਹੋਣ ਦਾ ਦੋਸ਼ ਲਗਾਇਆ ਜਾਂਦਾ ਹੈ। ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਮੈਨੂੰ ਇਸ ਤੋਂ ਨਫ਼ਰਤ ਹੈ।

ਇਹ ਖ਼ਬਰ ਵੀ ਪੜ੍ਹੋ -ਲਾਲ ਸਾੜ੍ਹੀ ਪਹਿਨ ਕੇ ਔਰਤ ਬਣੇ ਇਸ ਅਦਾਕਾਰ ਦਾ ਆਸਿਮ ਰਿਆਜ਼ ਨੇ ਉਡਾਇਆ ਮਜ਼ਾਕ, ਕਿਹਾ...

ਸਿਮੀ ਗਰੇਵਾਲ ਨੇ ਬੱਚਨ ਪਰਿਵਾਰ ਦਾ ਦਿੱਤਾ ਸਾਥ
ਸਿਮੀ ਗਰੇਵਾਲ ਨੇ ਇਸ ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ਪੋਸਟ ਦੀ ਨਿੰਦਾ ਕੀਤੀ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਅਮਿਤਾਭ ਬੱਚਨ ਨੇ ਆਪਣੀ ਧੀ ਸ਼ਵੇਤਾ ਬੱਚਨ ਨੰਦਾ ਲਈ ਐਸ਼ਵਰਿਆ ਰਾਏ ਨੂੰ ਨਜ਼ਰਅੰਦਾਜ਼ ਕੀਤਾ ਹੈ। ਆਈਏਐਨਐਸ ਦੀ ਰਿਪੋਰਟ ਦੇ ਅਨੁਸਾਰ, ਸਿਮੀ ਨੇ ਵੀਡੀਓ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਸਲ ਸਥਿਤੀ ਨੂੰ ਸਮਝੇ ਬਿਨਾਂ ਬੱਚਨ ਪਰਿਵਾਰ ਬਾਰੇ ਬੇਤੁਕੀ ਟਿੱਪਣੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਵੀਡੀਓ ‘ਤੇ ਕਮੈਂਟ ਕੀਤਾ, ‘ਤੁਸੀਂ ਲੋਕ ਕੁਝ ਨਹੀਂ ਜਾਣਦੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News